August 24, 2026
ਖਾਸ ਖ਼ਬਰਪੰਜਾਬਰਾਸ਼ਟਰੀ

ਤਰਨ ਤਾਰਨ ‘ਚ ਕਾਂਗਰਸ ਦੋਫਾੜ: ਵਧੇਰੇ ਆਗੂਆਂ ਨੇ ਚੰਨੀ ਦੀ ਅਗਵਾਈ ‘ਤੇ ਜਤਾਇਆ ਭਰੋਸਾ

ਤਰਨ ਤਾਰਨ 'ਚ ਕਾਂਗਰਸ ਦੋਫਾੜ: ਵਧੇਰੇ ਆਗੂਆਂ ਨੇ ਚੰਨੀ ਦੀ ਅਗਵਾਈ 'ਤੇ ਜਤਾਇਆ ਭਰੋਸਾ

ਤਰਨ ਤਾਰਨ:  ਤਰਨ ਤਾਰਨ ਜਿਲ੍ਹੇ ਅੰਦਰ ਕਾਂਗਰਸ ਪਾਰਟੀ ਦਾ ਵਧੇਰੇ ਧੜਾ ਸਾਬਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਹੈ। ਇਸ ਜਿਲ੍ਹੇ ਪੱਟੀ ਤੋਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਖੇਮਕਰਨ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਅਤੇ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਸਮੇਤ ਤਰਨ ਤਰਨ ਤੋਂ ਪਾਰਟੀ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਆਪਣੀ ਹਮਾਇਤ ਚਰਨਜੀਤ ਸਿੰਘ ਚੰਨੀ ਨੂੰ ਦੇ ਚੁੱਕੇ ਹਨ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਜਵੀਰ ਸਿੰਘ ਭੁੱਲਰ ਜ਼ਰੂਰ ਪਾਰਟੀ ਦੇ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਵਿੱਚ ਹਨ।

ਪਾਰਟੀ ਆਗੂ ਹਰਮਿੰਦਰ ਸਿੰਘ ਗਿੱਲ ਨੇ ਇਸ ਸਬੰਧੀ ਅੱਜ ਇੱਥੇ ਦੱਸਿਆ ਕਿ ਉਹ ਜੋ ਵੀ ਫੈਸਲਾ ਕਰ ਰਹੇ ਹਨ ਪਾਰਟੀ ਵਰਕਰਾਂ ਦੀਆਂ ਇੱਛਾਵਾਂ ਨੂੰ ਧਿਆਨ ਵਿੱਚ ਰੱਖ ਕੇ ਲੈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਜਦੋਂ ਵੀ ਆਪਣੇ ਵਰਕਰਾਂ ਨਾਲ ਵਿਚਾਰ-ਵਟਾਂਦਰਾ ਕਰਦੇ ਹਨ ਤਾਂ ਪਾਰਟੀ ਦੇ ਸਾਰੇ ਵਰਕਰ ਚਰਨਜੀਤ ਸਿੰਘ ਚੰਨੀ ਨੂੰ ਹਮਾਇਤ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਹਕੀਕਤ ਨੂੰ ਉਹ ਅੱਖੋਂ ਪਰੋਖੇ ਨਹੀਂ ਕਰ ਸਕਦੇ ਜਿਸ ਕਰਕੇ ਉਹ ਇੱਛਾ ਰੱਖ ਰਹੇ ਹਨ ਕਿ ਪਾਰਟੀ ਦੀ ਅਗਵਾਈ ਚਰਨਜੀਤ ਸਿੰਘ ਚੰਨੀ ਨਾਲੋਂ ਵਧੀਆ ਤਰੀਕੇ ਨਾਲ ਹੋਰ ਕੋਈ ਵੀ ਨਹੀਂ ਕਰ ਸਕਦਾ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਲੋਕ ਸਭਾ ਵਿੱਚ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਜਿਹੜੀ ਟੀਮ ਬਣੀ ਹੈ ਉਸ ਵੱਲੋਂ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਖਿਲਾਫ ਬਣਾਏ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਲਈ ਰਜਾਮੰਦ ਕਰਾਇਆ ਹੈ, ਜਿਸ ਕਰਕੇ ਚਰਨਜੀਤ ਸਿੰਘ ਚੰਨੀ ਜਿੱਥੇ ਦਲਿਤ ਜਾਤੀਆਂ ਵਿੱਚ ਹਰਮਨ ਪਿਆਰਾ ਹੈ ਉੱਥੇ ਉਹ ਕਿਸਾਨਾਂ ਵਿੱਚ ਵੀ ਆਪਣਾ ਆਧਾਰ ਬਣਾਉਣ ਵਿੱਚ ਸਫਲ ਰਿਹਾ ਹੈ।

ਇਸ ਦੇ ਨਾਲ ਹੀ ਜਿਲ੍ਹੇ ਤੋਂ ਕਰਨਵੀਰ ਸਿੰਘ ਬੁਰਜ, ਰਮਨਜੀਤ ਸਿੰਘ ਸਿੱਕੀ ਅਤੇ ਸੁਖਪਾਲ ਸਿੰਘ ਭੁੱਲਰ ਵੀ ਸਮੇਂ ਸਮੇਂ ਤੇ ਆਪਣੀ ਹਮਾਇਤ ਚਰਨਜੀਤ ਸਿੰਘ ਚੰਨੀ ਨੂੰ ਦੇਣ ਦੀ ਵਕਾਲਤ ਕਰ ਚੁੱਕੇ ਹਨ। ਚਰਨਜੀਤ ਸਿੰਘ ਚੰਨੀ ਸਾਬਕ ਮੁੱਖ ਮੰਤਰੀ ਹੁੰਦਿਆਂ ਥੋੜੇ ਸਮੇਂ ਵਿੱਚ ਜਿਹੜੀ ਵਧੀਆ ਕੰਮ ਕਰ ਗਿਆ ਉਨ੍ਹਾਂ ਦੀ ਵੀ ਆਮ ਲੋਕਾਂ ਵੱਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਜਿਸ ਕਰਕੇ ਪਾਰਟੀ ਆਗੂ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਪਾਰਟੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਚੋਣਾਂ ਦੌਰਾਨ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰ ਸਕਦੀ ਹੈ।

Related posts

ਸ਼ੇਖ ਹਸੀਨਾ ਦੇ ਪੁੱਤਰ ਨੇ ਕਿਹਾ ‘ਭਾਰਤ ਨੇ ਮੇਰੀ ਮਾਂ ਦੀ ਜਾਨ ਬਚਾਈ’

Current Updates

ਉਦਯੋਗਪਤੀ ਤੋਂ 20 ਕਰੋੜ ਦੀ ਠੱਗੀ, ਗੇਮਿੰਗ ਪਲੇਟਫਾਰਮਾਂ ਰਾਹੀਂ ਲੁਕਾਇਆ ਪੈਸਾ

Current Updates

ਟੈਰਿਫ ਡੈੱਡਲਾਈਨ ਤੋਂ ਪਹਿਲਾਂ ਮੁੱਖ ਵਪਾਰਕ ਗੱਲਬਾਤ ਲਈ 25 ਅਗਸਤ ਨੂੰ ਅਮਰੀਕੀ ਵਫ਼ਦ ਭਾਰਤ ਦਾ ਦੌਰਾ ਕਰੇਗਾ

Current Updates

Leave a Comment