November 24, 2026
ਖਾਸ ਖ਼ਬਰਰਾਸ਼ਟਰੀ

ਸ਼ਰਧਾਲੂਆਂ ਦੀ ਗਿਣਤੀ 30 ਫੀਸਦੀ ਘਟੀ

ਸ਼ਰਧਾਲੂਆਂ ਦੀ ਗਿਣਤੀ 30 ਫੀਸਦੀ ਘਟੀ

ਦੇਹਰਾਦੂਨ-  ਉੱਤਰਾਖੰਡ ਵਿੱਚ ਸਰਗਰਮ ਹੋਏ ਦੱਖਣ-ਪੱਛਮੀ ਮੌਨਸੂਨ ਦਾ ਅਸਰ ਸਿੱਖਾਂ ਦੇ ਪਵਿੱਤਰ ਅਸਥਾਨ ਹੇਮਕੁੰਟ ਸਾਹਿਬ ਅਤੇ ਚਾਰ ਧਾਮ ਯਾਤਰਾ ’ਤੇ ਸਾਫ਼ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਪੰਜ ਦਿਨਾਂ ਦੌਰਾਨ ਹੇਮਕੁੰਟ ਸਾਹਿਬ ਅਤੇ ਚਾਰ ਧਾਮਾਂ ਵਿੱਚ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿੱਚ 30 ਫੀਸਦੀ ਦੀ ਵੱਡੀ ਕਮੀ ਦਰਜ ਕੀਤੀ ਗਈ ਹੈ। ਸੂਬੇ ਵਿੱਚ ਪਹਿਲੀ ਜੁਲਾਈ ਤੋਂ ਮੌਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਯਾਤਰੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਸਰਕਾਰੀ ਅੰਕੜਿਆਂ ਮੁਤਾਬਕ 1 ਜੁਲਾਈ ਨੂੰ ਹੇਮਕੁੰਟ ਸਾਹਿਬ ਅਤੇ ਚਾਰ ਧਾਮਾਂ ਵਿੱਚ ਕੁੱਲ 27,232 ਸ਼ਰਧਾਲੂ ਨਤਮਸਤਕ ਹੋਏ ਸਨ, ਪਰ 5 ਜੁਲਾਈ ਤੱਕ ਇਹ ਅੰਕੜਾ ਘਟ ਕੇ ਸਿਰਫ਼ 19,202 ਰਹਿ ਗਿਆ।

ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਜਿਵੇਂ-ਜਿਵੇਂ ਮੌਨਸੂਨ ਤੇਜ਼ ਹੋ ਰਿਹਾ ਹੈ, ਸ਼ਰਧਾਲੂਆਂ ਦੀ ਆਮਦ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਸਭ ਤੋਂ ਵੱਧ ਅਸਰ ਕੇਦਾਰਨਾਥ ਧਾਮ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਮੀਂਹ ਸ਼ੁਰੂ ਹੋਣ ਤੋਂ ਬਾਅਦ ਸ਼ਰਧਾਲੂਆਂ ਦੀ ਗਿਣਤੀ 65 ਫੀਸਦੀ ਤੱਕ ਘਟ ਗਈ ਹੈ। ਕੇਦਾਰਨਾਥ ਵਿੱਚ 1 ਜੁਲਾਈ ਨੂੰ 6,553 ਸ਼ਰਧਾਲੂ ਪਹੁੰਚੇ ਸਨ, ਜਦੋਂ ਕਿ 5 ਜੁਲਾਈ ਨੂੰ ਇਹ ਗਿਣਤੀ ਸਿਰਫ਼ 2,297 ਰਹਿ ਗਈ। ਅਧਿਕਾਰੀ ਨੇ ਦੱਸਿਆ ਕਿ ਕੇਦਾਰਨਾਥ ਦੀ ਯਾਤਰਾ ਪੈਦਲ ਅਤੇ ਬੇਹੱਦ ਮੁਸ਼ਕਲ ਰਸਤੇ ਵਾਲੀ ਹੋਣ ਕਾਰਨ ਮੌਨਸੂਨ ਦੌਰਾਨ ਢਿੱਗਾਂ ਡਿੱਗਣ (ਲੈਂਡਸਲਾਈਡ) ਅਤੇ ਖ਼ਰਾਬ ਮੌਸਮ ਦੇ ਖ਼ਤਰੇ ਕਾਰਨ ਇਹ ਸਭ ਤੋਂ ਵੱਧ ਪ੍ਰਭਾਵਿਤ ਹੁੰਦੀ ਹੈ।

ਬਦਰੀਨਾਥ ਧਾਮ ਵਿੱਚ ਵੀ ਯਾਤਰੀ ਘਟੇ ਅਤੇ ਮੌਸਮ ਵਿਭਾਗ ਦੀ ਚਿਤਾਵਨੀ- ਹੇਮਕੁੰਟ ਸਾਹਿਬ ਦੇ ਨਾਲ-ਨਾਲ ਬਦਰੀਨਾਥ ਧਾਮ ਵਿੱਚ ਵੀ ਸ਼ਰਧਾਲੂਆਂ ਦੀ ਗਿਣਤੀ ਵਿੱਚ ਵੱਡੀ ਕਮੀ ਆਈ ਹੈ। ਲੰਘੀ 1 ਜੁਲਾਈ ਨੂੰ ਬਦਰੀਨਾਥ ਧਾਮ ਵਿੱਚ 13,192 ਸ਼ਰਧਾਲੂਆਂ ਨੇ ਦਰਸ਼ਨ ਕੀਤੇ ਸਨ, ਜਦੋਂ ਕਿ 5 ਜੁਲਾਈ ਨੂੰ ਇਹ ਗਿਣਤੀ ਲਗਭਗ 28 ਫੀਸਦੀ ਦੀ ਗਿਰਾਵਟ ਨਾਲ 9,484 ਰਹਿ ਗਈ। ਭਾਰਤੀ ਮੌਸਮ ਵਿਭਾਗ (IMD) ਨੇ ਆਉਣ ਵਾਲੇ ਦਿਨਾਂ ਵਿੱਚ ਸੂਬੇ ਦੇ ਕਈ ਪਹਾੜੀ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਨੁਮਾਨ ਜਤਾਇਆ ਹੈ, ਜਿਸ ਕਾਰਨ ਆਉਣ ਵਾਲੇ ਸਮੇਂ ਵਿੱਚ ਯਾਤਰਾ ‘ਤੇ ਮੌਸਮ ਦਾ ਅਸਰ ਹੋਰ ਵੀ ਵਧਣ ਦੀ ਸੰਭਾਵਨਾ ਹੈ।

ਖ਼ਰਾਬ ਮੌਸਮ ਦੇ ਬਾਵਜੂਦ ਇਸ ਵਾਰ ਨਵਾਂ ਰਿਕਾਰਡ- ਮੌਨਸੂਨ ਕਾਰਨ ਆਈ ਇਸ ਗਿਰਾਵਟ ਦੇ ਬਾਵਜੂਦ ਇਸ ਸਾਲ ਦੀ ਚਾਰ ਧਾਮ ਅਤੇ ਹੇਮਕੁੰਟ ਸਾਹਿਬ ਯਾਤਰਾ ਨੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। 19 ਅਪਰੈਲ ਨੂੰ ਯਾਤਰਾ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਮਹਿਜ਼ ਢਾਈ ਮਹੀਨਿਆਂ ਦੇ ਅੰਦਰ 41.56 ਲੱਖ ਤੋਂ ਵੱਧ ਸ਼ਰਧਾਲੂ ਬਦਰੀਨਾਥ, ਗੰਗੋਤਰੀ ਅਤੇ ਯਮੁਨੋਤਰੀ ਦੇ ਦਰਸ਼ਨ ਕਰ ਚੁੱਕੇ ਹਨ। ਇਸੇ ਤਰ੍ਹਾਂ 23 ਮਈ ਨੂੰ ਹੇਮਕੁੰਟ ਸਾਹਿਬ ਦੇ ਕਿਵਾੜ ਖੁੱਲ੍ਹਣ ਤੋਂ ਬਾਅਦ ਹੁਣ ਤੱਕ 1.76 ਲੱਖ ਸ਼ਰਧਾਲੂ ਪਵਿੱਤਰ ਅਸਥਾਨ ‘ਤੇ ਨਤਮਸਤਕ ਹੋ ਚੁੱਕੇ ਹਨ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਨੁਸਾਰ ਇਹ ਇਤਿਹਾਸਕ ਸਫ਼ਲਤਾ ਸੂਬਾ ਸਰਕਾਰ ਵੱਲੋਂ ਵਿਕਸਤ ਕੀਤੇ ਗਏ ਬੁਨਿਆਦੀ ਢਾਂਚੇ, ਬਿਹਤਰ ਸੜਕੀ ਸੰਪਰਕ, ਮਜ਼ਬੂਤ ​​ਸੁਰੱਖਿਆ ਪ੍ਰਬੰਧਾਂ ਅਤੇ ਸ਼ਰਧਾਲੂਆਂ ਨੂੰ ਦਿੱਤੀਆਂ ਜਾ ਰਹੀਆਂ ਬਿਹਤਰੀਨ ਸਹੂਲਤਾਂ ਦਾ ਨਤੀਜਾ ਹੈ।

Related posts

ਅੰਤਰਿੰਗ ਕਮੇਟੀ ਦੀ ਬੈਠਕ: ਧਾਮੀ ਦੇ ਅਸਤੀਫ਼ੇ ਬਾਰੇ ਅਗਲੀ ਮੀਟਿੰਗ ’ਚ ਹੋਵੇਗਾ ਵਿਚਾਰ

Current Updates

ਹਾਈ ਕੋਰਟ ਨੇ ‘ਦਿ ਕੇਰਲ ਸਟੋਰੀ 2’ ਵਿਰੁੱਧ ਜਨਹਿੱਤ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ

Current Updates

ਨੰਗਲ ਨਜ਼ਦੀਕ ਜੰਗਲ ਵਿਚ 3 ਸੂਰਾਂ ਤੇ ਇਕ ਸਾਂਬਰ ਦੀ ਭੇਤ-ਭਰੀ ਹਾਲਤ ’ਚ ਮੌਤ

Current Updates

Leave a Comment