August 27, 2026
ਖਾਸ ਖ਼ਬਰਰਾਸ਼ਟਰੀ

ਨੇਪਾਲ ਵਿੱਚ 288 ਭਾਰਤੀ ਲਾਪਤਾ ਅਤੇ ਤਾਮਿਲਨਾਡੂ ਦੇ 21 ਵਿਅਕਤੀ ਬਚਾਏ ਗਏ: ਵਿਦੇਸ਼ ਮੰਤਰਾਲਾ

ਨੇਪਾਲ ਵਿੱਚ 288 ਭਾਰਤੀ ਲਾਪਤਾ ਅਤੇ ਤਾਮਿਲਨਾਡੂ ਦੇ 21 ਵਿਅਕਤੀ ਬਚਾਏ ਗਏ: ਵਿਦੇਸ਼ ਮੰਤਰਾਲਾ

ਨਵੀਂ ਦਿੱਲੀ-  ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ ਤੋਂ ਬਾਅਦ 288 ਭਾਰਤੀ ਅਜੇ ਵੀ ਲਾਪਤਾ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਲਾਪਤਾ ਹੋਏ ਭਾਰਤੀਆਂ ਵਿੱਚ ਉਹ ਲੋਕ ਸ਼ਾਮਲ ਹਨ ਜੋ ਪਣ-ਬਿਜਲੀ ਪ੍ਰਾਜੈਕਟਾਂ ‘ਤੇ ਕੰਮ ਕਰ ਰਹੇ ਸਨ ਅਤੇ ਨਾਲ ਹੀ ਸੈਲਾਨੀਆਂ ਦੇ ਸਮੂਹ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਤਾਮਿਲਨਾਡੂ ਦੇ 21 ਲੋਕਾਂ ਨੂੰ ਬਚਾ ਲਿਆ ਗਿਆ ਹੈ। ਜੈਸਵਾਲ ਨੇ ਕਿਹਾ ਕਿ ਤਿੱਬਤ ਵਿੱਚ ਵੀ ਲਗਪਗ 200 ਭਾਰਤੀਆਂ ਨੇ ਭਾਰਤ ਤੋਂ ਸਹਾਇਤਾ ਮੰਗੀ ਹੈ।

ਉਨ੍ਹਾਂ ਕਿਹਾ ਕਿ ਭਾਰਤ ਅਚਾਨਕ ਆਏ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਨੇਪਾਲ ਨੂੰ ਹਰ ਸੰਭਵ ਸਹਾਇਤਾ ਦੇਣੀ ਜਾਰੀ ਰੱਖੇਗਾ। ਜੈਸਵਾਲ ਨੇ ਕਿਹਾ, “288 ਭਾਰਤੀ ਨਾਗਰਿਕ ਅਜਿਹੇ ਹਨ ਜਿਨ੍ਹਾਂ ਦਾ ਕੁੱਝ ਪਤਾ ਨਹੀਂ ਲੱਗ ਸਕਿਆ। ਇਨ੍ਹਾਂ ਵਿੱਚ 73 ਭਾਰਤੀ ਨਾਗਰਿਕ ਉਹ ਹਨ ਜੋ ਤ੍ਰਿਸ਼ੂਲੀ ਵਨ ਪਾਵਰ ਪ੍ਰਾਜੈਕਟ ‘ਤੇ ਕੰਮ ਕਰ ਰਹੇ ਸਨ। ਕਾਠਮਾਂਡੂ ਵਿੱਚ ਸਾਡਾ ਦੂਤਾਵਾਸ ਇਨ੍ਹਾਂ ਲੋਕਾਂ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਪ੍ਰਾਜੈਕਟ ਮੁਖੀ ਦੇ ਸੰਪਰਕ ਵਿੱਚ ਹੈ।”

ਉਨ੍ਹਾਂ ਕਿਹਾ, “ਭਾਰਤ ਇਸ ਮੁਸ਼ਕਲ ਸਮੇਂ ਵਿੱਚ ਨੇਪਾਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ ਅਤੇ ਅਸੀਂ ਉਸ ਦੇਸ਼ ਦੀਆਂ ਲੋੜਾਂ ਅਨੁਸਾਰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹਾਂ।” ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਨੇਪਾਲ ਦੇ ਤਿੰਨ ਜ਼ਿਲ੍ਹਿਆਂ ਵਿੱਚ ਅਚਾਨਕ ਆਏ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਹੈ। ਨੇਪਾਲ ਵਿੱਚ ਹਜ਼ਾਰਾਂ ਲਾਪਤਾ ਲੋਕਾਂ ਨੂੰ ਲੱਭਣ ਲਈ ਤਲਾਸ਼ ਜਾਰੀ ਹੈ। ਉੱਥੇ ਹੀ ਵੀਰਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ ਵਧ ਕੇ 270 ਹੋ ਗਈ।

Related posts

ਖੇਤਾਂ ਵਿੱਚੋਂ ਪਰਵਾਸੀ ਮਹਿਲਾ ਦੀ ਲਾਸ਼ ਮਿਲੀ, ਮਾਮਲਾ ਦਰਜ

Current Updates

ਮਾਸਕੋ ਪੜ੍ਹਨ ਗਏ ਧਰਮਕੋਟ ਦੇ ਨੌਜਵਾਨ ਨੂੰ ਰੂਸੀ ਫੌਜ ਨੇ ਜੰਗ ਵਿੱਚ ਧੱਕਿਆ

Current Updates

“ਚੰਡੀਗੜ੍ਹ ਬਚਾਉਣ ਲਈ ਭਾਜਪਾ ਖਿਲਾਫ਼ ਧਰਨਾ ਲਾਵੇ ਬੀਬਾ ਜੈਇੰਦਰ”

Current Updates

Leave a Comment