October 4, 2026
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਅਗਲੇ ਸਾਲ ਮਹਿੰਗਾਈ ਹੋਰ ਵਧੇਗੀ; ਖਾਣ-ਪੀਣ ਦੀਆਂ ਵਸਤਾਂ ਹੋਣਗੀਆਂ ਮਹਿੰਗੀਆਂ

ਅਗਲੇ ਸਾਲ ਮਹਿੰਗਾਈ ਹੋਰ ਵਧੇਗੀ; ਖਾਣ-ਪੀਣ ਦੀਆਂ ਵਸਤਾਂ ਹੋਣਗੀਆਂ ਮਹਿੰਗੀਆਂ

ਚੰਡੀਗੜ੍ਹ- ਭਾਰਤ ਸਣੇ ਪੂਰੀ ਦੁਨੀਆ ਵਿੱਚ 2027 ਤੱਕ ਖਾਣ-ਪੀਣ ਦੀਆਂ ਚੀਜ਼ਾਂ ਦੇ ਭਾਅ ਕਾਫ਼ੀ ਵਧ ਸਕਦੇ ਹਨ। ਇਹ ਦਾਅਵਾ ਮਲਟੀਨੈਸ਼ਨਲ ਫਾਈਨਾਂਸ਼ੀਅਲ ਸਰਵਿਸਿਜ਼ ਫਰਮ ਜੇ ਪੀ ਮੌਰਗਨ ਨੇ ਕੀਤਾ ਹੈ। ਇਸ ਫਰਮ ਨੇ ਦਾਅਵਾ ਕੀਤਾ ਹੈ ਕਿ ਐਲਨੀਨੋ ਨਾਲ ਮੌਨਸੂਨ ਕਮਜ਼ੋਰ ਹੋਵੇਗਾ, ਇਰਾਨ-ਅਮਰੀਕਾ ਜੰਗ ਨਾਲ ਤੇਲ ਦੀਆਂ ਕੀਮਤਾਂ ਵਧਣਗੀਆਂ ਅਤੇ ਮਹਿੰਗੀ ਖਾਦ ਕਾਰਨ ਖੇਤੀ ਉੱਤੇ ਬੁਰਾ ਅਸਰ ਪੈ ਸਕਦਾ ਹੈ। ਰਿਪੋਰਟ ਵਿੱਚ ਦੱਸਿਆ ਗਿਆ ਕਿ ਸਾਲ 2027 ਦੀ ਪਹਿਲੀ ਛਿਮਾਹੀ ਵਿੱਚ ਗਲੋਬਲ ਪੱਧਰ ਉੱਤੇ ਖਾਣ-ਪੀਣ ਦੀਆਂ ਚੀਜ਼ਾਂ ਦੇ ਭਾਅ 5 ਫ਼ੀਸਦੀ ਤੱਕ ਵਧ ਸਕਦੇ ਹਨ। ਭਾਰਤ ਲਈ ਇਹ ਚਿਤਾਵਨੀ ਇਸ ਲਈ ਵਧੇਰੇ ਮਾਅਨੇ ਰੱਖਦੀ ਹੈ, ਕਿਉਂਕਿ ਦੇਸ਼ ਵਿੱਚ ਪਹਿਲਾਂ ਹੀ ਫਰਟੀਲਾਈਜ਼ਰ ਕਾਫ਼ੀ ਮਹਿੰਗਾ ਹੈ। ਰਿਪੋਰਟ ਮੁਤਾਬਕ ਮਹਿੰਗਾਈ ਵਧਣ ਨਾਲ ਭਾਰਤ ਸਰਕਾਰ ਉੱਤੇ ਸਬਸਿਡੀ ਦਾ ਬੋਝ ਵਧ ਜਾਵੇਗਾ।

ਇਰਾਨ ਵਿੱਚ ਤਣਾਅ ਕਾਰਨ ਖਾਦ ਅਤੇ ਗੈਸ ਦਾ ਸੰਕਟ- ਮਿਡਲ ਈਸਟ ਦਾ ਰੋਲ ਯੂਰੀਆ ਅਤੇ ਅਮੋਨੀਆ (ਖਾਦ ਬਣਾਉਣ ਵਾਲਾ ਕੈਮੀਕਲ) ਦਾ ਵੱਡਾ ਹਿੱਸਾ ਮਿਡਲ ਈਸਟ ਭਾਵ ਅਰਬ ਦੇਸ਼ਾਂ ਤੋਂ ਆਉਂਦਾ ਹੈ। ਜੇਕਰ ਉੱਥੇ ਯੁੱਧ ਜਾਂ ਤਣਾਅ ਕਾਰਨ ਸਪਲਾਈ ਰੁਕੀ ਤਾਂ ਪੂਰੀ ਦੁਨੀਆ ਵਿੱਚ ਖਾਦ ਦੀ ਭਾਰੀ ਕਿੱਲਤ ਹੋ ਜਾਵੇਗੀ ਅਤੇ ਭਾਅ ਅਸਮਾਨ ਛੂਹਣ ਲੱਗਣਗੇ।

ਗੈਸ ਦੀਆਂ ਕੀਮਤਾਂ: ਯੂਰੀਆ ਵਰਗੀ ਖਾਦ ਬਣਾਉਣ ਵਿੱਚ ਨੈਚੁਰਲ ਗੈਸ ਦਾ ਸਭ ਤੋਂ ਵੱਧ ਇਸਤੇਮਾਲ ਹੁੰਦਾ ਹੈ। ਜੇਕਰ ਗੈਸ ਮਹਿੰਗੀ ਹੋਈ ਤਾਂ ਖਾਦ ਬਣਾਉਣਾ ਵੀ ਮਹਿੰਗਾ ਹੋ ਜਾਵੇਗਾ। ਖਾਦ ਮਹਿੰਗੀ ਹੋਣ ਉੱਤੇ ਕਿਸਾਨ ਇਸ ਦੀ ਘੱਟ ਵਰਤੋਂ ਕਰਨਗੇ ਜਿਸ ਨਾਲ ਫ਼ਸਲਾਂ ਦੀ ਪੈਦਾਵਾਰ ਘੱਟ ਜਾਵੇਗੀ। ਸੁਧਰਨ ਵਿੱਚ ਲੱਗੇਗਾ ਲੰਬਾ ਸਮਾਂ: ਜੇਕਰ ਇੱਕ ਵਾਰ ਖਾਦ ਦੇ ਕਾਰਖਾਨੇ ਜਾਂ ਗੈਸ ਪਲਾਂਟ ਇਸ ਸੰਕਟ ਦੀ ਵਜ੍ਹਾ ਨਾਲ ਬੰਦ ਜਾਂ ਪ੍ਰਭਾਵਿਤ ਹੋਏ ਤਾਂ ਉਨ੍ਹਾਂ ਨੂੰ ਦੁਬਾਰਾ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਕਈ ਸਾਲ ਲਗ ਸਕਦੇ ਹਨ।

Related posts

ਭੋਪਾਲ ਤ੍ਰਾਸਦੀ ਦੇ ਪੀੜਤਾਂ ਨੂੰ ਝਟਕਾ, ਸੁਪਰੀਮ ਕੋਰਟ ਨੇ ਮੁਆਵਜ਼ੇ ਵਿੱਚ ਵਾਧੇ ਦੀ ਮੰਗ ਖਾਰਜ ਕਰ ਦਿੱਤੀ ਹੈ

Current Updates

ਪੰਜਾਬ ਜ਼ਿਮਨੀ ਚੋਣਾਂ ਲਾਈਵ: ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ ਵੋਟਿੰਗ ਜਾਰੀ, 3 ਵਜੇ ਤੱਕ 49.61 ਫ਼ੀਸਦ ਪੋਲਿੰਗ

Current Updates

ਵਿਲ ਸਮਿੱਥ ਨੂੰ ਮਿਲਿਆ ਦਿਲਜੀਤ ਦੋਸਾਂਝ; ਹੌਲੀਵੁੱਡ ਸਟਾਰ ਨੂੰ ਭੰਗੜੇ ਦੇ ਸਟੈੈੱਪ ਸਿਖਾਏ

Current Updates

Leave a Comment