September 20, 2026
ਖਾਸ ਖ਼ਬਰਪੰਜਾਬਰਾਸ਼ਟਰੀ

ਅੰਮ੍ਰਿਤਸਰ ’ਚ Lady SHO ਨਾਲ ਬਦਸਲੂਕੀ; ਨਿਹੰਗਾਂ ਵਿਚਾਲੇ ਝੜਪ ਰੋਕਣ ਪਹੁੰਚੀ ਸੀ ਪੁਲਿਸ

ਅੰਮ੍ਰਿਤਸਰ ’ਚ Lady SHO ਨਾਲ ਬਦਸਲੂਕੀ; ਨਿਹੰਗਾਂ ਵਿਚਾਲੇ ਝੜਪ ਰੋਕਣ ਪਹੁੰਚੀ ਸੀ ਪੁਲਿਸ

ਅੰਮ੍ਰਿਤਸਰ-  ਅੰਮ੍ਰਿਤਸਰ ਦੇ ਝਬਾਲ ਰੋਡ ’ਤੇ ਧਰਨੇ ਦੌਰਾਨ ਦੋ ਨਿਹੰਗ ਧੜਿਆਂ ਵਿਚਾਲੇ ਹਿੰਸਕ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਕਾਰਵਾਈ ਤੋਂ ਅਸਹਿਮਤ ਹੋ ਕੇ ਧਰਨੇ ’ਤੇ ਬੈਠੇ ਨਿਹੰਗ ਸਿੰਘਾਂ ਨੇ ਇੱਕ ਹੋਰ ਨਿਹੰਗ ਨੂੰ ਰੇਕੀ (ਜਾਸੂਸੀ) ਕਰਨ ਦੇ ਸ਼ੱਕ ’ਚ ਘੇਰ ਲਿਆ ਅਤੇ ਉਸ ਦੀ ਡੰਡਿਆਂ ਤੇ ਥੱਪੜਾਂ ਨਾਲ ਕੁੱਟਮਾਰ ਕੀਤੀ। ਵਾਰਦਾਤ ਦੀ ਇਤਲਾਹ ਮਿਲਦਿਆਂ ਹੀ ਮੌਕੇ ’ਤੇ ਪਹੁੰਚੀ ਥਾਣਾ ਗੇਟ ਹਕੀਮਾ ਦੀ ਲੇਡੀ ਐੱਸ.ਐੱਚ.ਓ. ਮਨਜੀਤ ਕੌਰ ਨਾਲ ਵੀ ਪ੍ਰਦਰਸ਼ਨਕਾਰੀਆਂ ਵੱਲੋਂ ਬਦਸਲੂਕੀ ਅਤੇ ਧੱਕਾਮੁੱਕੀ ਕੀਤੀ ਗਈ।

ਮਿਲੀ ਜਾਣਕਾਰੀ ਅਨੁਸਾਰ ਝਬਾਲ ਰੋਡ ’ਤੇ ਜਥੇਦਾਰ ਬਾਬਾ ਦਰਸ਼ਨ ਸਿੰਘ ਦੇ ਸਮਰਥਕ ਨਿਹੰਗ ਸਿੰਘ ਧਰਨੇ ’ਤੇ ਬੈਠੇ ਸਨ। ਉਨ੍ਹਾਂ ਦਾ ਦੋਸ਼ ਸੀ ਕਿ ਇੱਕ ਦਿਨ ਪਹਿਲਾਂ ਵਿਰੋਧੀ ਮੇਜਰ ਸਿੰਘ ਪੇਟੇਵਾੜ (ਭਿੰਡਵਾੜ) ਧੜੇ ਦੇ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਅੱਗੇ ਗੋਲੀਆਂ ਚਲਾਈਆਂ ਸਨ, ਪਰ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਧਰਨੇ ਦੌਰਾਨ ਜਦੋਂ ਇੱਕ ਮੋਟਰਸਾਈਕਲ ਸਵਾਰ ਨਿਹੰਗ ਉੱਥੋਂ ਲੰਘਿਆ ਤਾਂ ਧਰਨਾਕਾਰੀਆਂ ਨੇ ਉਸ ’ਤੇ ਵਿਰੋਧੀ ਧੜੇ ਲਈ ਰੇਕੀ ਕਰਨ ਦਾ ਸ਼ੱਕ ਜਤਾਉਂਦਿਆਂ ਉਸ ਨੂੰ ਘੇਰ ਲਿਆ। ਬਹਿਸਬਾਜ਼ੀ ਤੋਂ ਬਾਅਦ ਉਸ ਦੀ ਕੁੱਟਮਾਰ ਕੀਤੀ ਗਈ, ਜਿਸ ਵਿੱਚ ਉਸ ਦੇ ਹੱਥ-ਪੈਰ ’ਤੇ ਸੱਟਾਂ ਲੱਗੀਆਂ ਅਤੇ ਹੰਗਾਮੇ ਦੌਰਾਨ ਉਸ ਦਾ ਦੁਮਾਲਾ ਵੀ ਉੱਤਰ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਗੇਟ ਹਕੀਮਾ ਦੀ ਐੱਸ.ਐੱਚ.ਓ. ਮਨਜੀਤ ਕੌਰ ਪੁਲੀਸ ਟੀਮ ਨਾਲ ਮੌਕੇ ’ਤੇ ਪੁੱਜੇ। ਜਦੋਂ ਉਹ ਜ਼ਖ਼ਮੀ ਨਿਹੰਗ ਨੂੰ ਭੀੜ ਤੋਂ ਛੁਡਾਉਣ ਲੱਗੇ ਤਾਂ ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਵਿਚਾਲੇ ਭਾਰੀ ਧੱਕਾਮੁੱਕੀ ਤੇ ਖਿੱਚੋਤਾਣ ਸ਼ੁਰੂ ਹੋ ਗਈ। ਦੋਸ਼ ਹੈ ਕਿ ਇਸ ਦੌਰਾਨ ਕੁਝ ਲੋਕਾਂ ਨੇ ਲੇਡੀ ਐੱਸ.ਐੱਚ.ਓ. ਨਾਲ ਬਦਸਲੂਕੀ ਕੀਤੀ। ਇਸ ਦੇ ਬਾਵਜੂਦ ਪੁਲੀਸ ਟੀਮ ਨੇ ਮੁਸਤੈਦੀ ਦਿਖਾਉਂਦਿਆਂ ਜ਼ਖ਼ਮੀ ਨਿਹੰਗ ਨੂੰ ਭੀੜ ’ਚੋਂ ਸੁਰੱਖਿਅਤ ਕੱਢਿਆ ਅਤੇ ਆਪਣੀ ਗੱਡੀ ’ਚ ਬਿਠਾ ਕੇ ਥਾਣੇ ਲੈ ਗਈ। ਘਟਨਾ ਤੋਂ ਬਾਅਦ ਇਲਾਕੇ ’ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।

ਏ.ਡੀ.ਸੀ.ਪੀ. ਸਿਟੀ-1 ਯੋਗੇਸ਼ਵਰ ਸਿੰਘ ਨੇ ਆਖਿਆ ਕਿ ਇਸ ਮਾਮਲੇ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਖ਼ਰਾਬ ਕਰਨ ਵਾਲਿਆਂ ਦੇ ਖ਼ਿਲਾਫ਼ ਕਾਨੂੰਨ ਮੁਤਾਬਿਕ ਪੁਲੀਸ ਵੱਲੋਂ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਵਾਇਰਲ ਵੀਡੀਓ ਦਾ ਹਵਾਲਾ ਦਿੰਦਿਆਂ ਉਨ੍ਹਾਂ ਆਖਿਆ ਕਿ ਥਾਣਾ ਗੇਟ ਹਕੀਮਾਂ ਦੇ ਇਲਾਕੇ ਵਿੱਚ ਦੋ ਧਿਰਾਂ ਵਿਚਾਲੇ ਤਕਰਾਰ ਹੋਈ ਸੀ ਅਤੇ ਇਸ ਦੌਰਾਨ ਗੇਟ ਹਕੀਮਾਂ ਥਾਣੇ ਦੀ ਐੱਸ.ਐੱਚ.ਓ. ਮਨਜੀਤ ਕੌਰ ਨੇ ਮੌਕੇ ’ਤੇ ਜਾ ਕੇ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਤੇ ਚੰਗੇ ਢੰਗ ਨਾਲ ਸਥਿਤੀ ਨੂੰ ਸੰਭਾਲਿਆ ਸੀ।

ਉਨ੍ਹਾਂ ਆਖਿਆ ਕਿ ਇਸ ਵੀਡੀਓ ਵਿੱਚ ਕੁਝ ਲੋਕ ਮਹਿਲਾ ਐੱਸ.ਐੱਚ.ਓ. ਨਾਲ ਵੀ ਧੱਕਾ-ਮੁੱਕੀ ਕਰਦੇ ਦਿਖਾਈ ਦਿੰਦੇ ਹਨ। ਉਨ੍ਹਾਂ ਆਖਿਆ ਕਿ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਖ਼ਰਾਬ ਕਰਨ ਵਾਲੀਆਂ ਧਿਰਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਆਖਿਆ ਕਿ ਇਸ ਮੌਕੇ ਲਾਪਰਵਾਹੀ ਵਰਤਣ ਵਾਲੇ ਪੁਲੀਸ ਕਰਮਚਾਰੀਆਂ ਦੇ ਖ਼ਿਲਾਫ਼ ਵੀ ਕਾਰਵਾਈ ਹੋਵੇਗੀ।

Related posts

ਯੂਪੀ: ਸਮੂਹਿਕ ਜਬਰ ਜਨਾਹ ਮਾਮਲੇ ਵਿਚ 9 ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜਿਆ

Current Updates

ਗੁਹਾਟੀ ਹਾਈ ਕੋਰਟ ਦੇ 75ਵੇਂ ਸਾਲ ਦੇ ਜਸ਼ਨਾਂ ਵਿੱਚ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਸੀ.ਜੇ.ਆਈ ਹੋਣਗੇ ਸ਼ਾਮਿਲ

Current Updates

ਵਿਸ਼ਵ ਪ੍ਰਸਿੱਧ ‘ਅੰਮ੍ਰਿਤਸਰੀ ਕੁਲਚੇ’ ਨੂੰ GI ਟੈਗ ਦਵਾਉਣ ਲਈ ਪ੍ਰਸ਼ਾਸਨਿਕ ਚਾਰਾਜੋਈ ਸ਼ੁਰੂ; DC ਦਫ਼ਤਰ ਵਿਖੇ ਹੋਈ ਅਹਿਮ ਮੀਟਿੰਗ

Current Updates

Leave a Comment