October 27, 2026
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਪੰਜਾਬ ਤੇ ਹਰਿਆਣਾ ਵਿਚ 14 ਤੇ 15 ਸਤੰਬਰ ਨੂੰ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ

ਪੰਜਾਬ ਤੇ ਹਰਿਆਣਾ ਵਿਚ 14 ਤੇ 15 ਸਤੰਬਰ ਨੂੰ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ

ਚੰਡੀਗੜ੍ਹ-  ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਮੌਨਸੂਨ ਦੇ ਕਮਜ਼ੋਰ ਰਹਿਣ ਤੋਂ ਬਾਅਦ ਮੌਸਮ ਵਿਭਾਗ ਨੇ ਅੱਜ ਦੱਸਿਆ ਕਿ 14 ਤੋਂ 15 ਸਤੰਬਰ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਉਮੀਦ ਹੈ। ਭਾਰਤੀ ਮੌਸਮ ਵਿਭਾਗ (ਆਈ ਐੱਮ ਡੀ) ਵੱਲੋਂ 9 ਸਤੰਬਰ ਨੂੰ ਜਾਰੀ ਕੀਤੇ ਗਏ ਬੁਲੇਟਿਨ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਅਤੇ ਹਰਿਆਣਾ ਵਿੱਚ ਮੌਨਸੂਨ ਦੀ ਸਰਗਰਮੀ ਕਮਜ਼ੋਰ ਰਹੀ ਹੈ ਅਤੇ ਦੋਵਾਂ ਰਾਜਾਂ ਵਿੱਚ ਵੱਖ-ਵੱਖ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਦਰਜ ਕੀਤੀ ਗਈ ਹੈ। ਦੋਵਾਂ ਰਾਜਾਂ ਵਿੱਚ ਦਿਨ ਦਾ ਤਾਪਮਾਨ ਆਮ ਵਾਂਗ ਰਿਹਾ ਜਦੋਂ ਕਿ ਪੰਜਾਬ ਵਿੱਚ ਰਾਤ ਦਾ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਗਿਆ। ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਬਠਿੰਡਾ ਵਿਚ 36.4 ਡਿਗਰੀ ਸੈਲਸੀਅਸ ਅਤੇ ਸਭ ਤੋਂ ਘੱਟ ਘੱਟੋ-ਘੱਟ ਤਾਪਮਾਨ ਆਦਮਪੁਰ ਵਿਖੇ 23.2 ਡਿਗਰੀ ਸੈਲਸੀਅਸ ਰਿਹਾ। ਹਰਿਆਣਾ ਵਿੱਚ ਸਭ ਤੋਂ ਵੱਧ ਤਾਪਮਾਨ ਭਿਵਾਨੀ ਵਿਚ 36.5 ਡਿਗਰੀ ਸੈਲਸੀਅਸ ਅਤੇ ਸਭ ਤੋਂ ਘੱਟ ਤਾਪਮਾਨ ਨਾਰਨੌਲ ਵਿਚ 22 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਪੰਜਾਬ ਵਿਚ ਪਹਿਲੀ ਜੂਨ ਤੋਂ ਹੁਣ ਤਕ 35 ਫੀਸਦੀ ਮੀਂਹ ਘੱਟ ਪਏ- ਇਸ ਸਾਲ ਦੋਵਾਂ ਰਾਜਾਂ ਵਿੱਚ ਮੌਨਸੂਨ ਸਰਗਰਮ ਨਹੀਂ ਰਿਹਾ ਜਿਸ ਵਿੱਚ 1 ਜੂਨ ਤੋਂ ਲੈ ਕੇ ਹੁਣ ਤੱਕ ਪੰਜਾਬ ਵਿੱਚ 35 ਫ਼ੀਸਦੀ ਅਤੇ ਹਰਿਆਣਾ ਵਿੱਚ 23 ਫ਼ੀਸਦੀ ਘੱਟ ਮੀਂਹ ਪਏ। ਸਤੰਬਰ ਦੇ ਮਹੀਨੇ ਵਿੱਚ ਹੁਣ ਤੱਕ ਬਾਰਸ਼ ਪੰਜਾਬ ਵਿੱਚ 63 ਫ਼ੀਸਦੀ ਅਤੇ ਹਰਿਆਣਾ ਵਿੱਚ 45 ਫ਼ੀਸਦੀ ਘੱਟ ਰਹੀ ਹੈ। ਅਗਸਤ ਮਹੀਨੇ ਦੌਰਾਨ ਪੰਜਾਬ ਵਿੱਚ ਪਠਾਨਕੋਟ ਅਤੇ ਰੂਪਨਗਰ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਬਾਰਸ਼ ਲੰਬੇ ਸਮੇਂ ਦੀ ਔਸਤ (ਐੱਲ ਪੀ ਏ) ਤੋਂ ਹੇਠਾਂ ਰਹੀ ਹੈ। ਹਰਿਆਣਾ ਵਿੱਚ ਅਗਸਤ ਦੀ ਬਾਰਸ਼ ਸਿਰਫ਼ ਗੁਰੂਗ੍ਰਾਮ, ਪੰਚਕੂਲਾ, ਨੂਹ ਅਤੇ ਪਲਵਲ ਜ਼ਿਲ੍ਹਿਆਂ ਵਿੱਚ ਹੀ ਐੱਲ ਪੀ ਏ ਤੋਂ ਵੱਧ ਰਹੀ ਹੈ। ਆਈ ਐੱਮ ਡੀ ਅਨੁਸਾਰ ਉੱਤਰੀ ਹਰਿਆਣਾ ਅਤੇ ਇਸ ਦੇ ਆਸ-ਪਾਸ ਹੇਠਲੇ ਪੱਧਰ ‘ਤੇ ਉਪਰਲੇ ਹਵਾ ਦਾ ਚੱਕਰਵਾਤੀ ਚੱਕਰ ਬਣਿਆ ਹੋਇਆ ਹੈ ਅਤੇ ਉੱਤਰ-ਪੱਛਮੀ ਉੱਤਰ ਪ੍ਰਦੇਸ਼ ਦੇ ਮੱਧ ਪੱਧਰ ‘ਤੇ ਇੱਕ ਪੱਛਮੀ ਗੜਬੜੀ ਸਰਗਰਮ ਹੈ। ਇਨ੍ਹਾਂ ਪ੍ਰਣਾਲੀਆਂ ਦੇ ਪ੍ਰਭਾਵ ਹੇਠ 15 ਸਤੰਬਰ ਤੱਕ ਜੰਮੂ ਅਤੇ ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਵਿੱਚ ਕੁਝ ਥਾਵਾਂ ’ਤੇ ਬਾਰਸ਼ ਹੋਣ ਦੀ ਸੰਭਾਵਨਾ ਹੈ। ਆਈ ਐੱਮ ਡੀ ਨੇ ਇਹ ਵੀ ਦੱਸਿਆ ਕਿ 14 ਤੋਂ 15 ਸਤੰਬਰ ਦੌਰਾਨ ਹਿਮਾਚਲ ਪ੍ਰਦੇਸ਼ ਵਿੱਚ ਸਾਰੇ ਪਾਸੇ ਭਰਵਾਂ ਮੀਂਹ ਪੈਣ ਦੀ ਉਮੀਦ ਹੈ।

Related posts

ਸ਼ੀਸ਼ੇ ’ਤੇ ਨਾ ਚਿਪਕਾਏ ਫਾਸਟੈਗ ਵਾਲੇ ਖ਼ਪਤਕਾਰਾਂ ਨੂੰ ਬਲੈਕਲਿਸਟ ਕਰੇਗਾ ਐਨ.ਐਚ.ਏ.ਆਈ.

Current Updates

ਭੂਪੇਸ਼ ਬਘੇਲ ਤੇ ਰਾਜਾ ਵੜਿੰਗ ਦੇ ਬਠਿੰਡਾ ਦੌਰੇ ਦੀਆਂ ਤਿਆਰੀਆਂ ਮੁਕੰਮਲ; ਕਾਂਗਰਸੀ ਵਰਕਰਾਂ ‘ਚ ਭਾਰੀ ਉਤਸ਼ਾਹ

Current Updates

ਈਪੀਐਫਓ ਨੇ ਵਿੱਤੀ ਸਾਲ 2024-25 ਲਈ ਪ੍ਰੋਵੀਡੈਂਟ ਫੰਡ ’ਤੇ 8.25 ਫੀਸਦ ਵਿਆਜ ਦਰ ਰੱਖੀ ਬਰਕਰਾਰ

Current Updates

Leave a Comment