October 18, 2026
ਖਾਸ ਖ਼ਬਰਪੰਜਾਬਰਾਸ਼ਟਰੀ

ਪਰਵਿੰਦਰ ਨੂੰ ਦੋ ਸਾਲ ਤੋਂ ਮਾਰਨ ਦੀ ਤਾਕ ’ਚ ਸੀ ਅਸ਼ਵਨੀ

ਪਰਵਿੰਦਰ ਨੂੰ ਦੋ ਸਾਲ ਤੋਂ ਮਾਰਨ ਦੀ ਤਾਕ ’ਚ ਸੀ ਅਸ਼ਵਨੀ

ਮਾਨਸਾ-  ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਵਿੱਚ ਜਿਵੇਂ-ਜਿਵੇਂ ਪੁਲੀਸ ਦੀ ਜਾਂਚ ਅੱਗੇ ਵਧ ਰਹੀ ਹੈ, ਤਿਵੇਂ-ਤਿਵੇਂ ਨਵੀਆਂ ਪਰਤਾਂ ਖੁੱਲ੍ਹਦੀਆਂ ਜਾ ਰਹੀਆਂ ਹਨ। ਪੰਜ ਪਰਚੇ ਦਰਜ ਹੋਣ ਦੇ ਬਾਵਜੂਦ ਪੁਲੀਸ ਵੱਲੋਂ ਉਸ ਨੂੰ ਅਸਲਾ ਲਾਇਸੈਂਸ ਜਾਰੀ ਕਰਨ ਦੇ ਮਾਮਲੇ ਵਿੱਚ ਕਈ ਅਧਿਕਾਰੀ ਸ਼ੱਕ ਦੇ ਘੇਰੇ ਵਿੱਚ ਹਨ। ਪੁਲੀਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਕੈਮਿਸਟ ਅਸ਼ਵਨੀ ਕੁਮਾਰ ਦੋ ਸਾਲ ਤੋਂ ਪਰਵਿੰਦਰ ਸਿੰਘ ਝੋਟਾ ਨੂੰ ਮਾਰਨ ਦੀ ਫਿਰਾਕ ਵਿੱਚ ਸੀ ਅਤੇ ਹਰ ਵੇਲੇ ਉਹ ਅਸਲਾ ਆਪਣੇ ਕੋਲ ਰੱਖਦਾ ਸੀ। ਮਾਨਸਾ ਦੇ ਐੱਸ ਐੱਸ ਪੀ ਵੈਭਵ ਚੌਧਰੀ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਸ਼ਵਨੀ ਆਪਣੀ ਪਤਨੀ ਨੂੰ ਕਹਿੰਦਾ ਸੀ ਇਸ ਬੰਦੇ ਨੇ ਉਸ ਨੂੰ ਬਹੁਤ ਤੰਗ ਕੀਤਾ ਹੋਇਆ ਹੈ, ਹੁਣ ਉਸ ਤੋਂ ਹੋਰ ਬਰਦਾਸ਼ਤ ਨਹੀਂ ਹੁੰਦਾ ਹੈ।

ਉਨ੍ਹਾਂ ਦੱਸਿਆ ਕਿ ਉਹ ਸਾਲ 2023 ’ਚ ਪਰਵਿੰਦਰ ਸਿੰਘ ਝੋਟੇ ਵੱਲੋਂ ਉਸ ਨੂੰ ਛਿੱਤਰਾਂ ਦਾ ਹਾਰ ਪਾ ਕੇ ਸ਼ਹਿਰ ਵਿੱਚ ਘੁੰਮਾਉਣ ਕਰਕੇ ਖੁਦ ਨੂੰ ਬੇਇੱਜ਼ਤ ਮਹਿਸੂਸ ਕਰਦਾ ਸੀ। ਪੁਲੀਸ ਅਨੁਸਾਰ ਅਸ਼ਵਨੀ ਦੀ ਪਤਨੀ ਨੀਲਮ ਰਾਣੀ ਉਸ ਦੀ ਸਾਜ਼ਿਸ਼ ਤੋਂ ਜਾਣੂ ਸੀ ਪਰ ਉਸ ਨੇ ਪੁਲੀਸ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ ਤੇ ਨਾ ਹੀ ਆਪਣੇ ਪਤੀ ਨੂੰ ਰੋਕਿਆ। ਇਸ ਕਰਕੇ ਉਸ ਨੂੰ ਵੀ ਇਸ ਮਾਮਲੇ ’ਚ ਕਤਲ ਸਾਜ਼ਿਸ਼ ਵਿੱਚ ਸ਼ਾਮਲ ਕੀਤਾ ਗਿਆ ਹੈ। ਅਸਲਾ ਲਾਇਸੈਂਸ ਅਸ਼ਵਨੀ ਕੁਮਾਰ ਦੀ ਪਤਨੀ ਨੀਲਮ ਰਾਣੀ ਦੇ ਨਾਂ ’ਤੇ ਸੀ ਜਾਂ ਨਹੀਂ, ਉਹ ਕਿਵੇਂ ਜਾਰੀ ਹੋਇਆ ਤੇ ਕਿਸ ਨੇ ਇਸ ਦੀ ਸਿਫ਼ਾਰਿਸ਼ ਕੀਤੀ, ਇਸ ਦੀ ਜ਼ਿਲ੍ਹਾ ਪੁਲੀਸ ਕਪਤਾਨ ਵੈਭਵ ਚੌਧਰੀ ਵੱਲੋਂ ਪੜਤਾਲ ਕਰ ਕੇ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਗਈ ਹੈ।

Related posts

ਕ੍ਰਿਕਟ ਤੇ ਸਿਨੇਮਾ ਦਾ ਰਿਸ਼ਤਾ: ਅਨੁਸ਼ਕਾ ਦੀ ਟ੍ਰੋਲਿੰਗ ’ਤੇ ਸ਼ਰਮੀਲਾ ਟੈਗੋਰ ਨੇ ਤੋੜੀ ਚੁੱਪ

Current Updates

SIR ਵਿਵਾਦ: ‘ਸੰਵਿਧਾਨ ਬਚਾਓ’ ਮਾਰਚ ਰਾਹੀਂ ਚੋਣ ਕਮਿਸ਼ਨ ਦਾ ਦਰਵਾਜ਼ਾ ਖੜਕਾਏਗਾ INDIA ਗੱਠਜੋੜ।

Current Updates

ਕਾਲਜ ਦੇ ਵਿਦਿਆਰਥੀਆਂ ਨੂੰ ਲਗਜ਼ਰੀ ਲਾਈਫ ਦਾ ਸੁਪਨਾ ਦਿਖਾ ਕੇ ਲਾਰੈਂਸ ਗੈਂਗ ਕਰਵਾ ਰਿਹਾ ਜ਼ੁਰਮ, ਚੰਡੀਗੜ੍ਹ ਕਲੱਬ ਧਮਾਕੇ ਦੀ ਜਾਂਚ ‘ਚ ਖੁਲਾਸਾ

Current Updates

Leave a Comment