September 16, 2026
ਖਾਸ ਖ਼ਬਰਪੰਜਾਬਰਾਸ਼ਟਰੀ

ਬੀਵੀਐਮ ਨੇ ਟੀਮ ਤੇਜਿੰਦਰ ਮਹਿਤਾ ਲਈ ਕਰਵਾਈ ‘ਹਨੁਮਾਨ ਅੰਸ਼’ ਦੀ ਸਪੈਸ਼ਲ ਸਕਰੀਨਿੰਗ

ਬੀਵੀਐਮ ਨੇ ਟੀਮ ਤੇਜਿੰਦਰ ਮਹਿਤਾ ਲਈ ਕਰਵਾਈ ‘ਹਨੁਮਾਨ ਅੰਸ਼’ ਦੀ ਸਪੈਸ਼ਲ ਸਕਰੀਨਿੰਗ

ਪਟਿਆਲਾ- ਬਹਾਵਲਪੁਰ ਵਿਰਾਸਤ ਮੰਚ (ਬੀਵੀਐਮ), ਪੰਜਾਬ ਵੱਲੋਂ ਟੀਮ ਤੇਜਿੰਦਰ ਮਹਿਤਾ ਦੇ ਮੈਂਬਰਾਂ ਲਈ ‘ਹਨੁਮਾਨ ਅੰਸ਼’ ਫਿਲਮ ਦੀ ਵਿਸ਼ੇਸ਼ ਸਕਰੀਨਿੰਗ ਕਰਵਾਈ ਗਈ। ਬੀਵੀਐਮ ਦੇ ਕਨਵੀਨਰ ਐਸ.ਕੇ. ਤਨੇਜਾ ਦੇ ਉਪਰਾਲੇ ਤਹਿਤ ਓਮੈਕਸ ਮਾਲ ਵਿਖੇ ਹਾਲ ਬੁੱਕ ਕਰਵਾਇਆ ਗਿਆ, ਜਿੱਥੇ ਟੀਮ ਤੇਜਿੰਦਰ ਮਹਿਤਾ ਦੇ ਮੈਂਬਰਾਂ ਨੇ ਇਕੱਠੇ ਫਿਲਮ ਦੇਖੀ। ਇਸ ਮੌਕੇ ਬੀਵੀਐਮ ਵੱਲੋਂ ਹਨੁਮਾਨ ਜੀ ਦਾ ਪ੍ਰਸਾਦ ਵੀ ਵੰਡਿਆ ਗਿਆ ਅਤੇ ਟੀਮ ਤੇਜਿੰਦਰ ਮਹਿਤਾ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜ਼ਿਲ੍ਹਾ ਯੋਜਨਾ ਕਮੇਟੀ, ਪਟਿਆਲਾ ਦੇ ਚੇਅਰਮੈਨ ਤੇਜਿੰਦਰ ਮਹਿਤਾ ਨੇ ਬੀਵੀਐਮ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਦੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸਿਨੇਮਾ ਵਰਗੇ ਆਧੁਨਿਕ ਮਾਧਿਅਮ ਰਾਹੀਂ ਨੌਜਵਾਨਾਂ ਨੂੰ ਭਾਰਤੀ ਸੰਸਕਾਰਾਂ ਅਤੇ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੋੜਿਆ ਜਾ ਸਕਦਾ ਹੈ।

ਬੀਵੀਐਮ ਦੇ ਕਨਵੀਨਰ ਐਸ.ਕੇ. ਤਨੇਜਾ ਨੇ ਕਿਹਾ ਕਿ ਮੰਚ ਦਾ ਉਦੇਸ਼ ਬਹਾਵਲਪੁਰ ਸਮਾਜ ਦੀ ਵਿਰਾਸਤ, ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਸਾਂਝੀ ਪਹਿਚਾਣ ਨੂੰ ਸੰਭਾਲਣਾ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਹੈ।

ਇਸ ਮੌਕੇ ਅਗਰਵਾਲ ਵੈਲਫੇਅਰ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਤ੍ਰਿਲੋਕ ਜੈਨ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਸੁਮੀਤ ਟਕੇਜਾ, ਟ੍ਰੇਡ ਕਮਿਸ਼ਨ ਮੈਂਬਰ ਨਿਰਮਲ ਝਨੇੜੀ, ਹਿੰਦੂ ਨੇਤਾ ਰਵਿੰਦਰ ਸਿੰਗਲਾ, ਧਰਮ ਸੇਵਕ ਮਨੋਜ ਰਾਜਨ, ਸ਼ਿਵ ਸ਼ੰਕਰ ਸੇਵਾ ਕਲੱਬ ਦੇ ਪ੍ਰਧਾਨ ਜਿਮੀ ਆਹੂਜਾ, ਸ਼ਿਵ ਸ਼ਕਤੀ ਸੇਵਾ ਸੰਮਤੀ ਦੇ ਸਕੱਤਰ ਗੌਰਵ ਛਾਬੜਾ, ਵਿਮੁਕਤ ਜਾਤੀਆਂ ਵੈਲਫੇਅਰ ਬੋਰਡ ਦੇ ਹਲਕਾ ਚੇਅਰਮੈਨ ਬਾਦਲ ਬੰਭੀ, ਬਾਜ਼ੀਗਰ ਵੈਲਫੇਅਰ ਬੋਰਡ ਦੇ ਹਲਕਾ ਚੇਅਰਮੈਨ ਕੁਲਦੀਪ ਬਾਜ਼ੀਗਰ, ਆਪ ਦੇ ਸੀਨੀਅਰ ਆਗੂ ਗੁਰਨੇਕ ਸਿੰਘ ਭੱਟੀ, ਬਲਾਕ ਪ੍ਰਧਾਨ ਕ੍ਰਿਸ਼ਨ ਕੁਮਾਰ, ਸੁਨੀਲ ਕਪੂਰ, ਹਰ ਹਰ ਮਹਾਦੇਵ ਸੇਵਾ ਸੰਮਤੀ ਦੇ ਰਾਜੀਵ ਰਾਓ, ਨੌਜਵਾਨ ਆਗੂ ਸੁਰਿੰਦਰ ਨਿੱਕੂ, ਰਿਸ਼ੀ ਰਾਜਨ ਅਤੇ ਹੋਰ ਪਤਵੰਤੇ ਲੋਕ ਹਾਜ਼ਰ ਸਨ।

Related posts

ਸੁਨੀਲ ਜਾਖੜ ਦਾ CM ਮਾਨ ‘ਤੇ ਤਿੱਖਾ ਹਮਲਾ: “ਜਾਗੋ ਮੁੱਖ ਮੰਤਰੀ ਜੀ ਜਾਗੋ, ਨਹਿਰਾਂ ‘ਚ ਵਹਿ ਰਿਹਾ ਹੈ ਕਾਲਾ ਜ਼ਹਿਰ”

Current Updates

ਹੇਮਕੁੰਟ ਸਾਹਿਬ ਦੇ ਕਿਵਾੜ ਸਰਦ ਰੁੱਤ ਲਈ 11 ਅਕਤੂਬਰ ਨੂੰ ਹੋਣਗੇ ਬੰਦ

Current Updates

ਵਿਜੀਲੈਂਸ ਬਿਊਰੋ ਵੱਲੋਂ ਆਰ.ਟੀ.ਏ. ਦਫਤਰ ਬਠਿੰਡਾ ‘ਚ ਵੱਡੇ ਘਪਲੇ ਦਾ ਪਰਦਾਫਾਸ਼

Current Updates

Leave a Comment