October 5, 2026
ਖਾਸ ਖ਼ਬਰਰਾਸ਼ਟਰੀ

ਦੇਸ਼ ’ਚ ਹੁਣ ਤੱਕ ਪਿਛਲੇ ਸਾਲ ਨਾਲੋਂ 75 ਲੱਖ ਟਨ ਕਣਕ ਦੀ ਵੱਧ ਖਰੀਦ : ਕੇਂਦਰ

So far 75 lakh tonnes of wheat has been purchased in the country more than last year: Centre

ਨਵੀਂ ਦਿੱਲੀ : ਇਸ ਸਾਲ ਹਾੜ੍ਹੀ ਦੇ ਸੀਜ਼ਨ (2022-23) ਦੌਰਾਨ ਮੰਗਲਵਾਰ ਤੱਕ ਕਣਕ ਦੀ ਖਰੀਦ 252 ਲੱਖ ਟਨ ਕੀਤੀ ਜਾ ਚੁੱਕੀ ਹੈ। ਇਹ ਪਿਛਲੇ ਸੀਜ਼ਨ ਨਾਲੇ 75 ਲੱਖ ਟਨ ਵੱਧ ਹੈ। ਪਿਛਲੇ ਸੀਜ਼ਨ ਵਿੱਚ ਇਹ 188 ਲੱਖ ਟਨ ਸੀ। ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਭਾਰਤੀ ਖੁਰਾਕ ਨਿਗਮ, ਹੋਰ ਰਾਜ ਏਜੰਸੀਆਂ ਦੇ ਨਾਲ ਖਰੀਦ ਵਿੱਚ ਰੁੱਝੀਆਂ ਹੋਈਆਂ ਹਨ ਤੇ ਦੇਸ਼ ਭਰ ਦੇ ਸਾਰੇ ਰਾਜਾਂ ਵਿੱਚ ਖਰੀਦ ਸੁਚਾਰੂ ਢੰਗ ਨਾਲ ਜਾਰੀ ਹੈ। 20 ਲੱਖ ਕਿਸਾਨਾਂ ਨੂੰ ਬੁੱਧਵਾਰ ਸ਼ਾਮ ਨੂੰ 47,000 ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ (ਐੱਮਐੱਸਪੀ ‘ਤੇ) ਸਿੱਧੇ ਤੌਰ ‘ਤੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾ ਚੁੱਕੀ ਹੈ ਤੇ ਹੋਰ ਕਿਸਾਨਾਂ ਨੂੰ ਹਾਲੇ ਲਾਭ ਮਿਲਣਾ ਹੈ। ਰੋਜ਼ਾਨਾ ਔਸਤਨ 2 ਲੱਖ ਟਨ ਤੋਂ ਵੱਧ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ। ਕਣਕ ਦੀ ਖਰੀਦ ਵਿੱਚ ਮੁੱਖ ਯੋਗਦਾਨ ਤਿੰਨ ਰਾਜਾਂ ਪੰਜਾਬ, ਹਰਿਆਣਾ ਅਤੇ ਮੱਧ ਪ੍ਰਦੇਸ਼ ਦਾ ਹੈ ਤੇ ਇਨ੍ਹਾਂ ਰਾਜਾਂ ਵਿੱਚ ਕ੍ਰਮਵਾਰ 118.68, 62.18 ਅਤੇ 66.50 ਲੱਖ ਟਨ ਦੀ ਖਰੀਦ ਕੀਤੀ ਗਈ ਹੈ।

Related posts

ਭਾਰਤ 2036 ਓਲੰਪਿਕ ਦੀ ਮੇਜ਼ਬਾਨੀ ਲਈ ਜ਼ੋਰ-ਸ਼ੋਰ ਨਾਲ ਤਿਆਰੀ ਕਰ ਰਿਹੈ

Current Updates

ਯੂਕਰੇਨ ਵੱਲੋਂ ਰੂਸ ਦੇ 65 ਡਰੋਨ ਤਬਾਹ

Current Updates

ਪੰਜਾਬ ਨੇ ਕ੍ਰਿਕਟ ਜਗਤ ਦੇ ਦਿੱਗਜ ਪੈਦਾ ਕੀਤੇ ਹਨ, ਹੁਣ ਇਹ ਅਗਲੀ ਪੀੜ੍ਹੀ ਲਈ ਮੰਚ ਤਿਆਰ ਕਰ ਰਿਹਾ ਹੈ

Current Updates

Leave a Comment