November 20, 2026
ਖਾਸ ਖ਼ਬਰਪੰਜਾਬਰਾਸ਼ਟਰੀ

Amritsar Airport ‘ਤੇ ਵਿਦੇਸ਼ੀ ਮਹਿਲਾ ਕੋਲੋਂ 40 ਹਜ਼ਾਰ ਡਾਲਰ ਬਰਾਮਦ

Amritsar Airport 'ਤੇ ਵਿਦੇਸ਼ੀ ਮਹਿਲਾ ਕੋਲੋਂ 40 ਹਜ਼ਾਰ ਡਾਲਰ ਬਰਾਮਦ

ਅੰਮ੍ਰਿਤਸਰ- ਇੱਕ ਖ਼ਾਸ ਖ਼ੁਫੀਆ ਜਾਣਕਾਰੀ ਦੇ ਆਧਾਰ ‘ਤੇ ਵੱਡੀ ਕਾਰਵਾਈ ਕਰਦੇ ਹੋਏ ਡੀ.ਆਰ.ਆਈ. (DRI) ਅੰਮ੍ਰਿਤਸਰ ਖੇਤਰੀ ਇਕਾਈ ਦੇ ਅਧਿਕਾਰੀਆਂ ਨੇ ਸਥਾਨਕ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਜ਼ਬੇਕਿਸਤਾਨ ਦੀ ਇੱਕ ਮਹਿਲਾ ਵਿਦੇਸ਼ੀ ਨਾਗਰਿਕ ਕੋਲੋਂ 40 ਹਜ਼ਾਰ ਅਮਰੀਕੀ ਡਾਲਰ ਦੀ ਵਿਦੇਸ਼ੀ ਮੁਦਰਾ ਬਰਾਮਦ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਮਹਿਲਾ ਯਾਤਰੀ ਅੰਮ੍ਰਿਤਸਰ ਤੋਂ ਦੁਬਈ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਨੰਬਰ IX 197 ‘ਤੇ ਸਵਾਰ ਹੋ ਕੇ ਜਾ ਰਹੀ ਸੀ। ਉਹ ਆਪਣੇ ਸਾਮਾਨ ਵਿੱਚ ਵਿਦੇਸ਼ੀ ਮੁਦਰਾ ਲੁਕਾ ਕੇ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਸ਼ੱਕ ਹੋਣ ‘ਤੇ ਜਦੋਂ ਉਸ ਦੇ ਸਾਮਾਨ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ, ਤਾਂ ਉਸ ਵਿੱਚੋਂ 40,000 ਅਮਰੀਕੀ ਡਾਲਰ ਦੇ ਰੂਪ ਵਿੱਚ ਵਿਦੇਸ਼ੀ ਕਰੰਸੀ ਬਰਾਮਦ ਹੋਈ।

ਭਾਰਤੀ ਬਾਜ਼ਾਰ ਵਿੱਚ ਇਸ ਬਰਾਮਦ ਕੀਤੀ ਗਈ ਵਿਦੇਸ਼ੀ ਮੁਦਰਾ ਦੀ ਕੀਮਤ 38,73,764 ਰੁਪਏ\B ਦੱਸੀ ਜਾ ਰਹੀ ਹੈ। ਇਹ ਕਰੰਸੀ ਪੂਰੀ ਤਰ੍ਹਾਂ ਬੇਹਿਸਾਬ ਸੀ ਅਤੇ ਆਰ.ਬੀ.ਆਈ. (RBI) ਵੱਲੋਂ ਨਿਰਧਾਰਤ ਕੀਤੀ ਗਈ ਜਾਇਜ਼ ਹੱਦ ਤੋਂ ਕਿਤੇ ਵੱਧ ਸੀ। ਇਸ ਕਾਰਨ ਅਧਿਕਾਰੀਆਂ ਵੱਲੋਂ ਇਸ ਰਕਮ ਨੂੰ ਕਸਟਮ ਐਕਟ, 1962 ਦੇ ਨਿਯਮਾਂ ਤਹਿਤ ਜ਼ਬਤ ਕਰ ਲਿਆ ਗਿਆ ਹੈ। ਡੀ.ਆਰ.ਆਈ. ਵੱਲੋਂ ਇਸ ਮਾਮਲੇ ਦੀ ਅਗਲੇਰੀ ਜਾਂਚ ਬਹੁਤ ਗੰਭੀਰਤਾ ਨਾਲ ਜਾਰੀ ਹੈ।

Related posts

ਨਵੀਂ ਸ਼ੁਰੂਆਤ: ਬਰਲਟਨ ਪਾਰਕ ਦੀ ਬਦਲੇਗੀ ਨੁਹਾਰ*

Current Updates

ਆਂਧਰਾ ਪ੍ਰਦੇਸ਼ ਵਿੱਚ AI ਡਾਟਾ ਸੈਂਟਰ ਲਈ 15 ਬਿਲੀਅਨ ਡਾਲਰ ਦਾ ਨਿਵੇਸ਼ ਹੋਵੇਗਾ: ਗੂਗਲ

Current Updates

‘ਆਪ’ ਸੰਸਦ ਮੈਂਬਰ ਮੀਤ ਹੇਅਰ ਦਾ Raghav Chadha ਨੂੰ ਜਵਾਬ, ‘ਕਿਸੇ ਡਰਾਵੇ ਅੱਗੇ ਨਹੀਂ ਝੁਕਾਂਗੇ’

Current Updates

Leave a Comment