September 25, 2026
ਅੰਤਰਰਾਸ਼ਟਰੀਖਾਸ ਖ਼ਬਰ

20 ਸਾਲਾ ਪੰਜਾਬੀ ਨੌਜਵਾਨ ਨਵਜੋਤ ਸਿੰਘ ’ਤੇ ਕਤਲ ਦੇ ਦੋਸ਼ !

20 ਸਾਲਾ ਪੰਜਾਬੀ ਨੌਜਵਾਨ ਨਵਜੋਤ ਸਿੰਘ ’ਤੇ ਕਤਲ ਦੇ ਦੋਸ਼ !

ਲੰਡਨ- ਲੰਡਨ ਦੇ ਪੱਛਮੀ ਇਲਾਕੇ ਸਾਊਥਾਲ ਵਿੱਚ 26 ਸਾਲਾ ਭਾਰਤੀ ਨੌਜਵਾਨ ਗੁਰਭੇਜ ਸਿੰਘ ਦੇ ਕਤਲ ਮਾਮਲੇ ਵਿੱਚ 20 ਸਾਲਾ ਭਾਰਤੀ ਨਾਗਰਿਕ ਨਵਜੋਤ ਸਿੰਘ ’ਤੇ ਕਤਲ, ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਅਤੇ ਹਥਿਆਰ ਰੱਖਣ ਦੇ ਦੋਸ਼ ਲਗਾਏ ਗਏ ਹਨ। ਮੈਟਰੋਪੋਲਿਟਨ ਪੁਲੀਸ ਮੁਤਾਬਕ 10 ਜੂਨ ਦੀ ਸਵੇਰ ਸਾਊਥਾਲ ਦੇ ਨਾਰਥ ਰੋਡ ’ਤੇ ਡੋਰਮਰਜ਼ (Dormers) ਵੇਲਜ਼ ਲੇਨ ਨੇੜੇ ਗੁਰਭੇਜ ਸਿੰਘ ਅਤੇ 30 ਸਾਲਾ ਇੱਕ ਹੋਰ ਵਿਅਕਤੀ ’ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਦੂਜੇ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਵਿੱਚ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ, ਪਰ ਗੁਰਭੇਜ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਪੁਲੀਸ ਨੇ ਦੱਸਿਆ ਕਿ ਲੰਡਨ ਐਂਬੂਲੈਂਸ ਸਰਵਿਸ ਦੀ ਸੂਚਨਾ ਮਿਲਣ ’ਤੇ ਅਧਿਕਾਰੀ ਅਤੇ ਪੈਰਾਮੈਡਿਕਸ ਮੌਕੇ ’ਤੇ ਪਹੁੰਚੇ ਸਨ, ਪਰ ਡਾਕਟਰੀ ਕੋਸ਼ਿਸ਼ਾਂ ਦੇ ਬਾਵਜੂਦ ਗੁਰਭੇਜ ਦੀ ਜਾਨ ਨਹੀਂ ਬਚ ਸਕੀ। ਦੋਸ਼ੀ ਨਵਜੋਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਲੰਡਨ ਦੀ ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਹੁਣ ਉਹ ਸੋਮਵਾਰ ਨੂੰ ਓਲਡ ਬੇਲੀ ਅਦਾਲਤ ਵਿੱਚ ਪੇਸ਼ ਹੋਵੇਗਾ।

ਜਾਂਚ ਦੀ ਅਗਵਾਈ ਕਰ ਰਹੀ ਡਿਟੈਕਟਿਵ ਚੀਫ਼ ਇੰਸਪੈਕਟਰ ਐਲਿਸਨ ਫਾਕਸਵੈੱਲ ਨੇ ਕਿਹਾ ਕਿ ਗੁਰਭੇਜ ਸਿੰਘ ਦੀ ਮੌਤ ਤੋਂ ਬਾਅਦ ਪੁਲੀਸ ਨੇ ਵਿਆਪਕ ਜਾਂਚ ਕੀਤੀ, ਜਿਸ ਦੇ ਨਤੀਜੇ ਵਜੋਂ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਨੇ ਜਾਂਚ ਵਿੱਚ ਮਦਦ ਕਰਨ ਵਾਲੇ ਲੋਕਾਂ ਅਤੇ CCTV ਫੁਟੇਜ ਮੁਹੱਈਆ ਕਰਵਾਉਣ ਵਾਲਿਆਂ ਦਾ ਧੰਨਵਾਦ ਵੀ ਕੀਤਾ। ਇਸ ਮਾਮਲੇ ਵਿੱਚ ਪਹਿਲਾਂ ਸੱਤ ਵਿਅਕਤੀਆਂ ਨੂੰ ਕਤਲ ਦੇ ਸ਼ੱਕ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਛੇ ਨੂੰ ਬਿਨਾਂ ਕਿਸੇ ਹੋਰ ਕਾਰਵਾਈ ਦੇ ਰਿਹਾਅ ਕਰ ਦਿੱਤਾ ਗਿਆ ਹੈ, ਜਦ ਕਿ ਇੱਕ ਵਿਅਕਤੀ ਪੁਲੀਸ ਜ਼ਮਾਨਤ ’ਤੇ ਹੈ ਅਤੇ ਜਾਂਚ ਜਾਰੀ ਹੈ।

Related posts

ਨਿਊਜ਼ੀਲੈਂਡ ਦੇ ਕਰਮਾਡੇਕ ਟਾਪੂ ‘ਤੇ 7.1 ਦੀ ਤੀਬਰਤਾ ਦੇ ਭੂਚਾਲ ਦੇ ਝਟਕੇ,ਹਿੱਲੀ ਧਰਤੀ ; ਸੁਨਾਮੀ ਦੀ ਚੇਤਾਵਨੀ

Current Updates

ਟ੍ਰੈਫਿਕ ਨਿਯਮਾਂ ਦੀ ਪਾਲਣਾ ਲਈ ਨਵੀਂ ਪਹਿਲ: ਬਿਨਾਂ ਨੰਬਰ ਪਲੇਟ ਵਾਲੇ ਵਾਹਨ ਚਾਲਕਾਂ ਦੀਆਂ ਵਧੀਆਂ ਮੁਸ਼ਕਲਾਂ

Current Updates

ਪੰਜਾਬ ਵਿੱਚ ਆਪਣੇ ਹਨੇਰਗਰਦੀ ਵਾਲੇ ਸ਼ਾਸਨ ਦੀ ਇਕ ਵੀ ਪ੍ਰਾਪਤੀ ਦੱਸੋ: ਮੁੱਖ ਮੰਤਰੀ ਦੀ ਸੁਖਬੀਰ ਬਾਦਲ ਨੂੰ ਚੁਣੌਤੀ

Current Updates

Leave a Comment