June 9, 2025
ਖਾਸ ਖ਼ਬਰਪੰਜਾਬਮਨੋਰੰਜਨਰਾਸ਼ਟਰੀ

ਸਰਸ ਮੇਲੇ ’ਚ ਰਣਜੀਤ ਬਾਵਾ ਨੇ ਲਾਈਆਂ ਰੌਣਕਾਂ

ਸਰਸ ਮੇਲੇ ’ਚ ਰਣਜੀਤ ਬਾਵਾ ਨੇ ਲਾਈਆਂ ਰੌਣਕਾਂ

ਪਟਿਆਲਾ-ਪਟਿਆਲਾ ਦੇ ਵਿਰਾਸਤੀ ਸ਼ੀਸ਼ ਮਹਿਲ ਵਿੱਚ ਚੱਲ ਰਹੇ ਸਰਸ ਮੇਲੇ ਵਿੱਚ ਅੱਜ ਪੰਜਾਬੀ ਦੇ ਉੱਘੇ ਲੋਕ ਗਾਇਕ ਰਣਜੀਤ ਬਾਵਾ ਦੀਆਂ ਪੇਸ਼ਕਾਰੀਆਂ ਨੇ ਸਰਸ ਮੇਲੇ ਵਿੱਚ ਪੁੱਜੇ ਦਰਸ਼ਕਾਂ ਦਾ ਮਨ ਮੋਹ ਲਿਆ। ਬੇਸ਼ੱਕ ਰਣਜੀਤ ਬਾਵਾ 6 ਵਜੇ ਦੀ ਥਾਂ 8 ਵਜੇ ਸਟੇਜ ’ਤੇ ਪੁੱਜੇ, ਜਿਸ ਕਰਕੇ ਪੰਡਾਲ ਵਿੱਚ ਕੁਝ ਸਮਾਂ ਹਲਚਲ ਸਿਖਰਾਂ ’ਤੇ ਰਹੀ ਪਰ ਜਦੋਂ ਹੀ ਰਣਜੀਤ ਬਾਵਾ ਨੇ ਆ ਕੇ ਪੇਸ਼ਕਾਰੀ ਦਿੱਤੀ ਤਾਂ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਤਿੰਨ ਵਜੇ ਤੋਂ ਪਹਿਲਾਂ 5000 ਹਜ਼ਾਰ ਟਿਕਟ 20 ਰੁਪਏ ਕੀਮਤ ਵਾਲੀ ਵਿੱਕ ਚੁੱਕੀ ਸੀ ਜਦ ਕਿ ਉਸ ਤੋਂ ਬਾਅਦ 100 ਰੁਪਏ ਵਾਲੀਆਂ ਟਿਕਟਾਂ ਵੀ 6000 ਦੇ ਕਰੀਬ ਵਿਕੀਆਂ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰਣਜੀਤ ਬਾਵਾ ਨੂੰ ਸੁਣਨ ਲਈ ਪੰਜਾਬ ਤੇ ਹਰਿਆਣਾ ਦੇ ਹਰ ਖੇਤਰ ਵਿਚੋਂ ਲੋਕ ਪਹੁੰਚੇ ਹੋਏ ਸਨ।

ਇਸ ਮੌਕੇ ਰਣਜੀਤ ਬਾਵਾ ਨੇ ਇੱਥੇ ਆਪਣੇ ‘ਬੋਲ ਮਿੱਟੀ ਦੇ ਬਾਵਿਆ’ ਸਣੇ ਕਈ ਮਕਬੂਲ ਗੀਤ ਸੁਣਾ ਕੇ ਸਰਸ ਮੇਲੇ ਦੀ ਰੌਣਕ ਨੂੰ ਸਿਖਰਾਂ ’ਤੇ ਪਹੁੰਚਾ ਦਿੱਤਾ। ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਨਾਭਾ ਤੋਂ ਵਿਧਾਇਕ ਦੇਵ ਮਾਨ ਤੇ ਜ਼ਿਲ੍ਹਾ ਪ੍ਰਸ਼ਾਸਨ ਵਿੱਚੋਂ ਅਧਿਕਾਰੀ ਮੌਜੂਦ ਸਨ।

Related posts

ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵਾਂਸ ਅਗਲੇ ਹਫ਼ਤੇ ਭਾਰਤ ਆਉਣਗੇ; ਮੋਦੀ ਸਰਕਾਰ ਨੂੰ ਵਪਾਰ ਸਮਝੌਤਾ ਸਿਰੇ ਚੜ੍ਹਨ ਦੀ ਉਮੀਦ

Current Updates

ਸੋਨਮ ਬਾਜਵਾ ਤੋਂ ਬਾਅਦ Baaghi 4 ‘ਚ ਹੋਈ ਇਸ ਹਸੀਨਾ ਦੀ ਐਂਟਰੀ, Tiger Shroff ਨਾਲ ਲੜਾਏਗੀ ਇਸ਼ਕ

Current Updates

ਅਦਾਕਾਰਾ ਉਰਮਿਲਾ ਕਾਨੇਟਕਰ ਦੀ ਕਾਰ ਨੇ ਉਸਾਰੀ ਵਰਕਰਾਂ ਨੂੰ ਟੱਕਰ ਮਾਰੀ, ਇਕ ਦੀ ਮੌਤ

Current Updates

Leave a Comment