ਨਵਾਜ਼ੂਦੀਨ ਸਿੱਦੀਕੀ ਨੇ ਪਤਨੀ ਆਲੀਆ ਸਿੱਦੀਕੀ ਤੇ ਭਰਾ ਸ਼ਮਸ ‘ਤੇ ਦਾਇਰ ਕੀਤਾ 100 ਕਰੋੜ ਦਾ ਮਾਣਹਾਨੀ ਦਾ ਮੁਕੱਦਮਾ ਪਤਨੀ ਆਲੀਆ ‘ਤੇ ਦੋਸ਼ ਹੈ ਕਿ ਉਸ ‘ਤੇ ਝੂਠੇ ਕੇਸ ਦਰਜ ਕਰਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਭਰਾ ਸ਼ਮਸੁਦੀਨ ‘ਤੇ ਦੋਸ਼ ਲਾਇਆ ਕਿ ਉਸ ਨੇ ਮੈਨੇਜਰ ਰਹਿੰਦਿਆਂ ਉਸ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ। ਅਦਾਕਾਰ ਨਵਾਜ਼ੂਦੀਨ ਸਿੱਦੀਕੀ ਅਤੇ ਪਤਨੀ ਆਲੀਆ ਸਿੱਦੀਕੀ ਵਿਚਾਲੇ ਚੱਲ ਰਿਹਾ ਝਗੜਾ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਜਿੱਥੇ ਇਕ ਪਾਸੇ ਪਤਨੀ ਨੇ ਅਦਾਕਾਰ ‘ਤੇ ਬਲਾਤਕਾਰ ਦਾ ਕੇਸ ਦਰਜ ਕਰਵਾਇਆ ਸੀ, ਉਥੇ ਹੀ ਹੁਣ ਨਵਾਜ਼ੂਦੀਨ ਸਿੱਦੀਕੀ ਨੇ ਆਲੀਆ ਸਿੱਦੀਕੀ ਅਤੇ ਭਰਾ ‘ਤੇ ਮਾਣਹਾਨੀ ਦਾ ਕੇਸ ਦਾਇਰ ਕਰ ਦਿੱਤਾ ਹੈ। ਨਵਾਜ਼ੂਦੀਨ ਸਿੱਦੀਕੀ ਨੇ ਬਾਂਬੇ ਹਾਈਕੋਰਟ ‘ਚ ਭਰਾ ਸ਼ਮਸੁਦੀਨ ਸਿੱਦੀਕੀ ਅਤੇ ਪਤਨੀ ਆਲੀਆ ਸਿੱਦੀਕੀ ਦੇ ਖਿਲਾਫ 100 ਕਰੋੜ ਦਾ ਕੇਸ ਦਾਇਰ ਕੀਤਾ ਹੈ। ਇਸ ਮਾਮਲੇ ਵਿੱਚ ਅਦਾਲਤ ਵਿੱਚ ਸੁਣਵਾਈ 30 ਮਾਰਚ ਨੂੰ ਹੋਣੀ ਹੈ। ਇਸ ਦੇ ਨਾਲ ਹੀ ਇਸ ਮਾਮਲੇ ‘ਤੇ ਆਲੀਆ ਅਤੇ ਸ਼ਮਸੂਦੀਨ ਦਾ ਬਿਆਨ ਸਾਹਮਣੇ ਨਹੀਂ ਆਇਆ ਹੈ। ਨਵਾਜ਼ੂਦੀਨ ਸਿੱਦੀਕੀ ਨੇ ਅਦਾਲਤ ‘ਚ ਪਟੀਸ਼ਨ ਦਾਇਰ ਕੀਤੀ ਹੈ। ਉਸ ਨੇ ਮੰਗ ਕੀਤੀ ਹੈ ਕਿ ਉਸ ‘ਤੇ ਲਾਏ ਗਏ ਸਾਰੇ ਬੇਬੁਨਿਆਦ ਦੋਸ਼ ਵਾਪਸ ਲਏ ਜਾਣ ਅਤੇ ਲਿਖਤੀ ਰੂਪ ‘ਚ ਮੁਆਫੀ ਵੀ ਮੰਗੀ ਜਾਵੇ। ਅਦਾਕਾਰ ਨੇ ਇਸ ਮਾਮਲੇ ‘ਚ 100 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਬੇਰੁਜ਼ਗਾਰ ਭਰਾ ਨੂੰ ਦਿੱਤੀ ਨੌਕਰੀ ਪਰ ਧੋਖਾ! ਅਦਾਕਾਰ ਨੇ ਪਟੀਸ਼ਨ ‘ਚ ਕਿਹਾ ਹੈ ਕਿ ਉਸ ਨੇ ਸਾਲ 2008 ‘ਚ ਆਪਣੇ ਛੋਟੇ ਬੇਰੁਜ਼ਗਾਰ ਭਰਾ ਨੂੰ ਮੈਨੇਜਰ ਦੇ ਤੌਰ ‘ਤੇ ਨੌਕਰੀ ‘ਤੇ ਰੱਖਿਆ ਸੀ। ਉਹ ਉਨ੍ਹਾਂ ਦੇ ਖਾਤੇ ਦਾ ਸਾਰਾ ਕੰਮ ਦੇਖਦਾ ਸੀ। ਅਜਿਹੀ ਸਥਿਤੀ ਵਿੱਚ, ਅਦਾਕਾਰ ਆਪਣੇ ਦਸਤਖਤ ਕੀਤੇ ਚੈੱਕ, ਕ੍ਰੈਡਿਟ ਕਾਰਡ, ਏਟੀਐਮ ਕਾਰਡ ਡੈਬਿਟ ਕਾਰਡਾਂ ਨੂੰ ਸੌਂਪ ਦਿੰਦੇ ਸਨ। ਪਰ ਛੋਟੇ ਭਰਾ ਨੇ ਉਸਨੂੰ ਧੋਖਾ ਦਿੱਤਾ।
