September 11, 2026
ਖਾਸ ਖ਼ਬਰਰਾਸ਼ਟਰੀ

ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੱਲੋਂ ਕੀਤੀਆਂ ਟਿੱਪਣੀਆਂ ਤੋਂ ਨਰਸਿੰਗ ਸਟਾਫ਼ ’ਚ ਰੋਸ

ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੱਲੋਂ ਕੀਤੀਆਂ ਟਿੱਪਣੀਆਂ ਤੋਂ ਨਰਸਿੰਗ ਸਟਾਫ਼ ’ਚ ਰੋਸ

ਹਰਿਆਣਾ-  ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਵੱਲੋਂ ਸਿਵਲ ਹਸਪਤਾਲ, ਕੁਰੂਕਸ਼ੇਤਰ ਵਿੱਚ ਇੱਕ ਨਰਸਿੰਗ ਅਫ਼ਸਰ ਨਾਲ ਕਥਿਤ ਤੌਰ ‘ਤੇ ਕੀਤੀ ਗਈ ਵਿਵਾਦਤ ਟਿੱਪਣੀ ਅਤੇ ਦੁਰਵਿਵਹਾਰ ਦੇ ਵਿਰੋਧ ਵਿੱਚ ਸਰਕਾਰੀ ਹਸਪਤਾਲ ਦੇ ਨਰਸਿੰਗ ਸਟਾਫ਼ ਨੇ ਦੋ ਘੰਟੇ ਦੀ ‘ਪੈੱਨ-ਡਾਊਨ’ ਹੜਤਾਲ ਕੀਤੀ ਅਤੇ ਚੇਅਰਪਰਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੇ ਨਾਲ ਹੀ ਨਰਸਿੰਗ ਸਟਾਫ਼ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ, ਸਿਹਤ ਮੰਤਰੀ, ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ, ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਅਤੇ ਸਾਰੇ ਸਿਵਲ ਸਰਜਨਾਂ ਦੇ ਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ।

ਜ਼ਿਲ੍ਹਾ ਨਰਸਿੰਗ ਅਫ਼ਸਰ ਰਾਜਕੁਮਾਰ ਭਾਰਦਵਾਜ ਨੇ ਦੱਸਿਆ ਕਿ ਇੱਕ ਡਾਕਟਰ ਦੇ ਬਲਾਤਕਾਰ ਮਾਮਲੇ ਦੀ ਜਾਂਚ ਦੌਰਾਨ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਸਿਵਲ ਹਸਪਤਾਲ, ਕੁਰੂਕਸ਼ੇਤਰ ਪਹੁੰਚੀ ਸੀ ਅਤੇ ਉੱਥੇ ਕੰਮ ਕਰ ਰਹੀ ਨਰਸਿੰਗ ਅਫ਼ਸਰ ਖਿਲਾਫ਼ ਅਣਉਚਿਤ ਟਿੱਪਣੀਆਂ ਕੀਤੀਆਂ। ਉਨ੍ਹਾਂ ਨੇ ਸਟਾਫ਼ ’ਤੇ ਇਸ ਘਿਨਾਉਣੇ ਅਪਰਾਧ ਵਿੱਚ ਡਾਕਟਰ ਦਾ ਸਾਥ ਦੇਣ ਦਾ ਝੂਠਾ ਦੋਸ਼ ਵੀ ਲਗਾਇਆ। ਰਾਜਕੁਮਾਰ ਭਾਰਦਵਾਜ ਨੇ ਕਿਹਾ ਕਿ ਨਰਸਿੰਗ ਸਟਾਫ਼ ਦੀਆਂ ਡਿਊਟੀਆਂ ਵਾਰਡ ਦੇ ਅੰਦਰ ਹੁੰਦੀਆਂ ਹਨ; ਓਪੀਡੀ (OPD) ਵਿੱਚ ਇੱਕ ਮਹਿਲਾ ਸਹਾਇਕ ਹੁੰਦੀ ਹੈ ਅਤੇ ਡਾਕਟਰ ਵੱਲੋਂ ਕਿਸੇ ਮਹਿਲਾ ਮਰੀਜ਼ ਦੀ ਜਾਂਚ ਕਰਦੇ ਸਮੇਂ ਨਿੱਜੀ ਤੌਰ ’ਤੇ ਇੱਕ ਮਹਿਲਾ ਸਹਾਇਕ ਨੂੰ ਬੁਲਾਉਣਾ ਹੁੰਦਾ ਹੈ, ਜੋ ਕਿ ਡਾਕਟਰ ਦੇ ਪ੍ਰੋਟੋਕੋਲ ਦੇ ਅੰਦਰ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਡਾਕਟਰ ’ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ, ਇਸ ਲਈ ਉਸ ਨੂੰ ਬਹਾਲ ਕਰਨ ਵਾਲੀ ਅਥਾਰਟੀ ਕਸੂਰਵਾਰ ਹੈ, ਜਦਕਿ ਨਰਸਿੰਗ ਅਫ਼ਸਰ ਦਾ ਇਸ ਵਿੱਚ ਕੋਈ ਵੀ ਕਸੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪੂਰਾ ਨਰਸਿੰਗ ਕਾਡਰ ਅਜਿਹੀਆਂ ਟਿੱਪਣੀਆਂ ਅਤੇ ਅਣਉਚਿਤ ਵਿਵਹਾਰ ਦੀ ਸਖ਼ਤ ਨਿੰਦਾ ਕਰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਚੇਅਰਪਰਸਨ ਰੇਣੂ ਭਾਟੀਆ ਨੂੰ ਇਸ ਵਿਵਹਾਰ ਲਈ ਪੂਰੇ ਨਰਸਿੰਗ ਕਾਡਰ ਤੋਂ ਜਨਤਕ ਤੌਰ ‘ਤੇ ਮੁਆਫ਼ੀ ਮੰਗਣੀ ਚਾਹੀਦੀ ਹੈ।

Related posts

H1B ਵੀਜ਼ਾ ਇੰਟਰਵਿਊ ਰੱਦ ਹੋਣ ’ਤੇ ਭਾਰਤ ਸਖ਼ਤ: ਅਮਰੀਕਾ ਕੋਲ ਜਤਾਈ ਡੂੰਘੀ ਚਿੰਤਾ

Current Updates

ਰਾਹੁਲ ਵੱਲੋਂ ਅੰਮ੍ਰਿਤਸਰ ਤੇ ਗੁਰਦਾਸਪੁਰ ਦਾ ਦੌਰਾ ਅੱਜ

Current Updates

ਅਮਰੀਕਾ ਦੇ ਜੌਰਜੀਆ ’ਚ ਗੋਲੀਬਾਰੀ, ਭਾਰਤੀ ਨਾਗਰਿਕ ਸਣੇ ਚਾਰ ਦੀ ਮੌਤ

Current Updates

Leave a Comment