September 28, 2026
ਖਾਸ ਖ਼ਬਰਪੰਜਾਬਰਾਸ਼ਟਰੀ

ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਦਫ਼ਤਰ ਦਾ ਘਿਰਾਓ

ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਦਫ਼ਤਰ ਦਾ ਘਿਰਾਓ

ਪਟਿਆਲਾ- ਸਰਕਾਰੀ ਮਹਿੰਦਰਾ ਕਾਲਜ ’ਚ ਮਾਹੌਲ ਖਰਾਬ ਕਰਨ ਦੇ ਦੋਸ਼ ਹੇਠ ਕੱਲ੍ਹ ਵਿਦਿਆਰਥੀ ਆਗੂ ਨੂੰ ਮੁਅੱਤਲ ਕਰਨ ਖ਼ਿਲਾਫ਼ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਅੱਜ ਪ੍ਰਿੰਸੀਪਲ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਮਗਰੋਂ ਮੁਅੱਤਲ ਕੀਤੇ ਵਿਦਿਆਰਥੀ ਨੂੰ ਬਹਾਲ ਕਰ ਦਿੱਤਾ ਗਿਆ। ਵਿਦਿਆਰਥੀ ਆਗੂਆਂ ਦਾ ਕਹਿਣਾ ਸੀ ਕਿ ਇਹ ਮੁਅੱਤਲੀ ਕਿਸਾਨਾਂ ਵਿਰੁੱਧ ਸਰਕਾਰ ਦੀ ਕਾਰਵਾਈ ਨੂੰ ਲੈ ਕੇ ਪ੍ਰਦਰਸ਼ਨ ਕਰਨ ਕਰਕੇ ਕੀਤੀ ਗਈ ਸੀ, ਜਿਸ ਕਰਕੇ ਹੀ ਉਨ੍ਹਾਂ ਨੂੰ ਇਸ ਕਦਰ ਘਿਰਾਓ ਦਾ ਪ੍ਰੋਗਰਾਮ ਉਲੀਕਣਾ ਪਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਪੀਐੱਸਯੂ ਦੇ ਜ਼ਿਲ੍ਹਾ ਸਕੱਤਰ ਗੁਰਦਾਸ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਕਰਨ ਕਰਕੇ ਵਿਦਿਆਰਥੀ ਨੂੰ ਮੁਅੱਤਲ ਕਰਨ ਦੀ ਕਾਰਵਾਈ ਤਾਨਾਸ਼ਾਹੀ ਫਰਮਾਨ ਹੈ ਜਿਸ ਖ਼ਿਲਾਫ਼ ਅੱਜ ਪੀਐੱਸਯੂ ਨੇ ਛੇ ਘੰਟੇ ਪ੍ਰਦਰਸ਼ਨ ਕੀਤਾ। ਗਗਨਜੀਤ ਕੌਰ ਨੇ ਕਿਹਾ ਇਸ ਪ੍ਰਦਰਸ਼ਨ ਵਿੱਚ ਵਿਦਿਆਰਥੀਆਂ ਮੰਗਾਂ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਹੋਰ ਵਿਦਿਆਰਥੀ ਮੰਗਾਂ ਵੀ ਮੰਨੀਆਂ ਗਈਆਂ ਹਨ।

ਇਸ ਮੌਕੇ ਪੀਐੱਸਯੂ ਵੱਲੋਂ ਨਵੀਂ ਸਿੱਖਿਆ ਨੀਤੀ ਨੂੰ ਰੱਦ ਕਰਾਉਣ ਅਤੇ ਪੰਜਾਬ ਦੀ ਸਿੱਖਿਆ ਨੀਤੀ ਪੰਜਾਬ ਤੋਂ ਬਣਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਜਾਰੀ ਰੱਖਣ ਦਾ ਐਲਾਨ ਵੀ ਕੀਤਾ ਗਿਆ। ਜ਼ਿਲ੍ਹਾ ਆਗੂ ਅਕਸ਼ੇ ਘੱਗਾ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਾਰੇ ਕਾਲਜਾਂ ਦੇ ਬੈਚਲਰ ਕੋਰਸਾਂ ਵਿੱਚ ਜੋੜੇ ਗਏ ਚਾਰ ਵਾਧੂ ਵਿਸ਼ੇ ਵਿਦਿਆਰਥੀਆਂ ’ਤੇ ਵਾਧੂ ਬੋਝ ਹਨ। ਕਿਉਂਕਿ ਇਨ੍ਹਾਂ ਵਿਸ਼ਿਆਂ ਦਾ ਕੋਈ ਅਧਿਆਪਕ ਹੀ ਨਹੀਂ। ਸੋ ਇਨ੍ਹਾਂ ਵਿਸ਼ਿਆਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਸ਼ੈਂਟੀ ਟੋਡਰਪੁਰ, ਗਗਨ ਸਿੰਘ ਨੇ ਵੀ ਸੰਬੋਧਨ ਕੀਤਾ।

Related posts

ਪਾਕਿਸਤਾਨ ਤੋਂ ਅਸਲਾ ਭਾਰਤ ਲਿਆਉਂਦਾ ਰਿਹਾ ਹੈ ਨਾਰਾਇਣ ਸਿੰਘ ਚੌੜਾ, ਵੱਖ-ਵੱਖ ਥਾਣਿਆਂ ‘ਚ ਦਰਜਨ ਦੇ ਕਰੀਬ ਕੇਸ ਦਰਜ

Current Updates

ਬਾਕਸਿੰਗ ਇਤਿਹਾਸ ਦਾ ‘ਬਿੱਗ ਬੀਅਰ’: ਸੋਨੀ ਲਿਸਟਨ, ਜਿਸ ਦੇ ਮੁੱਕੇ ਦੇ ਖੌਫ਼ ਨਾਲ ਕੰਬਦੀ ਸੀ ਰਿੰਗ

Current Updates

ਨਾਗੇਸ਼ਵਰ ਰਾਓ ਹੋਣਗੇ ਵਿਜੀਲੈਂਸ ਬਿਊਰੋ ਦੇ ਨਵੇਂ ਮੁਖੀ

Current Updates

Leave a Comment