October 9, 2026
ਖਾਸ ਖ਼ਬਰਪੰਜਾਬਰਾਸ਼ਟਰੀ

ਨਸ਼ਾ ਤਸਕਰੀ ਮਾਮਲੇ ਵਿੱਚ ਘੁਬਾਇਆ ਚੌਕੀ ਦੇ ਇੰਚਾਰਜ ਅਤੇ ਮੁਨਸ਼ੀ ‘ਤੇ ਡਿੱਗੀ ਗਾਜ; ਪੂਰਾ ਅਮਲਾ ਬਦਲਿਆ

ਨਸ਼ਾ ਤਸਕਰੀ ਮਾਮਲੇ ਵਿੱਚ ਘੁਬਾਇਆ ਚੌਕੀ ਦੇ ਇੰਚਾਰਜ ਅਤੇ ਮੁਨਸ਼ੀ 'ਤੇ ਡਿੱਗੀ ਗਾਜ; ਪੂਰਾ ਅਮਲਾ ਬਦਲਿਆ

ਫਾਜ਼ਿਲਕਾ-  ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੌਰਾਨ ਫਾਜ਼ਿਲਕਾ ਪੁਲੀਸ ਵਿਭਾਗ ਲਈ ਪਿਛਲੇ ਦਿਨੀਂ ਇੱਕ ਸ਼ਰਮਨਾਕ ਖ਼ਬਰ ਆਈ ਸੀ। ਜ਼ਿਲ੍ਹੇ ਦੇ ਅਧੀਨ ਪੈਂਦੀ ਪੁਲੀਸ ਚੌਕੀ ਘੁਬਾਇਆ ਦਾ ਇੱਕ ਮੁਨਸ਼ੀ ਆਪਣੇ ਸਾਥੀਆਂ ਸਮੇਤ 280 ਗ੍ਰਾਮ ਹੈਰੋਇਨ ਅਤੇ ਇੱਕ ਨਾਜਾਇਜ਼ ਪਿਸਤੌਲ ਨਾਲ ਗੁਆਂਢੀ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਦੀ ਪੁਲੀਸ ਹੱਥੋਂ ਫੜਿਆ ਗਿਆ ਸੀ। ਹੁਣ ਇਸ ਮਾਮਲੇ ‘ਤੇ ਸਖ਼ਤ ਨੋਟਿਸ ਲੈਂਦਿਆਂ ਪੁਲੀਸ ਦੇ ਉੱਚ ਅਧਿਕਾਰੀਆਂ ਨੇ ਵੱਡੀ ਕਾਰਵਾਈ ਕੀਤੀ ਹੈ। ਚੌਕੀ ਘੁਬਾਇਆ ਦੇ ਇੰਚਾਰਜ ਗੁਰਨਾਮ ਸਿੰਘ ਅਤੇ ਮੁਨਸ਼ੀ ਜੋਗਿੰਦਰ ਸਿੰਘ ਨੂੰ ਸਸਪੈਂਡ (ਮੁਅੱਤਲ) ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਕਾਰਵਾਈ ਇੱਥੇ ਹੀ ਨਹੀਂ ਰੁਕੀ, ਸਗੋਂ ਘੁਬਾਇਆ ਚੌਕੀ ਦੇ ਪੂਰੇ ਸਟਾਫ਼ (ਅਮਲੇ) ਨੂੰ ਹੀ ਉੱਥੋਂ ਬਦਲ ਦਿੱਤਾ ਗਿਆ ਹੈ।

ਇਸ ਸਬੰਧੀ ਜਦੋਂ ਜ਼ਿਲ੍ਹਾ ਪੁਲੀਸ ਮੁਖੀ (SSP) ਗਗਨਅਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਹਾਈਕੋਰਟ ਆਏ ਹੋਏ ਹਨ। ਉਨ੍ਹਾਂ ਇਹ ਸਾਫ਼ ਕੀਤਾ ਕਿ ਨਸ਼ੇ ਦੇ ਮਾਮਲੇ ਵਿੱਚ ਫੜੇ ਗਏ ਮੁਨਸ਼ੀ ਖ਼ਿਲਾਫ਼ ਪਹਿਲਾਂ ਹੀ ਕਾਰਵਾਈ ਕੀਤੀ ਜਾ ਚੁੱਕੀ ਸੀ, ਪਰ ਬਾਕੀ ਦੀ ਕਾਰਵਾਈ ਬਾਰੇ ਜਾਣਕਾਰੀ ਲਈ ਉਨ੍ਹਾਂ ਨੇ ਸਬੰਧਿਤ ਡੀਐਸਪੀ ਨਾਲ ਗੱਲ ਕਰਨ ਲਈ ਕਿਹਾ। ਇਸ ਕਾਰਵਾਈ ਦੀ ਪੁਸ਼ਟੀ ਕਰਦਿਆਂ ਜਲਾਲਾਬਾਦ ਦੇ ਡੀਐਸਪੀ (DSP) ਗੁਰਸੇਵਕ ਸਿੰਘ ਨੇ ਦੱਸਿਆ ਕਿ ਮੁਨਸ਼ੀ ਦੇ ਫੜੇ ਜਾਣ ਤੋਂ ਬਾਅਦ ਚੌਕੀ ਇੰਚਾਰਜ ਗੁਰਨਾਮ ਸਿੰਘ ਪਿਛਲੇ ਕਈ ਦਿਨਾਂ ਤੋਂ ਡਿਊਟੀ ਤੋਂ ਗੈਰ-ਹਾਜ਼ਰ (absent) ਚੱਲ ਰਿਹਾ ਸੀ। ਪੁਲੀਸ ਨੇ ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਕਰਦਿਆਂ ਇੱਕ ਰਿਪੋਰਟ ਤਿਆਰ ਕਰਕੇ ਅਗਲੇਰੀ ਐਕਸ਼ਨ ਲਈ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ।

ਦੂਜੇ ਪਾਸੇ, ਇਲਾਕੇ ਦੇ ਲੋਕਾਂ ਦਾ ਦੋਸ਼ ਹੈ ਕਿ ਇਸ ਚੌਕੀ ਦੀ ਪੁਲੀਸ ਦਾ ਨਸ਼ਾ ਤਸਕਰਾਂ ਨਾਲ ਸਿੱਧਾ ਸਬੰਧ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਚੌਕੀ ਦੇ ਹਰ ਮੁਲਾਜ਼ਮ ਦੀ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਦਾ ਵੱਡਾ ਖ਼ੁਲਾਸਾ ਹੋ ਸਕਦਾ ਹੈ। ਲੋਕਾਂ ਨੇ ਇੱਥੋਂ ਤੱਕ ਦੱਸਿਆ ਕਿ ਜਦੋਂ ਵੀ ਉਹ ਨਸ਼ਾ ਤਸਕਰਾਂ ਨੂੰ ਫੜਵਾਉਣ ਲਈ ਪੁਲੀਸ ਨੂੰ ਫੋਨ ਕਰਦੇ ਸਨ, ਤਾਂ ਚੌਕੀ ਦੇ ਕੁਝ ਮੁਲਾਜ਼ਮ ਤਸਕਰਾਂ ਨੂੰ ਪਹਿਲਾਂ ਹੀ ਫੋਨ ਕਰਕੇ ਚੌਕਸ ਕਰ ਦਿੰਦੇ ਸਨ ਕਿ ਪੁਲੀਸ ਰੇਡ ਕਰਨ ਆ ਰਹੀ ਹੈ, ਜਿਸ ਕਾਰਨ ਤਸਕਰ ਕਦੇ ਹੱਥ ਨਹੀਂ ਆਉਂਦੇ ਸਨ।

Related posts

ਬਿਨਾਂ ਟਿਊਸ਼ਨ ਤੋਂ ਬਾਰ੍ਹਵੀਂ ‘ਚੋਂ ਮਾਰੀ ਬਾਜ਼ੀ: ਟੌਪਰ ਸੁਪਨੀਤ ਕੌਰ ਹੁਣ ਅਸਮਾਨ ‘ਚ ਭਰੇਗੀ ਉਡਾਣ, ਬਣਨਾ ਚਾਹੁੰਦੀ ਹੈ ਪਾਇਲਟ

Current Updates

ਰੂਸ ਵੱਲੋਂ ਯੂਕਰੇਨ ’ਤੇ ਡਰੋਨ ਤੇ ਮਿਜ਼ਾਈਲ ਹਮਲਾ; ਕਈ ਜ਼ਖ਼ਮੀ

Current Updates

ਜੰਮੂ ਕਸ਼ਮੀਰ ਦੇ ਕੁੱਪਵਾੜਾ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਦਹਿਸ਼ਤਗਰਦ ਹਲਾਕ

Current Updates

Leave a Comment