September 25, 2026
ਖਾਸ ਖ਼ਬਰਰਾਸ਼ਟਰੀ

ਮੇਰੀ ਜ਼ਿੰਦਗੀ ਦੇ ਦੋ ਸਭ ਤੋਂ ਅਹਿਮ ਜਣਿਆਂ ਵਿਚੋਂ ਇੱਕ ਭਾਰਤੀ ਤੇ ਇੱਕ ਪਾਕਿਸਤਾਨੀ: JD Vance

ਮੇਰੀ ਜ਼ਿੰਦਗੀ ਦੇ ਦੋ ਸਭ ਤੋਂ ਅਹਿਮ ਜਣਿਆਂ ਵਿਚੋਂ ਇੱਕ ਭਾਰਤੀ ਤੇ ਇੱਕ ਪਾਕਿਸਤਾਨੀ: JD Vance

ਨਵੀਂ ਦਿੱਲੀ-  ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਵੈਂਸ ਦਾ ਇੱਕ ਮਜ਼ਾਹੀਆ ਬਿਆਨ ਕੌਮਾਂਤਰੀ ਕੂਟਨੀਤਕ ਹਲਕਿਆਂ ਅਤੇ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇੱਕ ਸਮਾਗਮ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਅਤੇ ਫ਼ੀਲਡ ਮਾਰਸ਼ਲ ਅਸੀਮ ਮੁਨੀਰ ਦੀ ਮੌਜੂਦਗੀ ਵਿੱਚ ਵੈਂਸ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਦੇ ਦੋ ਸਭ ਤੋਂ ਮਹੱਤਵਪੂਰਨ ਜਣੇ ਇੱਕ ਭਾਰਤੀ ਅਤੇ ਇੱਕ ਪਾਕਿਸਤਾਨੀ ਹਨ। ਵੈਂਸ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਭਾਰਤੀ ਉਨ੍ਹਾਂ ਦੀ ਪਤਨੀ ਊਸ਼ਾ ਵੈਂਸ ਹਨ, ਜਦਕਿ ਪਾਕਿਸਤਾਨੀ ਫ਼ੀਲਡ ਮਾਰਸ਼ਲ ਅਸੀਮ ਮੁਨੀਰ ਹਨ। ਉਨ੍ਹਾਂ ਨੇ ਹੱਸਦੇ ਹੋਏ ਇਹ ਵੀ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਉਨ੍ਹਾਂ ਦੀ ਅਸੀਮ ਮੁਨੀਰ ਨਾਲ ਕਿਸੇ ਹੋਰ ਆਗੂ ਨਾਲੋਂ ਵੱਧ ਗੱਲਬਾਤ ਹੋਈ ਹੈ।

ਵੈਂਸ ਦੀ ਇਹ ਟਿੱਪਣੀ ਉਸ ਵੇਲੇ ਸਾਹਮਣੇ ਆਈ ਜਦੋਂ ਖੇਤਰੀ ਮਾਮਲਿਆਂ ਨੂੰ ਲੈ ਕੇ ਉੱਚ ਪੱਧਰੀ ਕੂਟਨੀਤਕ ਸੰਪਰਕ ਜਾਰੀ ਹਨ। ਉਨ੍ਹਾਂ ਦੇ ਇਸ ਬਿਆਨ ਨੇ ਸੋਸ਼ਲ ਮੀਡੀਆ ’ਤੇ ਕਾਫ਼ੀ ਧਿਆਨ ਖਿੱਚਿਆ ਅਤੇ ਕਈ ਲੋਕਾਂ ਨੇ ਭਾਰਤੀ ਮੂਲ ਦੀ ਉਨ੍ਹਾਂ ਦੀ ਪਤਨੀ ਅਤੇ ਪਾਕਿਸਤਾਨੀ ਫੌਜ ਮੁਖੀ ਦਾ ਇੱਕੋ ਵਾਕ ਵਿੱਚ ਜ਼ਿਕਰ ਕੀਤੇ ਜਾਣ ਨੂੰ ਦਿਲਚਸਪ ਕਰਾਰ ਦਿੱਤਾ।

Related posts

ਟੈਰਿਫ ਯੁੱਧ ਟਰੰਪ ਨੇ ਕੈਨੇਡਾ, ਮੈਕਸਿਕੋ ਤੇ ਚੀਨ ’ਤੇ ਕਰੜੇ ਟੈਕਸ ਲਾਏ

Current Updates

ਹਰਿਆਣਾ ਆਈਪੀਐੱਸ ਖ਼ੁਦਕੁਸ਼ੀ ਮਾਮਲਾ: ਸ਼ਰਾਬ ਵਪਾਰੀ ਨੇ ਪੁਲੀਸ ਅਧਿਕਾਰੀ ਦੇ ਗੰਨਮੈਨ ’ਤੇ ਲਾਏ ਗੰਭੀਰ ਦੋਸ਼

Current Updates

ਸਰਹੱਦ ਪਾਰੋਂ ਤਸਕਰੀ: ਡੇਢ ਕਿਲੋ ਹੈਰੋਇਨ ਸਣੇ ਪੰਜ ਗ੍ਰਿਫ਼ਤਾਰ

Current Updates

Leave a Comment