October 8, 2026
ਖਾਸ ਖ਼ਬਰਰਾਸ਼ਟਰੀ

ਪੁਲਵਾਮਾ ਅੱਤਵਾਦੀ ਹਮਲਾ ਮਾਮਲਾ: NIA ਕੋਰਟ ਨੇ ਇੰਸ਼ਾ ਜਾਨ ਨੂੰ ਰਿਹਾਈ ਦੇਣ ਤੋਂ ਕੀਤਾ ਇਨਕਾਰ, UAPA ਧਾਰਾ ਦਾ ਦਿੱਤਾ ਹਵਾਲਾ

ਪੁਲਵਾਮਾ ਅੱਤਵਾਦੀ ਹਮਲਾ ਮਾਮਲਾ: NIA ਕੋਰਟ ਨੇ ਇੰਸ਼ਾ ਜਾਨ ਨੂੰ ਰਿਹਾਈ ਦੇਣ ਤੋਂ ਕੀਤਾ ਇਨਕਾਰ, UAPA ਧਾਰਾ ਦਾ ਦਿੱਤਾ ਹਵਾਲਾ
ਜੰਮੂ-  ਜੰਮੂ ਦੀ ਵਿਸ਼ੇਸ਼ ਐਨ.ਆਈ.ਏ (NIA) ਅਦਾਲਤ ਨੇ 2019 ਦੇ ਪੁਲਵਾਮਾ ਅੱਤਵਾਦੀ ਹਮਲੇ ਦੀ ਦੋਸ਼ੀ ਇੰਸ਼ਾ ਜਾਨ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਅਦਾਲਤ ਨੇ ਸੁਣਵਾਈ ਦੌਰਾਨ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (UAPA) ਦੀ ਧਾਰਾ 43D(5) ਦਾ ਹਵਾਲਾ ਦਿੰਦਿਆਂ ਸਪੱਸ਼ਟ ਕੀਤਾ ਕਿ ਮੁਲਜ਼ਮ ਵਿਰੁੱਧ ਲੱਗੇ ਆਰੋਪ ਪਹਿਲੀ ਨਜ਼ਰੇ ਸਹੀ ਜਾਪਦੇ ਹਨ, ਜਿਸ ਕਾਰਨ ਉਸ ਨੂੰ ਰਿਹਾਈ ਨਹੀਂ ਦਿੱਤੀ ਜਾ ਸਕਦੀ।
ਵਿਸ਼ੇਸ਼ ਜੱਜ ਸੰਦੀਪ ਗੰਡੋਤਰਾ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਜਾਂਚ ਏਜੰਸੀ ਵੱਲੋਂ ਪੇਸ਼ ਕੀਤੇ ਗਏ ਸਬੂਤ ਅਤੇ ਚਾਰਜਸ਼ੀਟ ਦਰਸ਼ਾਉਂਦੇ ਹਨ ਕਿ ਇੰਸ਼ਾ ਜਾਨ ‘ਤੇ ਲਗਾਏ ਗਏ ਇਲਜ਼ਾਮਾਂ ਵਿੱਚ ਮਜ਼ਬੂਤ ਅਧਾਰ ਹੈ। ਰਾਸ਼ਟਰੀ ਜਾਂਚ ਏਜੰਸੀ ਮੁਤਾਬਕ, ਇੰਸ਼ਾ ਜਾਨ ਅਤੇ ਉਸ ਦੇ ਪਿਤਾ ਤਾਰਿਕ ਅਹਿਮਦ ਸ਼ਾਹ ਨੇ ਪੁਲਵਾਮਾ ਹਮਲੇ ਦੇ ਮਾਸਟਰਮਾਈਂਡ ਅਤੇ ਆਤਮਘਾਤੀ ਹਮਲਾਵਰ ਆਦਿਲ ਅਹਿਮਦ ਡਾਰ ਸਮੇਤ ਹੋਰ ਪਾਕਿਸਤਾਨੀ ਅੱਤਵਾਦੀਆਂ ਨੂੰ ਆਪਣੇ ਘਰ ਵਿੱਚ ਪਨਾਹ, ਭੋਜਨ ਅਤੇ ਲੌਜਿਸਟਿਕੀ ਮਦਦ ਮੁਹੱਈਆ ਕਰਵਾਈ ਸੀ।
ਬਚਾਅ ਪੱਖ ਵੱਲੋਂ ਖਰਾਬ ਸਿਹਤ ਦੇ ਹਵਾਲੇ ਨਾਲ ਜ਼ਮਾਨਤ ਮੰਗੀ ਗਈ ਸੀ, ਪਰ ਅਦਾਲਤ ਨੇ ਮੈਡੀਕਲ ਰਿਪੋਰਟਾਂ ਦੀ ਜਾਂਚ ਤੋਂ ਬਾਅਦ ਇਸ ਆਧਾਰ ‘ਤੇ ਵੀ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ 14 ਫਰਵਰੀ 2019 ਨੂੰ ਪੁਲਵਾਮਾ ‘ਚ ਹੋਏ ਆਤਮਘਾਤੀ ਹਮਲੇ ਵਿੱਚ ਸੀ.ਆਰ.ਪੀ.ਐਫ (CRPF) ਦੇ 40 ਜਵਾਨ ਸ਼ਹੀਦ ਹੋ ਗਏ ਸਨ। ਐਨ.ਆਈ.ਏ ਨੇ ਫਰਵਰੀ 2020 ਵਿੱਚ ਇੰਸ਼ਾ ਜਾਨ ਨੂੰ ਗ੍ਰਿਫ਼ਤਾਰ ਕੀਤਾ ਸੀ, ਅਤੇ ਅਦਾਲਤੀ ਫੈਸਲੇ ਤੋਂ ਬਾਅਦ ਉਹ ਫਿਲਹਾਲ ਜੇਲ੍ਹ ਵਿੱਚ ਹੀ ਰਹੇਗੀ।

Related posts

ਨਵੇਂ ਪਦਉਨਤ ਹੋਏ 17 ਡੀ.ਐਸ.ਪੀਜ਼ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ  

Current Updates

ਪੰਜਾਬੀ ਗਾਇਕ ਪਰਮੀਸ਼ ਵਰਮਾ ਪ੍ਰਸ਼ੰਸਕਾਂ ਨਾਲ ਭਿੜੇ

Current Updates

ਮੁੱਖ ਖ਼ਬਰਾਂ ਜੰਗ ਦੌਰਾਨ ਇਜ਼ਰਾਇਲੀ ਫੌਜ ਨੂੰ ਏਆਈ ਸੇਵਾਵਾਂ ਦਿੱਤੀਆਂ: ਮਾਈਕਰੋਸਾਫਟ

Current Updates

Leave a Comment