August 23, 2026
ਖਾਸ ਖ਼ਬਰਪੰਜਾਬਰਾਸ਼ਟਰੀ

ਫਰੀਦਕੋਟ ਤੋਂ ਲਾਪਤਾ 3 ਸਕੂਲੀ ਲੜਕੀਆਂ ਮੁੰਬਈ ‘ਚ ਮਿਲੀਆਂ: ਪੰਜਾਬ ਪੁਲਿਸ ਨੇ ਮੁਸਤੈਦੀ ਨਾਲ ਸਹੀ-ਸਲਾਮਤ ਲੱਭਿਆ

ਫਰੀਦਕੋਟ ਤੋਂ ਲਾਪਤਾ 3 ਸਕੂਲੀ ਲੜਕੀਆਂ ਮੁੰਬਈ 'ਚ ਮਿਲੀਆਂ: ਪੰਜਾਬ ਪੁਲਿਸ ਨੇ ਮੁਸਤੈਦੀ ਨਾਲ ਸਹੀ-ਸਲਾਮਤ ਲੱਭਿਆ
ਫਰੀਦਕੋਟ: ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਇੱਕ ਸਕੂਲ ਤੋਂ ਸੰਦੇਹਜਨਕ ਹਾਲਾਤ ਵਿੱਚ ਲਾਪਤਾ ਹੋਈਆਂ ਤਿੰਨ ਨਾਬਾਲਗ ਵਿਦਿਆਰਥਣਾਂ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲੀਸ ਦੀ ਵਿਸ਼ੇਸ਼ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨਾਂ ਬੱਚੀਆਂ ਨੂੰ ਮੁੰਬਈ ਤੋਂ ਸਹੀ-ਸਲਾਮਤ ਬਰਾਮਦ ਕਰ ਲਿਆ ਹੈ, ਜਿਸ ਨਾਲ ਪਰਿਵਾਰਾਂ ਅਤੇ ਸਥਾਨਕ ਲੋਕਾਂ ਨੇ ਵੱਡੀ ਰਾਹਤ ਦਾ ਸਾਹ ਲਿਆ ਹੈ। ਘਟਨਾ ਬਾਰੇ ਜਾਣਕਾਰੀ ਮੁਤਾਬਕ ਇਹ ਲੜਕੀਆਂ ਭੇਦਭਰੇ ਤਰੀਕੇ ਨਾਲ ਸਕੂਲ ਤੋਂ ਗਾਇਬ ਹੋ ਗਈਆਂ ਸਨ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ‘ਤੇ ਪੁਲੀਸ ਨੇ ਤੁਰੰਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਪੁਲੀਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਅਤੇ ਸੀਸੀਟੀਵੀ ਫੁਟੇਜ ਸਮੇਤ ਤਕਨੀਕੀ ਸਾਧਨਾਂ ਅਤੇ ਮੋਬਾਈਲ ਲੋਕੇਸ਼ਨ ਦੀ ਮਦਦ ਨਾਲ ਸੁਰਾਗ ਜੁਟਾਏ।
ਜਾਂਚ ਦੌਰਾਨ ਜਦੋਂ ਲੜਕੀਆਂ ਦੀ ਲੋਕੇਸ਼ਨ ਮੁੰਬਈ ਵੱਲ ਮਿਲੀ ਤਾਂ ਪੰਜਾਬ ਪੁਲੀਸ ਦੀ ਇੱਕ ਵਿਸ਼ੇਸ਼ ਟੀਮ ਤੁਰੰਤ ਉੱਥੇ ਭੇਜੀ ਗਈ। ਮੁੰਬਈ ਪੁਲੀਸ ਦੇ ਸਹਿਯੋਗ ਨਾਲ ਚਲਾਏ ਗਏ ਆਪ੍ਰੇਸ਼ਨ ਤੋਂ ਬਾਅਦ ਤਿੰਨਾਂ ਵਿਦਿਆਰਥਣਾਂ ਨੂੰ ਸੁਰੱਖਿਅਤ ਟਰੇਸ ਕਰ ਲਿਆ ਗਿਆ। ਪੁਲੀਸ ਪ੍ਰਸ਼ਾਸਨ ਵੱਲੋਂ ਹੁਣ ਬੱਚੀਆਂ ਨੂੰ ਵਾਪਸ ਫਰੀਦਕੋਟ ਲਿਆਉਣ ਦੀ ਕਾਨੂੰਨੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ।  ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਚੀਆਂ ਦੇ ਵਾਪਸ ਪਹੁੰਚਣ ਤੋਂ ਬਾਅਦ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਉਹ ਮੁੰਬਈ ਕਿਸ ਤਰ੍ਹਾਂ ਅਤੇ ਕਿਸ ਮਨੋਰਥ ਨਾਲ ਪਹੁੰਚੀਆਂ। ਫਿਲਹਾਲ ਬੱਚੀਆਂ ਦੇ ਸੁਰੱਖਿਅਤ ਮਿਲਣ ਨਾਲ ਉਨ੍ਹਾਂ ਦੇ ਪਰਿਵਾਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਸਥਾਨਕ ਲੋਕਾਂ ਵੱਲੋਂ ਪੁਲੀਸ ਦੀ ਇਸ ਤੇਜ਼ ਤਰਾਰ ਕਾਰਵਾਈ ਦੀ ਸ਼ਲਾਘਾ ਕੀਤੀ ਜਾ ਰਹੀ ਹੈ।

Related posts

ਸ੍ਰੀਨਗਰ: 24 ਸਾਲਾਂ ਦਾ ਸਭ ਤੋਂ ਘੱਟ ਤਾਪਮਾਨ ਰਿਕਾਰਡ

Current Updates

ਲੋਕ ਸਭਾ ਹਲਕਿਆਂ ਦੀ ਹੱਦਬੰਦੀ ਦੇ ਮੁੱਦੇ ’ਤੇ ਲੜਾਈ ’ਚ ਕਾਨੂੰਨ ਦਾ ਸਹਾਰਾ ਲਵਾਂਗੇ: ਸਟਾਲਿਨ

Current Updates

ਅੰਮ੍ਰਿਤਸਰ ਦੇ ਨੌਜਵਾਨ ਦੀ ਕੈਨੇਡਾ ਵਿਚ ਹੱਤਿਆ

Current Updates

Leave a Comment