September 13, 2026
ਖਾਸ ਖ਼ਬਰਰਾਸ਼ਟਰੀ

ਚੈਂਪੀਅਨਜ਼ ਟਰਾਫੀ ’ਚ ਭਾਰਤ ਦੀ ਜਿੱਤ ਮਗਰੋਂ ਹਿੰਸਾ

ਚੈਂਪੀਅਨਜ਼ ਟਰਾਫੀ ’ਚ ਭਾਰਤ ਦੀ ਜਿੱਤ ਮਗਰੋਂ ਹਿੰਸਾ

ਇੰਦੌਰ- ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਫਾਈਨਲ ’ਚ ਭਾਰਤੀ ਕ੍ਰਿਕਟ ਟੀਮ ਦੀ ਜਿੱਤ ਦਾ ਜਸ਼ਨ ਮਨਾਉਣ ਵਾਲੀ ਰੈਲੀ ’ਤੇ ਪਥਰਾਅ ਤੋਂ ਬਾਅਦ ਮੱਧ ਪ੍ਰਦੇਸ਼ ਦੇ ਮਹੂ ਸ਼ਹਿਰ ’ਚ ਹੋਈਆਂ ਝੜਪਾਂ ਦੇ ਸਬੰਧ ਵਿੱਚ 13 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੰਦੌਰ ਦੇ ਜ਼ਿਲ੍ਹਾ ਅਧਿਕਾਰੀ ਆਸ਼ੀਸ਼ ਸਿੰਘ ਨੇ ਦੱਸਿਆ ਕਿ ਲੰਘੀ ਦੇਰ ਰਾਤ ਹੋਈਆਂ ਝੜਪਾਂ ’ਚ ਚਾਰ ਜਣੇ ਜ਼ਖ਼ਮੀ ਹੋਏ ਹਨ। ਪੁਲੀਸ ਅਨੁਸਾਰ ਇੰਦੌਰ ਦੇ ਵੱਖ ਵੱਖ ਇਲਾਕਿਆਂ ’ਚ ਹਿੰਸਾ ਦੀਆਂ ਪੰਜ ਘਟਨਾਵਾਂ ਵਾਪਰੀਆਂ ਤੇ ਕਈ ਦੋ-ਪਹੀਆ ਵਾਹਨ ਸਾੜੇ ਗਏ ਤੇ ਭੰਨਤੋੜ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਹੁਣ ਤੱਕ ਮਹੂ ਸ਼ਹਿਰ ’ਚ ਅੱਗਜ਼ਨੀ ਤੇ ਹਿੰਸਾ ’ਚ ਸ਼ਾਮਲ ਹੋਣ ਦੇ ਦੋਸ਼ ਹੇਠ 13 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕਸਬੇ ’ਚ ਸਥਿਤੀ ਫਿਲਹਾਲ ਕਾਬੂ ਹੇਠ ਹੈ। ਉਨ੍ਹਾਂ ਦੱਸਿਆ ਕਿ ਹਿੰਸਾ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਉਹ ਮੌਕੇ ’ਤੇ ਪੁੱਜੇ ਦੇ ਸਥਿਤੀ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਕੇਸ ਦਰਜ ਕਰਕੇ 13 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ’ਚੋਂ ਕੁਝ ਖ਼ਿਲਾਫ਼ ਐੱਨਐੱਸਏ ਤਹਿਤ ਕਾਰਵਾਈ ਕੀਤੀ ਜਾਵੇਗੀ।

Related posts

ਟਰੱਸਟ ਅਲ-ਮੁਸਤਫ਼ਾ ’ਵਰਸਿਟੀ ਦੀ ਭਾਰਤੀ ਸ਼ਾਖਾ ਦੇ ਨਵੇਂ ਮੁਖੀ ਦਾ ਸਨਮਾਨ

Current Updates

ਜਦੋਂ ਹਿੰਦੂ ਸੰਗਠਨ ਦੇ ਦੌਰੇ ਕਾਰਨ ਫਰਾਂਸ ਦਾ ਆਈਫਲ ਟਾਵਰ ਇਕ ਦਿਨ ਲਈ ਬੰਦ ਹੋਇਆਜਦੋਂ ਹਿੰਦੂ ਸੰਗਠਨ ਦੇ ਦੌਰੇ ਕਾਰਨ ਫਰਾਂਸ ਦਾ ਆਈਫਲ ਟਾਵਰ ਇਕ ਦਿਨ ਲਈ ਬੰਦ ਹੋਇਆ

Current Updates

ਪ‌ਟਿਆਲਾ ’ਚ ਵੱਡੀ ਨਦੀ ਦੇ ਪਾਣੀ ਦਾ ਪੱਧਰ ਵਧਿਆ,ਹੜ੍ਹ ਦਾ ਖ਼ਤਰਾ ; ਕਈ ਇਲਾਕਿਆਂ ਨੂੰ ਖਾਲ੍ਹੀ ਕਰਵਾਉਣ ਦੇ ਆਦੇਸ਼

Current Updates

Leave a Comment