October 16, 2026
ਖਾਸ ਖ਼ਬਰਪੰਜਾਬਰਾਸ਼ਟਰੀ

ਸ੍ਰੀ ਕੇਦਾਰ ਨਾਥ ਮੰਦਿਰ ਵਿਖੇ ਕਾਵੜ ਸ਼ਿਵਰ ਲਈ ਸੁਧਾਰ ਸਭਾ ਦੀ ਮੀਟਿੰਗ; 3 ਅਗਸਤ ਤੋਂ ਲੱਗੇਗਾ ਸ਼ਿਵਰ, 24 ਘੰਟੇ ਚੱਲੇਗਾ ਲੰਗਰ

ਸ੍ਰੀ ਕੇਦਾਰ ਨਾਥ ਮੰਦਿਰ ਵਿਖੇ ਕਾਵੜ ਸ਼ਿਵਰ ਲਈ ਸੁਧਾਰ ਸਭਾ ਦੀ ਮੀਟਿੰਗ; 3 ਅਗਸਤ ਤੋਂ ਲੱਗੇਗਾ ਸ਼ਿਵਰ, 24 ਘੰਟੇ ਚੱਲੇਗਾ ਲੰਗਰ

ਪਟਿਆਲਾ-  ਭੋਲੇ ਬਾਬਾ ਦੇ ਪਾਵਨ ਪਵਿੱਤਰ ਸਾਵਣ ਮਹੀਨੇ ਵਿੱਚ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਜੀ ਵਿਖੇ ਕਾਵੜ ਸ਼ਿਵਰ ਲਈ ਮੀਟਿੰਗ ਹੋਈ ਅਤੇ ਹਰ ਮਹੀਨੇ ਦੀ ਤਰ੍ਹਾਂ (ਤਰੋਸ਼ਦੀ) ਮਾਸਿਕ ਸ਼ਿਵਰਾਤਰੀ ਮਨਾਈ ਗਈ।
ਬੀਤੇ ਦਿਨੀ ਐਤਵਾਰ ਦੁਪਹਿਰ ਬਾਰਾ ਵਜੇ ਚੇਅਰਮੈਨ ਰਣਬੀਰ ਸਿੰਘ ਕਾਟੀ ਦੇ ਘਰ ਵਿੱਚ ਸੁਧਾਰ ਸਭਾ ਦੇ ਮੈਂਬਰਾਂ ਦੀ ਮੀਟਿੰਗ ਹੋਈ। ਸਰਵ ਸੰਮਤੀ ਨਾਲ ਪਾਸ ਕੀਤਾ ਗਿਆ ਕਿ 03 ਅਗਸਤ ਸੋਮਵਾਰ ਤੋਂ ਮੰਦਿਰ ਵਿਖੇ ਕਾਵੜ ਸ਼ਿਵਰ ਲਗਾਇਆ ਜਾਵੇਗਾ। 10 ਅਗਸਤ ਸੋਮਵਾਰ ਨੂੰ ਰਾਤੀ 8:00 ਵਜੇ ਸ਼ਿਵ ਜਾਗਰਨ ਕੀਤਾ ਜਾਵੇਗਾ ਅਤੇ ਅਤੁੱਟ ਲੰਗਰ ਵਰਤਾਇਆ ਜਾਵੇਗਾ। 11 ਅਗਸਤ ਮੰਗਲਵਾਰ ਨੂੰ ਸਵੇਰੇ ਜਲ ਅਵਿਸ਼ੇਕ ਹੋਵੇਗਾ, ਅਤੁੱਟ ਨਾਸ਼ਤਾ ਭੰਡਾਰਾ ਸ਼ਿਵ ਇੱਛਾ ਤੱਕ ਚੱਲੇਗਾ। ਕਾਵੜ ਸ਼ਿਵਰ ਵਿੱਚ ਕਾਵੜੀਆਂ ਦੇ ਰਹਿਣ ਲਈ ਵਾਟਰ ਪਰੂਫ ਟੈਂਟ, ਤਖਤ ਪੋਸ਼, ਗੱਦੇ , ਨਹਾਉਣ ਦਾ ਇੰਤਜਾਮ, ਸਮੇਂ ਅਨੁਸਾਰ ਨਾਸ਼ਤਾ, ਲੰਗਰ 24 ਘੰਟੇ ਚੱਲੇਗਾ। ਡਾਕਟਰੀ ਸੁਵਿਧਾ ਉਪਲਬਧ ਹੋਵੇਗੀ। ਕੋਈ ਵੀ ਸ਼ਰਧਾਲੂ ਨਸ਼ਾ ਕਰਕੇ ਨਾ ਆਵੇ। ਚੇਅਰਮੈਨ ਨੇ ਆਖਿਆ ਕੁੱਝ ਆਦਮੀਆਂ ਨੇ ਸੁਧਾਰ ਸਭਾ ਦੇ ਕੰਮ ਦੇਖ ਕੇ ਇੱਛਾ ਪ੍ਰਗਟ ਕੀਤੀ ਕਿ ਸਾਨੂੰ ਵੀ ਮੈਂਬਰ ਬਣਾਇਆ ਜਾਵੇ। ਸਰਵ ਸੰਮਤੀ ਨਾਲ ਪਾਸ ਕੀਤਾ ਕਿ ਪਹਿਲਾਂ 21 ਮੈਂਬਰ ਹਨ ਹੁਣ 20 ਮੈਂਬਰ ਵਧਾ ਕੇ 41 ਮੈਂਬਰ ਹੋ ਗਏ ਹਨ। ਹੁਣ 41 ਮੈਂਬਰਾਂ ਦੀ ਦੇਖ ਰੇਖ ਵਿੱਚ ਸੁਧਾਰ ਸਭਾ ਕੰਮ ਕਰੇਗੀ। 41 ਮੈਂਬਰ ਹੀ ਵੋਟਾਂ ਵਿੱਚ ਭਾਗ ਲੈ ਸਕਦੇ ਹਨ। ਪ੍ਰਧਾਨ ਮਿਥੁਨ ਨੇ ਦੱਸਿਆ ਕਿ 41 ਮੈਂਬਰ ਮਿਲ ਜੁਲ ਕੇ ਕਾਵੜ ਸ਼ਿਵਰ ਵਿੱਚ ਕੰਮ ਕਰਨਗੇ ਅਤੇ 41 ਮੈਂਬਰਾਂ ਦੀ ਫੋਟੋ ਮੰਦਿਰ ਦੇ ਸਾਹਮਣੇ ਬੋਰਡ ਵਿੱਚ ਲਗਾਈ ਜਾਵੇਗੀ। ਉਨ੍ਹ੍ਹਾਂ ਨੇ ਆਖਿਆ ਕਿ ਕਾਵੜ ਸ਼ਿਵਰ ਵਿੱਚ ਹਰ ਪ੍ਰਕਾਰ ਦੀ ਸੁਵਿਧਾ ਪ੍ਰਦਾਨ ਕਰਾਵਾਗੇ। ਕਾਵੜ ਸ਼ਿਵਰ ਵਿਖੇ ਸੁਧਾਰ ਕਰਨ ਦਾ ਯਤਨ ਕਰਾਂਗੇ ਅਤੇ 19—07—2026 ਐਤਵਾਰ ਤੋਂ ਕੁਲੈਕਸ਼ਨ ਕੀਤੀ ਜਾਵੇਗੀ। ਸਾਰੇ ਮੈਂਬਰਾਂ ਨੇ ਵਿਸ਼ਵਾਸ਼ ਦਿਵਾਇਆ ਕਿ ਅਸੀਂ ਤਨ ਮਨ ਨਾਲ ਸੇਵਾ ਕਰਾਂਗੇ ਅਤੇ ਪੂਰਾ ਸਹਿਯੋਗ ਦੇਵਾਂਗੇ। ਸੰਸਥਾਪਕ ਸਤਨਾਮ ਹਸੀਜਾ ਨੇ ਕਿਹਾ ਕਿ ਸੁਧਾਰ ਸਭਾ ਦੇ ਸਾਰੇ ਮੈਂਬਰ ਦਿਨ ਰਾਤ ਪੂਰੀ ਮਿਹਨਤ ਨਾਲ ਕੰਮ ਕਰਨਗੇ। ਪਾਸ ਕੀਤਾ ਕਿ ਸੁਧਾਰ ਸਭਾ ਵਲੋਂ ਜ਼ੋ ਤਿਉਹਾਰ ਪਹਿਲਾਂ ਮਨਾਏ ਜਾ ਰਹੇ ਹਨ ਉਹ ਮਨਾਏ ਜਾਣਗੇ।ਹਿੰਦੂ ਸਿੱਖਾਂ ਦੇ ਵਾਰ ਤਿਉਹਾਰ ਤੇ ਜਿਵੇਂ ਲੰਗਰ ਕਰਦੇ ਆ ਰਹੇ ਹਾਂ ਉਹ ਜਾਰੀ ਰਹਿਣਗੇ। ਹਰ ਮਹੀਨੇ ਦੀ ਤਰ੍ਹਾਂ ਮਾਸਿਕ ਸ਼ਿਵਰਾਤਰੀ ਤਰੋਸਦੀ ਸ਼ਾਮ ਨੂੰ 6:00 ਵਜੇ ਸ਼ਿਵ ਮੰਡਲੀ ਦੁਆਰਾ ਮਹਿਲਾ ਰਸ ਕੀਰਤਨ ਕੀਤਾ ਗਿਆ। ਆਰਤੀ ਉਪਰੰਤ ਭੋਲੇ ਬਾਬਾ ਜੀ ਨੂੰ ਐਮ.ਸੀ. 32 ਨੰਬਰ ਵਾਰਡ ਰਣਜੀਤ ਸਿੰਘ ਚੰਡੋਕ ਅਤੇ ਸੁਧਾਰ ਸਭਾ ਦੇ ਮੈਂਬਰਾਂ ਨੇ ਪ੍ਰਸ਼ਾਦ ਲਗਾ ਕੇ ਅਤੁੱਟ ਲੰਗਰ ਵਰਤਾਇਆ ਗਿਆ। ਭਗਤਾਂ ਦਾ ਇਕੱਠ ਬਹੁਤ ਜਿਆਦਾ ਸੀ। ਵਾਇਸ ਚੇਅਰਮੈਨ ਹਰੀ ਸਿੰਘ ਚੌਹਾਨ ਨੇ ਮੰਚ ਤੋਂ ਆਖਿਆ ਕਿ ਸੁਧਾਰ ਸਭਾ ਹਰ ਮਹੀਨੇ ਤਰੋਸਦੀ ਅਤੇ ਪੂਰਨ ਮਾਸ਼ੀ ਮਨਾਉਂਦੀ ਆ ਰਹੀ ਹੈ। ਹਰ ਪੂਰਨਮਾਸ਼ੀ ਦੇ ਪਲਾਉ ਦਾ ਲੰਗਰ ਬਣਾਉਣਦੀ ਹੈ। ਪਰ ਇਸ ਵਾਰ 29—07— 2026 ਬੁੱਧਵਾਰ ਨੂੰ ਗੁਰੂ ਪੂਰਨੀਮਾ ਹੈ। ਇਸ ਕਰਕੇ ਸਵੇਰੇ 11:00 ਵਜੇ ਵਿਸ਼ਾਲ ਸ਼ਿਵ ਜੀ ਦੀ ਮੂਰਤੀ ਦੇ ਨਾਲ ਦੁੱਧ ਵਾਲੀ ਛਬੀਲ, 12:00 ਵਜੇ ਕੜੀ ਚਾਵਲ ਦਾ ਅਤੁੱਟ ਲੰਗਰ ਵਰਤੇਗਾ। ਕੜੀ ਚਾਵਲ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਵੀ ਭੇਜਿਆ ਜਾਵੇਗਾ। ਜਿਵੇ ਕਿ ਹਰ ਪੂਰਨਮਾਸ਼ੀ ਨੂੰ ਭੇਜਿਆ ਜਾਂਦਾ ਹੈ।

Related posts

ਸੰਗਰੂਰ ‘ਚ ਵੱਡੀ ਵਾਰਦਾਤ: ਨਸ਼ਾ ਤਸਕਰੀ ਦੀ ਵੀਡੀਓ ਬਣਾਉਣ ਵਾਲੇ ਨੌਜਵਾਨ ਨੇ ਖਾਧਾ ਜ਼ਹਿਰ, ਹਾਲਤ ਗੰਭੀਰ

Current Updates

ਉਮਰ ਅਬਦੁੱਲਾ ਨੇ ‘ਖੱਚਰਵਾਲੇ’ ਲਈ ਪੜ੍ਹਿਆ ‘ਫ਼ਾਤਿਹਾ’

Current Updates

ਹਾਕੀ ਪ੍ਰੋ ਲੀਗ ’ਚ ਭਾਰਤੀ ਮਹਿਲਾ ਟੀਮ ਦਾ ਜੇਤੂ ਆਗਾਜ਼

Current Updates

Leave a Comment