April 9, 2025
ਖਾਸ ਖ਼ਬਰਚੰਡੀਗੜ੍ਹਪੰਜਾਬ

ਧਰਤੀ ਲਈ ਨਿਵੇਸ਼ ਸਮੇਂ ਦੀ ਲੋੜ : ਡੀਐਸਪੀ ਰਘੁਵੀਰ ਸਿੰਘ

Erath day

ਪੀਐਮਐਨ ਕਾਲਜ ਵਿਖੇ ਧਰਤੀ ਦਿਵਸ ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨEarth dayEarth Erath day
ਰਾਜਪੁਰਾ : ਧਰਤੀ ਲਈ ਨਿਵੇਸ਼ ਕਰਨਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ, ਕਿਉਂਕਿ ਅਜਿਹਾ ਕਰਕੇ ਹੀ ਮਨੁੱਖ ਧਰਤੀ ਉੱਪਰ ਆਪਣੇ ਵਜੂਦ ਨੂੰ ਕਾਇਮ ਰੱਖ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਘੁਵੀਰ ਸਿੰਘ ਪੀਪੀਐਸ, ਡੀਐਸਪੀ ਘਨੌਰ ਨੇ ਕੀਤਾ। ਉਹ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ ਵਿਸ਼ਵ ਧਰਤੀ ਦਿਵਸ ਨੂੰ ਸਮਰਪਿਤ ਵਿਦਿਆਰਥੀਆਂ ਦੀ ਇੱਕ ਰੋਜ਼ਾ ਵਰਕਸ਼ਾਪ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਸ਼ਹੀਦ ਏ ਆਜ਼ਮ ਸ੍ਰ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਵਰਕਸ਼ਾਪ ਦਾ ਆਯੋਜਨ ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਸੁਸ੍ਰੀ ਵਿੱਦਿਆ ਸਾਗਰੀ ਆਈਐਫਐਸ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਣ ਰੇੰਜ ਅਫ਼ਸਰ (ਵਿਸਥਾਰ) ਪਟਿਆਲਾ ਸੁਰਿੰਦਰ ਸ਼ਰਮਾ ਦੀ ਅਗੁਵਾਈ ਹੇਠ ਕੀਤਾ ਗਿਆ। ਸਮਾਰੋਹ ਦੀ ਪ੍ਰਧਾਨਗੀ ਕਾਲਜ ਪ੍ਰਿੰਸੀਪਲ ਡਾ. ਰਾਜੀਵ ਬਾਹੀਆ ਨੇ ਕੀਤੀ, ਜਦਕਿ ਸਮਾਜ ਵਿਗਿਆਨ ਵਿਭਾਗ ਦੇ ਮੁੱਖੀ ਡਾ. ਗੁਰਪ੍ਰੀਤ ਸਿੰਘ ਨੇ ਮੁੱਖ ਵਕਤਾ ਦੀ ਭੂਮਿਕਾ ਨਿਭਾਈ। ਵਰਕਸ਼ਾਪ ਪਤਾ ਆਯੋਜਨ ਸਮਾਜ ਵਿਗਿਆਨ ਵਿਭਾਗ ਅਤੇ ਸਮਾਜ ਸੇਵੀ ਸੰਸਥਾ ਪਬਲਿਕ ਹੈਲਪ ਫਾਉਂਡੇਸ਼ਨ ਪੰਜਾਬ ਦੇ ਸਹਿਯੋਗ ਨਾਲ ਕੀਤਾ ਗਿਆ।
ਮੁੱਖ ਵਕਤਾ ਡਾ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਵਿਸ਼ਵ ਧਰਤੀ ਦਿਵਸ 2023 ਲਈ ਯੂਐਨਓ ਨੇ ‘ਇਨਵੇਸਟ ਫਾਰ ਅਰਥ’ ਥੀਮ ਨਿਸ਼ਚਿਤ ਕੀਤੀ ਹੈ। ਇਸ ਥੀਮ ਦਾ ਮਨੋਰਥ ਤਦ ਹੀ ਸਿੱਧ ਹੋ ਸਕਦਾ ਹੈ ਜਦੋਂ ਧਰਤੀ ਤੇ ਰਹਿਣ ਵਾਲਾ ਹਰ ਮਨੁੱਖ ਧਰਤੀ, ਰੁੱਖਾਂ, ਜੰਗਲਾਂ, ਜੰਗਲੀ ਜੀਵਾਂ, ਜਲ, ਹਵਾ, ਵਾਤਾਵਰਣ ਦੇ ਹਿੱਤ ਲਈ ਆਪਣੇ ਸਾਧਨ ਅਤੇ ਸਮਾਂ ਨਿਵੇਸ਼ ਕਰੇਗਾ। ਪ੍ਰਿੰਸੀਪਲ ਡਾ. ਬਾਹੀਆ ਨੇ ਆਪਣੇ ਪ੍ਰਧਾਨਗੀ ਭਾਸ਼ਨ ਦੌਰਾਨ ਵਰਕਸ਼ਾਪ ਦੇ ਸਫ਼ਲ ਆਯੋਜਨ ਲਈ ਵਣ ਰੇਂਜ (ਵਿਸਥਾਰ), ਪਟਿਆਲਾ, ਕਾਲਜ ਦੇ ਸਮਾਜ ਵਿਗਿਆਨ ਵਿਭਾਗ ਅਤੇ ਪਬਲਿਕ ਹੈਲਪ ਫਾਉਂਡੇਸ਼ਨ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਾਤਾਵਰਣ ਜਾਗਰੂਕਤਾ ਲਈ ਵਣ ਰੇਂਜ (ਵਿਸਥਾਰ) ਪਟਿਆਲਾ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਵਣ ਬੀਟ ਅਫ਼ਸਰ ਪੂਜਾ ਜਿੰਦਲ ਅਤੇ ਅਮਨ ਅਰੋੜਾ ਨੇ ਵਣ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਅਤੇ ਵਾਤਾਵਰਣ ਸੰਭਾਲ ਬਾਰੇ ਜਾਣਕਾਰੀ ਸਾਂਝੀ ਕੀਤੀ। ਪੀਐਚਐਫ ਦੇ ਜਨਰਲ ਸਕੱਤਰ ਰਵਿੰਦਰ ਰਵੀ ਨੇ ਮਹਿਮਾਨਾਂ ਅਤੇ ਕਾਲਜ ਪ੍ਰਬੰਧਨ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਮਨਦੀਪ ਸਿੰਘ ਸਿੱਧੂ, ਏਐਸਆਈ ਸੁਖਚੈਨ ਸਿੰਘ, ਪੀਐਚਐਫ ਦੇ ਚੇਅਰਮੈਨ ਓਮ ਪ੍ਰਕਾਸ਼, ਪ੍ਰਧਾਨ ਮੱਘਰ ਸਿੰਘ ਮੱਟੂ, ਮੈਂਬਰ ਇੰਦਰਪਾਲ ਸਿੰਘ, ਪ੍ਰਥਮ ਕੁਮਾਰ, ਸੁਰਿੰਦਰ ਸਿੰਘ, ਪਵਨ ਕੁਮਾਰ, ਸ਼ਿਵਾਜੀ ਧਾਰੀਵਾਲ, ਰਜਿੰਦਰ ਸਹੋਤਾ, ਸ਼ੋਭਾ, ਪੁਸ਼ਪਾ, ਸਾਕਸ਼ੀ, ਵੰਸ਼ਿਕਾ ਅਤੇ ਹੋਰ ਪਤਵੰਤੇ ਲੋਕ ਹਾਜ਼ਰ ਸਨ।
ਇਸ ਮੌਕੇ ਕਰਵਾਏ ਗਏ ਪੇਟਿੰਗ ਮੁਕਾਬਲੇ ਦੇ ਸੀਨੀਅਰ ਵਰਗ ਵਿੱਚ ਲਿਪਾਕਸ਼ੀ ਧੀਮਾਨ ਪਹਿਲੇ, ਵੰਸ਼ੀਪਾਲ ਦੂਜੇ ਅਤੇ ਜਸਕੀਰਤ ਸਿੰਘ ਤੀਜੇ ਸਥਾਨ ਤੇ ਰਹੇ। ਜੂਨੀਅਰ ਵਰਗ ਵਿੱਚ ਰੂਹਾਨੀਅਤ ਕੌਰ ਨੇ ਪਹਿਲਾ, ਸਹਿਜਪ੍ਰੀਤ ਕੌਰ ਨੇ ਦੂਜਾ ਅਤੇ ਅਮਨ ਧੀਮਾਨ ਨੇ ਤੀਜਾ ਸਥਾਨ ਹਾਸਲ ਕੀਤਾ। ਮਹਿਮਾਨਾਂ ਵੱਲੋਂ ਕਾਲਜ ਕੈਂਪਸ ਵਿੱਚ ਪੌਦਾਰੋਪਣ ਵੀ ਕੀਤਾ ਗਿਆ।

Related posts

ਜੀਪ ਦੇ ਬੱਸ ਨਾਲ ਟਕਰਾਉਣ ਕਾਰਨ 6 ਦੀ ਮੌਤ

Current Updates

ਰਾਸ਼ਟਰਪਤੀ ਵਜੋਂ ਹਲਫ਼ ਲੈਣ ਮਗਰੋਂ ਇਮੀਗ੍ਰੇਸ਼ਨ ਤੇ ਟਿਕਟੌਕ ਸਣੇ ਕਈ ਅਹਿਮ ਫੈਸਲਿਆਂ ’ਤੇ ਸਹੀ ਪਾਉਣਗੇ ਡੋਨਲਡ ਟਰੰਪ

Current Updates

ਮਨੀਪੁਰ ਹਿੰਸਾ ਤੇ ਪ੍ਰਦੂਸ਼ਣ ਨਾਲ ਜੂਝ ਰਹੇ ਦੇਸ਼ ਤੇ ਹੋਰ ਮਾਮਲੇ ਵੀ ਚੁੱਕੇ

Current Updates

Leave a Comment