September 25, 2026
ਅੰਤਰਰਾਸ਼ਟਰੀਖਾਸ ਖ਼ਬਰ

Canada ‘ਚ ਬਜ਼ੁਰਗਾਂ ਤੋਂ ਕੈਸ਼ ਖੋਹਣ ਵਾਲਾ ਭਾਰਤੀ ਗ੍ਰਿਫ਼ਤਾਰ; ATM ‘ਚੋਂ ਪੈਸੇ ਕਢਵਾਉਂਦੇ ਲੋਕਾਂ ਨੂੰ ਬਣਾਉਂਦਾ ਸੀ ਨਿਸ਼ਾਨਾ

Canada ‘ਚ ਬਜ਼ੁਰਗਾਂ ਤੋਂ ਕੈਸ਼ ਖੋਹਣ ਵਾਲਾ ਭਾਰਤੀ ਗ੍ਰਿਫ਼ਤਾਰ; ATM ‘ਚੋਂ ਪੈਸੇ ਕਢਵਾਉਂਦੇ ਲੋਕਾਂ ਨੂੰ ਬਣਾਉਂਦਾ ਸੀ ਨਿਸ਼ਾਨਾ

ਵੈਨਕੂਵਰ-  ਕੈਨੇਡਾ ਦੇ ਓਨਟਾਰੀਓ ਸੂਬੇ ਦੀ ਪੀਲ ਪੁਲੀਸ ਨੇ ਭਾਰਤੀ ਮੂਲ ਦੇ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਬੈਂਕਾਂ ਦੇ ਏਟੀਐਮ (ATM) ‘ਚੋਂ ਪੈਸੇ ਕਢਵਾਉਣ ਆਉਣ ਵਾਲੇ ਬਜ਼ੁਰਗਾਂ ਤੋਂ ਨਕਦੀ ਖੋਹ ਕੇ ਫ਼ਰਾਰ ਹੋ ਜਾਂਦਾ ਸੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ 34 ਸਾਲਾ ਸੁਰੇਸ਼ ਕੁਮਾਰਮ ਰਾਜਾਪੂਰਥੀਨਮ ਵਜੋਂ ਹੋਈ ਹੈ। ਪੁਲੀਸ ਮੁਤਾਬਕ ਇਹ ਵਿਅਕਤੀ ਅਕਸਰ ਬੈਂਕਾਂ ਦੇ ਏਟੀਐਮ ਕੋਲ ਖੜ੍ਹਾ ਰਹਿੰਦਾ ਸੀ ਅਤੇ ਕਿਸੇ ਬਜ਼ੁਰਗ ਵੱਲੋਂ ਪੈਸੇ ਕਢਵਾਉਣ ਦੀ ਤਾਕ ਵਿੱਚ ਰਹਿੰਦਾ ਸੀ। ਜਿਵੇਂ ਹੀ ਕੋਈ ਬਜ਼ੁਰਗ ਜਾਂ ਵੱਡੀ ਉਮਰ ਦਾ ਆਦਮੀ ਜਾਂ ਔਰਤ ਪੈਸੇ ਕਢਵਾ ਕੇ ਗਿਣਨ ਲੱਗਦੇ, ਇਹ ਮੁਲਜ਼ਮ ਝਪਟਾ ਮਾਰ ਕੇ ਨਕਦੀ ਖੋਹ ਲੈਂਦਾ ਅਤੇ ਉੱਥੋਂ ਭੱਜ ਜਾਂਦਾ ਸੀ। ਪਿਛਲੇ ਕੁਝ ਮਹੀਨਿਆਂ ਦੌਰਾਨ ਉਸ ਨੇ ਕਈ ਬਜ਼ੁਰਗਾਂ ਨਾਲ ਇਸ ਤਰ੍ਹਾਂ ਦੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ। ਸੀਸੀਟੀਵੀ (CCTV) ਕੈਮਰਿਆਂ ਦੀ ਅੱਖ ਤੋਂ ਬਚਣ ਲਈ ਉਹ ਹਮੇਸ਼ਾ ਮਾਸਕ ਪਾ ਕੇ ਰੱਖਦਾ ਸੀ।

ਪੀਲ ਪੁਲੀਸ ਦੇ ਜੁਰਮ ਜਾਂਚ ਬਿਊਰੋ ਨੇ ਵਾਰਦਾਤ ਵਾਲੀਆਂ ਥਾਵਾਂ ਦੇ ਨੇੜੇ ਲੱਗੇ ਕੈਮਰਿਆਂ ਦੀ ਬਾਰੀਕੀ ਨਾਲ ਘੋਖ ਕਰਕੇ ਮੁਲਜ਼ਮ ਦੀ ਫ਼ੋਟੋ ਹਾਸਲ ਕਰ ਲਈ ਸੀ, ਪਰ ਉਸ ਦੇ ਪੱਕੇ ਟਿਕਾਣੇ ਦਾ ਪਤਾ ਨਾ ਹੋਣ ਕਰਕੇ ਉਸ ਨੂੰ ਫੜਨ ਵਿੱਚ ਥੋੜ੍ਹੀ ਦੇਰ ਲੱਗੀ। ਪੁਲੀਸ ਬੁਲਾਰੇ ਨੇ ਦੱਸਿਆ ਕਿ ਫ਼ੋਟੋ ਮਿਲਣ ਤੋਂ ਬਾਅਦ ਉਸ ਵਰਗੇ ਹੁਲੀਏ ਵਾਲੇ ਸ਼ੱਕੀ ਲੋਕਾਂ ਦੀ ਪਛਾਣ ਕੀਤੀ ਗਈ ਅਤੇ ਫਿਰ ਉਸ ਨੂੰ ਦਬੋਚ ਲਿਆ ਗਿਆ। ਪੁਲੀਸ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਹੈ ਕਿ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਣਾ ਉਸ ਲਈ ਬਹੁਤ ਸੁਖਾਲਾ (ਸੌਖਾ) ਹੁੰਦਾ ਸੀ। ਪੁਲੀਸ ਵੱਲੋਂ ਸੁਰੇਸ਼ ਕੁਮਾਰਮ ਦੀ ਫ਼ੋਟੋ ਵੀ ਜਾਰੀ ਕੀਤੀ ਗਈ ਹੈ ਅਤੇ ਮਾਮਲੇ ਦੀ ਅਗਲੀ ਕਾਰਵਾਈ ਜਾਰੀ ਹੈ।

Related posts

ਸਰਹੱਦ ਪਾਰੋਂ ਹਥਿਆਰ ਤਸਕਰੀ ਦੇ ਮਾਮਲੇ ’ਚ ਪੰਜ ਪਿਸਤੌਲਾਂ ਸਣੇ ਇਕ ਕਾਬੂ

Current Updates

ਪਰਿਵਾਰਕ ਰਿਸ਼ਤਿਆਂ ਦੀ ਅਹਿਮੀਅਤ ਦਰਸਾਉਂਦੀ ਫਿਲਮ ‘ਆਪਣੇ ਘਰ ਬੇਗਾਨੇ’

Current Updates

18 ਸਾਲ ਬਾਅਦ ਮੁੜ ਭੰਸਾਲੀ ਨਾਲ ਕੰਮ ਕਰ ਰਹੇ ਰਣਬੀਰ; ਬੋਲੇ ‘ਇਹੀ ਮੇਰੇ ਅਸਲ ਗੁਰੂ’

Current Updates

Leave a Comment