October 18, 2026
ਖਾਸ ਖ਼ਬਰਰਾਸ਼ਟਰੀ

CRPF ਦੇ ਫ਼ੌਜੀ ਰੈਂਕ ਦੀ ਬਹਾਲੀ ਬਾਰੇ ਵਿਚਾਰਾਂ

CRPF ਦੇ ਫ਼ੌਜੀ ਰੈਂਕ ਦੀ ਬਹਾਲੀ ਬਾਰੇ ਵਿਚਾਰਾਂ

ਨਵੀਂ ਦਿੱਲੀ-  ਮੁਲਕ ਦਾ ਸਭ ਤੋਂ ਵੱਡਾ ਨੀਮ ਫ਼ੌਜੀ ਬਲ ਸੀ ਆਰ ਪੀ ਐੱਫ (ਕੇਂਦਰੀ ਰਿਜ਼ਰਵ ਪੁਲੀਸ ਬਲ) ਤਰੱਕੀਆਂ ’ਚ ਦੇਰੀ ਦੀ ਸਮੱਸਿਆ ਦੂਰ ਕਰਨ ਅਤੇ ਅਗਨੀਵੀਰਾਂ ਨੂੰ ਸ਼ਾਮਲ ਕਰਨ ਲਈ 30 ਸਾਲ ਪਹਿਲਾਂ ਖ਼ਤਮ ਕੀਤੇ ਗਏ ਲਾਂਸ ਨਾਇਕ ਅਤੇ ਨਾਇਕ ਦੇ ਫ਼ੌਜੀ ਰੈਂਕ ਬਹਾਲ ਕਰਨ ਬਾਰੇ ਵਿਚਾਰ ਕਰ ਰਿਹਾ ਹੈ। ਅਧਿਕਾਰੀਆਂ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਸੀ ਆਰ ਪੀ ਐੱਫ ਹੈੱਡਕੁਆਰਟਰ ਨੇ ਮੁਲਕ ’ਚ ਨੀਮ ਫ਼ੌਜੀ ਬਲ ਦੀਆਂ ਸੈਂਕੜੇ ਖੇਤਰੀ ਇਕਾਈਆਂ ਨੂੰ ਦੋ ਦਿਨਾਂ ਦੇ ਅੰਦਰ ਸਬੰਧਤ ਧਿਰਾਂ ਨਾਲ ਮੀਟਿੰਗਾਂ ਜਾਂ ਸੈਨਿਕ ਸੰਮੇਲਨ ਕਰ ਕੇ ਇਸ ਸਬੰਧ ’ਚ ਜਵਾਨਾਂ ਦੇ ਵਿਚਾਰ ਜਾਣਨ ਲਈ ਕਿਹਾ ਹੈ।

ਸੀ ਆਰ ਪੀ ਐੱਫ ’ਚ ਲਾਂਸ ਨਾਇਕ ਅਤੇ ਨਾਇਕ ਦੇ ਰੈਂਕ 1997 ’ਚ ਖ਼ਤਮ ਕਰ ਦਿੱਤੇ ਗਏ ਸਨ ਅਤੇ ਗ੍ਰਹਿ ਮੰਤਰਾਲੇ ਦੇ ਹੁਕਮ ਰਾਹੀਂ ਉਨ੍ਹਾਂ ਨੂੰ ਪੁਲੀਸ ਦੇ ਕਾਂਸਟੇਬਲ ਅਤੇ ਹੈੱਡ ਕਾਂਸਟੇਬਲ ਰੈਂਕ ’ਚ ਮਿਲਾ ਦਿੱਤਾ ਗਿਆ ਸੀ। ਉਂਝ, ਫ਼ੌਜ ’ਚ ਇਹ ਦੋਵੇਂ ਰੈਂਕ ਹਾਲੇ ਵੀ ਹਨ। ਕਾਂਸਟੇਬਲ ਵਜੋਂ ਭਰਤੀ ਹੋਣ ਵਾਲੇ ਜਵਾਨ ਨੂੰ ਪੰਜ ਸਾਲ ’ਚ ਪਹਿਲੀ ਤਰੱਕੀ ਲਾਂਸ ਨਾਇਕ ਦੇ ਅਹੁਦੇ ’ਤੇ ਮਿਲਦੀ ਸੀ। ਇਸ ਮਗਰੋਂ 10 ਸਾਲ ’ਚ ਨਾਇਕ ਅਤੇ ਫਿਰ 20 ਸਾਲ ’ਚ ਹੈੱਡ ਕਾਂਸਟੇਬਲ ਦੇ ਅਹੁਦੇ ’ਤੇ ਤਰੱਕੀ ਮਿਲਦੀ ਸੀ। ਹਾਲੇ ਕਰੀਬ 3.25 ਲੱਖ ਮੁਲਾਜ਼ਮਾਂ ਵਾਲੀ ਸੀ ਆਰ ਪੀ ਐੱਫ ’ਚ ਇਨ੍ਹਾਂ ਰੈਂਕਾਂ ’ਤੇ ਤਰੱਕੀ ’ਚ ਕਾਫੀ ਲੰਮਾ ਸਮਾਂ ਲੱਗ ਰਿਹਾ ਹੈ। ਇੱਕ ਕਾਂਸਟੇਬਲ ਨੂੰ ਔਸਤਨ 22 ਤੋਂ 25 ਸਾਲ ’ਚ ਪਹਿਲੀ ਤਰੱਕੀ ਮਿਲਦੀ ਹੈ। ਇੱਕ ਹੀ ਰੈਂਕ ’ਤੇ ਲੰਮੇ ਸਮੇਂ ਤੱਕ ਰਹਿਣ ਕਾਰਨ ਜਵਾਨਾਂ ’ਚ ਰੋਸ ਹੈ।

ਅਧਿਕਾਰੀਆਂ ਨੇ ਕਿਹਾ ਕਿ ਲਾਂਸ ਨਾਇਕ ਅਤੇ ਨਾਇਕ ਦੇ ਰੈਂਕ ਦੁਬਾਰਾ ਸ਼ੁਰੂ ਕਰਨ ਦਾ ਮਕਸਦ ਕਾਂਸਟੇਬਲ ਨੂੰ ਹੈੱਡ ਕਾਂਸਟੇਬਲ ਬਣਨ ਤੋਂ ਪਹਿਲਾਂ ਤਰੱਕੀ ਦੇ ਦੋ ਵਾਧੂ ਮੌਕੇ ਦੇਣਾ ਹੈ। ਇਸ ਨਾਲ ਨਾ ਸਿਰਫ਼ ਉਨ੍ਹਾਂ ਦੀਆਂ ਸ਼ਿਕਾਇਤਾਂ ਦੂਰ ਕਰਨ ’ਚ ਮਦਦ ਮਿਲੇਗੀ ਸਗੋਂ ਉਨ੍ਹਾਂ ਦਾ ਮਨੋਬਲ ਵੀ  ਵਧੇਗਾ।

Related posts

ਕੈਨੇਡਾ ਸਰਕਾਰ ਵੱਲੋਂ ਬਜ਼ੁਰਗਾਂ ਦੀ ਪੀਆਰ ’ਤੇ ਅਸਥਾਈ ਪਾਬੰਦੀ

Current Updates

ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹੇ

Current Updates

ਸ਼ਿਮਲਾ ਵਿਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ, ਪਾਰਾ ਕਈ ਦਰਜੇ ਡਿੱਗਿਆ

Current Updates

Leave a Comment