September 14, 2026
ਖਾਸ ਖ਼ਬਰਰਾਸ਼ਟਰੀ

ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ Sheikh Khaled ਨੇ ਮੁੜ ਕੇ ਭਾਰਤੀ ਡਰਾਈਵਰ ਦਾ ਕੀਤਾ ਧੰਨਵਾਦ, ਵੀਡੀਓ ਵਾਇਰਲ

ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ Sheikh Khaled ਨੇ ਮੁੜ ਕੇ ਭਾਰਤੀ ਡਰਾਈਵਰ ਦਾ ਕੀਤਾ ਧੰਨਵਾਦ, ਵੀਡੀਓ ਵਾਇਰਲ

ਨਵੀਂ ਦਿੱਲੀ-  ਬਰਿਕਸ (BRICS) ਸੰਮੇਲਨ ਵਿੱਚ ਹਿੱਸਾ ਲੈਣ ਲਈ ਨਵੀਂ ਦਿੱਲੀ ਆਏ ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਆਪਣੀ ਫੇਰੀ ਦੇ ਅੰਤ ਵਿੱਚ ਕੀਤੇ ਇੱਕ ਦਿਲ ਛੂਹਣ ਵਾਲੇ ਕਦਮ ਕਾਰਨ ਚਰਚਾ ਵਿੱਚ ਹਨ। ਹਵਾਈ ਅੱਡੇ ਤੋਂ ਰਵਾਨਾ ਹੁੰਦੇ ਸਮੇਂ ਸ਼ੇਖ ਖਾਲਿਦ ਨੇ ਮੁੜ ਕੇ ਉਸ ਭਾਰਤੀ ਚਾਲਕ (ਡਰਾਈਵਰ) ਦਾ ਧੰਨਵਾਦ ਕੀਤਾ ਅਤੇ ਹੱਥ ਮਿਲਾਇਆ, ਜੋ ਉਨ੍ਹਾਂ ਨੂੰ ਗੱਡੀ ਵਿੱਚ ਲੈ ਕੇ ਆਇਆ ਸੀ।

ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸ਼ੇਖ ਖਾਲਿਦ ਹਵਾਈ ਅੱਡੇ ’ਤੇ ਆਪਣੀ ਕਾਰ ਤੋਂ ਬਾਹਰ ਨਿਕਲਦੇ ਹਨ ਅਤੇ ਰਵਾਨਾ ਹੋਣ ਤੋਂ ਪਹਿਲਾਂ ਉੱਥੇ ਮੌਜੂਦ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਦੇ ਹਨ। ਪਰ ਜਿਵੇਂ ਹੀ ਉਹ ਜਾਣ ਲੱਗਦੇ ਹਨ, ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਆਪਣੇ ਡਰਾਈਵਰ ਦਾ ਧੰਨਵਾਦ ਕਰਨਾ ਭੁੱਲ ਗਏ ਸਨ। ਇਸ ਤੋਂ ਬਾਅਦ ਉਹ ਤੁਰੰਤ ਪਿੱਛੇ ਮੁੜਦੇ ਹਨ, ਕਾਰ ਕੋਲ ਵਾਪਸ ਜਾਂਦੇ ਹਨ, ਡਰਾਈਵਰ ਨਾਲ ਹੱਥ ਮਿਲਾਉਂਦੇ ਹਨ ਅਤੇ ਉਸ ਨਾਲ ਸੰਖੇਪ ਗੱਲਬਾਤ ਕਰਦੇ ਹਨ। ਸੋਸ਼ਲ ਮੀਡੀਆ ’ਤੇ ਲੋਕਾਂ ਵੱਲੋਂ ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਦੇ ਇਸ ਕਦਮ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਐਕਸ (X) ’ਤੇ ਇੱਕ ਯੂਜ਼ਰ ਨੇ ਲਿਖਿਆ, “ਬਹੁਤ ਹੀ ਸ਼ਾਨਦਾਰ ਵਿਅਕਤੀ। ਉਨ੍ਹਾਂ ਨੇ ਕਾਰ ਦੇ ਦੂਜੇ ਪਾਸੇ ਜਾ ਕੇ ਡਰਾਈਵਰ ਦਾ ਧੰਨਵਾਦ ਕੀਤਾ।” ਇੱਕ ਹੋਰ ਯੂਜ਼ਰ ਨੇ ਇਸ ਨੂੰ ‘ਨਿਮਰਤਾ, ਸਤਿਕਾਰ ਅਤੇ ਇਨਸਾਨੀਅਤ’ ਦੀ ਮਿਸਾਲ ਦੱਸਿਆ।

ਦੱਸਣਯੋਗ ਹੈ ਕਿ ਭਾਰਤ ਨੇ 12 ਅਤੇ 13 ਸਤੰਬਰ ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ‘ਲਚਕੀਲਾਪਣ, ਨਵੀਨਤਾ, ਸਹਿਯੋਗ ਅਤੇ ਸਥਿਰਤਾ ਦਾ ਨਿਰਮਾਣ’ ਥੀਮ ਹੇਠ 18ਵੇਂ ਬਰਿਕਸ ਸੰਮੇਲਨ ਦੀ ਮੇਜ਼ਬਾਨੀ ਕੀਤੀ ਸੀ। ਇਸ ਸੰਮੇਲਨ ਵਿੱਚ 13 ਵਿਸ਼ਵ ਨੇਤਾਵਾਂ ਅਤੇ 17 ਪ੍ਰਤੀਨਿਧ ਮੰਡਲਾਂ ਨੇ ਹਿੱਸਾ ਲਿਆ। ਸ਼ੇਖ ਖਾਲਿਦ ਯੂ.ਏ.ਈ. ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਦੀ ਨੁਮਾਇੰਦਗੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੋਪੱਖੀ ਗੱਲਬਾਤ ਲਈ ਦਿੱਲੀ ਆਏ ਸਨ, ਜਿੱਥੇ ਊਰਜਾ, ਵਪਾਰ, ਆਰਟੀਫੀਸ਼ੀਅਲ ਇੰਟੈਲੀਜੈਂਸ, ਵਿੱਤੀ ਸਹਿਯੋਗ, ਸਿੱਖਿਆ ਅਤੇ ਪੱਛਮੀ ਏਸ਼ੀਆ ਦੇ ਖੇਤਰੀ ਸੁਰੱਖਿਆ ਮੁੱਦਿਆਂ ‘ਤੇ ਚਰਚਾ ਕੀਤੀ ਗਈ।

Related posts

‘ਦਿ ਰਾਜਾ ਸਾਬ’ ਦਾ ਟੀਜ਼ਰ 16 ਨੂੰ ਹੋਵੇਗਾ ਰਿਲੀਜ਼

Current Updates

ਰਾਹੁਲ ਗਾਂਧੀ ਨੇ VB-G RAM G ਬਿੱਲ ’ਤੇ ਸਰਕਾਰ ਨੂੰ ਘੇਰਿਆ, ਕਿਹਾ- ਸੂਬਾ ਵਿਰੋਧੀ ਹੈ ਨਵਾਂ ਬਿੱਲ

Current Updates

ਜੰਮੂ-ਕਸ਼ਮੀਰ: ਸੋਪੋਰ ’ਚ ਅਤਿਵਾਦ ਵਿਰੋਧੀ ਅਪਰੇਸ਼ਨ ਖਤਮ

Current Updates

Leave a Comment