September 26, 2026
ਖਾਸ ਖ਼ਬਰਪੰਜਾਬਰਾਸ਼ਟਰੀ

“ਮਹਿਤਾ ਦੀ ਪੁਕਾਰ, ਮਿਲਾਵਟ ਨੂੰ ਇਨਕਾਰ” ਮੁਹਿੰਮ ਤਹਿਤ ਦੂਜਾ ਦੁੱਧ ਸ਼ੁੱਧਤਾ ਜਾਂਚ ਕੈਂਪ

“ਮਹਿਤਾ ਦੀ ਪੁਕਾਰ, ਮਿਲਾਵਟ ਨੂੰ ਇਨਕਾਰ” ਮੁਹਿੰਮ ਤਹਿਤ ਦੂਜਾ ਦੁੱਧ ਸ਼ੁੱਧਤਾ ਜਾਂਚ ਕੈਂਪ

ਪਟਿਆਲਾ- “ਮਹਿਤਾ ਦੀ ਪੁਕਾਰ, ਮਿਲਾਵਟ ਨੂੰ ਇਨਕਾਰ” ਮੁਹਿੰਮ ਤਹਿਤ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਵੱਲੋਂ ਡੇਅਰੀ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਸ੍ਰੀ ਖਾਟੂ ਸ਼ਿਆਮ ਮੰਦਰ, ਮਿਸ਼ਰੀ ਬਾਜ਼ਾਰ ਵਿਖੇ ਦੂਜਾ ਦੁੱਧ ਸ਼ੁੱਧਤਾ ਜਾਂਚ ਕੈਂਪ ਲਗਾਇਆ ਗਿਆ। ਕੈਂਪ ਵਿੱਚ ਲੋਕਾਂ ਨੇ ਆਪਣੇ ਘਰਾਂ ਤੋਂ ਦੁੱਧ ਦੇ ਸੈਂਪਲ ਲਿਆ ਕੇ ਮੌਕੇ ’ਤੇ ਜਾਂਚ ਕਰਵਾਈ।

ਤੇਜਿੰਦਰ ਮਹਿਤਾ ਨੇ ਕਿਹਾ ਕਿ ਦੁੱਧ ਹਰ ਪਰਿਵਾਰ ਦੀ ਰੋਜ਼ਾਨਾ ਖੁਰਾਕ ਦਾ ਅਹਿਮ ਹਿੱਸਾ ਹੈ ਅਤੇ ਇਸ ਦੀ ਗੁਣਵੱਤਾ ਬਾਰੇ ਖਪਤਕਾਰਾਂ ਦਾ ਜਾਗਰੂਕ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੁਹਿੰਮ ਦਾ ਮਕਸਦ ਲੋਕਾਂ ਨੂੰ ਦੁੱਧ ਦੀ ਗੁਣਵੱਤਾ ਅਤੇ ਸ਼ੁੱਧਤਾ ਬਾਰੇ ਜਾਗਰੂਕ ਕਰਨਾ ਹੈ। ਮੁਹਿੰਮਾਂ ਸ਼ੁਰੂ ਕਰਨ ਦੇ ਨਾਲ ਉਨ੍ਹਾਂ ਦਾ ਲਗਾਤਾਰ ਫਾਲੋਅਪ ਵੀ ਜ਼ਰੂਰੀ ਹੈ ਅਤੇ ਇਸੇ ਤਹਿਤ ਇਹ ਲਗਾਤਾਰ ਦੂਜਾ ਕੈਂਪ ਲਗਾਇਆ ਗਿਆ ਹੈ।

ਡਿਪਟੀ ਡਾਇਰੈਕਟਰ ਪਸ਼ੂ ਪਾਲਣ ਪਟਿਆਲਾ ਡਾ. ਸੋਨਿੰਦਰ ਕੌਰ ਨੇ ਕਿਹਾ ਕਿ ਦੁੱਧ ਦੀ ਗੁਣਵੱਤਾ ਬਾਰੇ ਖਪਤਕਾਰਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਜ਼ਰੂਰੀ ਹੈ ਅਤੇ ਅਜਿਹੇ ਕੈਂਪ ਇਸ ਦਿਸ਼ਾ ਵਿੱਚ ਸਹਾਇਕ ਹਨ।

ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਪਟਿਆਲਾ ਡਾ. ਦਲਬੀਰ ਕੁਮਾਰ ਨੇ ਦੱਸਿਆ ਕਿ ਕੈਂਪ ਵਿੱਚ ਦੁੱਧ ਦੇ ਕੁੱਲ 30 ਸੈਂਪਲ ਟੈਸਟ ਕੀਤੇ ਗਏ, ਜਿਨ੍ਹਾਂ ਵਿੱਚੋਂ 4 ਸੈਂਪਲ ਮਿਆਰਾਂ ਅਨੁਸਾਰ ਅਤੇ 26 ਸੈਂਪਲ ਮਿਆਰਾਂ ਤੋਂ ਘੱਟ ਪਾਏ ਗਏ। ਮਿਆਰਾਂ ਤੋਂ ਘੱਟ ਸੈਂਪਲਾਂ ਵਿੱਚ 15 ਤੋਂ 40 ਫੀਸਦੀ ਤੱਕ ਪਾਣੀ ਦੀ ਮਾਤਰਾ ਪਾਈ ਗਈ। ਉਨ੍ਹਾਂ ਦੱਸਿਆ ਕਿ ਦੋ ਸੈਂਪਲਾਂ ਵਿੱਚ ਰਸਾਇਣਿਕ ਅੰਸ਼ ਪਾਏ ਗਏ।

ਇਸ ਮੌਕੇ ਵੈਟਰਨਰੀ ਅਫ਼ਸਰ ਡਾ. ਰੋਹਤਾਸ਼ ਮਿੱਤਲ, ਡੇਅਰੀ ਵਿਕਾਸ ਇੰਸਪੈਕਟਰ ਕੁਲਵਿੰਦਰ ਸਿੰਘ ਅਤੇ ਡੇਅਰੀ ਵਿਕਾਸ ਇੰਸਪੈਕਟਰ ਲਖਮੀਰ ਸਿੰਘ ਤੋਂ ਇਲਾਵਾ ਧਰਮ ਸੇਵਕ ਨਰੇਸ਼ ਕੁਮਾਰ ਕਾਕਾ, ਹਿੰਦੂ ਨੇਤਾ ਰਵਿੰਦਰ ਸਿੰਗਲਾ, ਸੋਨਮ ਬੰਸਲ, ਵੈਰਾਗੀ ਵੈਲਫੇਅਰ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਜਗਦੀਸ਼ ਸਿੰਘ ਬਾਵਾ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਸੁਮੀਤ ਟਕੇਜਾ, ਯੂਥ ਆਗੂ ਸੁਰਿੰਦਰ ਨਿੱਕੂ, ਰਾਹੁਲ ਸੇਠੀ, ਗੌਰਵ ਛਾਬੜਾ ਅਤੇ ਹੋਰ ਪਤਵੰਤੇ ਹਾਜ਼ਰ ਸਨ।

Related posts

ਹੁਣ ਤੱਕ 98.2 ਫੀਸਦ ਵੋਟਰਾਂ ਦੇ ਦਸਤਾਵੇਜ਼ ਜਮ੍ਹਾਂ; ਤਿੰਨ ਲੱਖ ਤੋਂ ਵੱਧ ਨਵੇਂ ਵੋਟਰਾਂ ਨੇ ਭਰੇ ਫਾਰਮ: ਚੋਣ ਕਮਿਸ਼ਨ

Current Updates

ਓਟੀਟੀ ਤੋਂ ਹਟਣ ਤੋਂ ਬਾਅਦ ਵੀ ਚਰਚਾ ‘ਚ ‘Satluj’: ਵੱਡੀ ਸਕ੍ਰੀਨ ‘ਤੇ Diljit Dosanjh ਦੀ ਫ਼ਿਲਮ ਦੇਖਣ ਲਈ ਇਕੱਠੇ ਹੋਏ ਲੋਕ

Current Updates

ਜਥੇਦਾਰ ਗੜਗੱਜ ਦੇ ਨਜ਼ਦੀਕੀ ਰਿਸ਼ਤੇਦਾਰ ਦਾ ਦੇਹਾਂਤ, ਪੰਜ ਸਿੰਘ ਸਾਹਿਬਾਨ ਦੀ 1 ਅਗਸਤ ਵਾਲੀ ਇਕੱਤਰਤਾ ਮੁਲਤਵੀ

Current Updates

Leave a Comment