September 20, 2026
ਅੰਤਰਰਾਸ਼ਟਰੀਖਾਸ ਖ਼ਬਰ

ਅਬੂ ਧਾਬੀ ‘ਚ ਸਜੇਗਾ IIFA Awards 2027 ਦਾ ਮੰਚ, ਸਲਮਾਨ ਖ਼ਾਨ ਲਗਾਉਣਗੇ ਪਰਫਾਰਮੈਂਸ ਨਾਲ ਤੜਕਾ

ਅਬੂ ਧਾਬੀ 'ਚ ਸਜੇਗਾ IIFA Awards 2027 ਦਾ ਮੰਚ, ਸਲਮਾਨ ਖ਼ਾਨ ਲਗਾਉਣਗੇ ਪਰਫਾਰਮੈਂਸ ਨਾਲ ਤੜਕਾ

ਅਬੂ ਧਾਬੀ: ਅੰਤਰਰਾਸ਼ਟਰੀ ਭਾਰਤੀ ਫਿਲਮ ਅਕਾਦਮੀ (IIFA) ਐਵਾਰਡਜ਼ ਦੇ 27ਵੇਂ ਸੰਸਕਰਣ ਦਾ ਆਯੋਜਨ ਇੱਕ ਵਾਰ ਫਿਰ ਸੰਯੁਕਤ ਅਰਬ ਅਮੀਰਾਤ (UAE) ਦੇ ਅਬੂ ਧਾਬੀ ਵਿੱਚ ਹੋਣ ਜਾ ਰਿਹਾ ਹੈ। ਯਾਸ ਆਈਲੈਂਡ ਦੇ ਪ੍ਰਸਿੱਧ ਐਤਿਹਾਦ ਅਰੀਨਾ ਵਿੱਚ 22 ਅਤੇ 23 ਜਨਵਰੀ 2027 ਨੂੰ ਹੋਣ ਵਾਲੇ ਇਸ ਵਿਸ਼ਾਲ ਸਮਾਗਮ ਵਿੱਚ ਬੋਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਆਪਣੀ ਧਮਾਕੇਦਾਰ ਸਟੇਜ ਪਰਫਾਰਮੈਂਸ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਆਯੋਜਕਾਂ ਵੱਲੋਂ ਸਮਾਗਮ ਦੀਆਂ ਤਾਰੀਖਾਂ ਅਤੇ ਕਲਾਕਾਰਾਂ ਦੀ ਸੂਚੀ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ।

ਇਸ ਵਾਰ ਆਈਫਾ ਐਵਾਰਡਜ਼ ਵਿੱਚ ਮਨੋਰੰਜਨ ਦਾ ਡਬਲ ਡੋਜ਼ ਦੇਖਣ ਨੂੰ ਮਿਲੇਗਾ। ਮੁੱਖ ਐਵਾਰਡ ਸਮਾਰੋਹ ਦੀ ਮੇਜ਼ਬਾਨੀ ਮਸ਼ਹੂਰ ਫਿਲਮ ਨਿਰਮਾਤਾ ਕਰਣ ਜੌਹਰ ਅਤੇ ਅਦਾਕਾਰ ਵਰੁਣ ਧਵਨ ਕਰਨਗੇ, ਜਦੋਂ ਕਿ ਆਈਫਾ ਡਿਜੀਟਲ ਐਵਾਰਡਜ਼ ਨੂੰ ਪੰਕਜ ਤ੍ਰਿਪਾਠੀ ਅਤੇ ਅਲੀ ਫਜ਼ਲ ਹੋਸਟ ਕਰਦੇ ਨਜ਼ਰ ਆਉਣਗੇ। ਸਲਮਾਨ ਖ਼ਾਨ ਤੋਂ ਇਲਾਵਾ ਸਟੇਜ ‘ਤੇ ਕਰੀਨਾ ਕਪੂਰ ਖ਼ਾਨ, ਸ਼ਾਹਿਦ ਕਪੂਰ ਅਤੇ ਜਾਹਨਵੀ ਕਪੂਰ ਵਰਗੇ ਦਿੱਗਜ ਸਿਤਾਰੇ ਵੀ ਆਪਣੀਆਂ ਸ਼ਾਨਦਾਰ ਪਰਫਾਰਮੈਂਸਾਂ ਨਾਲ ਰੰਗ ਬੰਨ੍ਹਣਗੇ।

ਇਸ ਸਮਾਰੋਹ ਵਿੱਚ ਭਾਰਤੀ ਸਿਨੇਮਾ ਦੇ ਨਾਲ-ਨਾਲ ਦੱਖਣੀ ਭਾਰਤੀ ਫਿਲਮ ਉਦਯੋਗ (ਸਾਊਥ ਸਿਨੇਮਾ) ਦੀਆਂ ਪ੍ਰਮੁੱਖ ਸ਼ਖਸੀਅਤਾਂ ਵੀ ਸ਼ਿਰਕਤ ਕਰਨਗੀਆਂ, ਜਿਸ ਨਾਲ ਇਹ ਸਮਾਗਮ ਹੋਰ ਵੀ ਖ਼ਾਸ ਹੋ ਜਾਵੇਗਾ। ਰੈੱਡ ਕਾਰਪੇਟ ‘ਤੇ ਦੇਸ਼-ਵਿਦੇਸ਼ ਤੋਂ ਪਹੁੰਚੇ ਸਿਤਾਰਿਆਂ ਦਾ ਜਮਘਟਾ ਦੇਖਣ ਨੂੰ ਮਿਲੇਗਾ। ਆਯੋਜਕਾਂ ਅਨੁਸਾਰ ਇਸ ਵਾਰ ਟੈਕਨਾਲੋਜੀ, ਲਾਈਟਿੰਗ ਅਤੇ ਸਟੇਜ ਡਿਜ਼ਾਈਨਿੰਗ ਦੇ ਪੱਧਰ ‘ਤੇ ਵੀ ਕਈ ਨਵੇਂ ਪ੍ਰਯੋਗ ਕੀਤੇ ਜਾ ਰਹੇ ਹਨ, ਜੋ ਦਰਸ਼ਕਾਂ ਲਈ ਇੱਕ ਸ਼ਾਨਦਾਰ ਵਿਜ਼ੂਅਲ ਤਜਰਬਾ ਸਾਬਤ ਹੋਣਗੇ।

ਆਪਣੀ ਵਾਪਸੀ ‘ਤੇ ਖੁਸ਼ੀ ਜਾਹਰ ਕਰਦਿਆਂ ਸਲਮਾਨ ਖ਼ਾਨ ਨੇ ਕਿਹਾ ਕਿ ਆਈਫਾ ਨਾਲ ਉਨ੍ਹਾਂ ਦਾ ਰਿਸ਼ਤਾ ਬਹੁਤ ਪੁਰਾਣਾ ਹੈ ਅਤੇ ਅਬੂ ਧਾਬੀ ਵਿੱਚ ਪਰਫਾਰਮ ਕਰਨਾ ਹਮੇਸ਼ਾ ਹੀ ਖ਼ਾਸ ਅਹਿਸਾਸ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਐਵਾਰਡ ਸ਼ੋਅ ਨਹੀਂ ਹੈ, ਸਗੋਂ ਭਾਰਤੀ ਸਿਨੇਮਾ, ਇਸ ਨਾਲ ਜੁੜੇ ਲੋਕਾਂ ਅਤੇ ਚਾਹੁਣ ਵਾਲੇ ਦਰਸ਼ਕਾਂ ਦਾ ਇੱਕ ਵੱਡਾ ਜਸ਼ਨ ਹੈ। ਅਬੂ ਧਾਬੀ ਵਿੱਚ ਚੌਥੀ ਵਾਰ ਆਯੋਜਿਤ ਹੋ ਰਹੇ ਇਸ ਸ਼ੋਅ ਲਈ ਦੁਨੀਆ ਭਰ ਦੇ ਫਿਲਮ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਟਿਕਟਾਂ ਦੀ ਵਿਕਰੀ ਵੀ ਜਲਦ ਹੀ ਸ਼ੁਰੂ ਕੀਤੀ ਜਾਵੇਗੀ।

Related posts

ਰੀਲਾਂ ਬਣਾਉਣ ਵਾਲਾ 5 ਸਾਲ ਦਾ ‘Baaj’ ਹੁਣ ਚਮਕੇਗਾ ਵੱਡੇ ਪਰਦੇ ‘ਤੇ, ਛੋਟੀ ਉਮਰ ‘ਚ ਬਣਿਆ ਫਿਲਮੀ ਸਟਾਰ!

Current Updates

ਬੱਸ ਅਤੇ ਟਰੇਲਰ ਦੀ ਟੱਕਰ ਕਾਰਨ 25 ਜ਼ਖਮੀ

Current Updates

ਆਈਪੀਐੱਲ: ਬੰਗਲੂਰੂ ਨੇ ਕੋਲਕਾਤਾ ਨੂੰ 7 ਵਿਕਟਾਂ ਨਾਲ ਹਰਾਇਆ

Current Updates

Leave a Comment