November 4, 2026
ਖਾਸ ਖ਼ਬਰਪੰਜਾਬਰਾਸ਼ਟਰੀ

ਹੈਦਰਾਬਾਦ-ਚੰਡੀਗੜ੍ਹ ਫਲਾਈਟ ਵਿੱਚ ਫਟਿਆ ਪਾਵਰ ਬੈਂਕ, 198 ਰਜਨੀ ਬਾਹਰ ਕੱਢੇ

ਹੈਦਰਾਬਾਦ-ਚੰਡੀਗੜ੍ਹ ਫਲਾਈਟ ਵਿੱਚ ਫਟਿਆ ਪਾਵਰ ਬੈਂਕ, 198 ਰਜਨੀ ਬਾਹਰ ਕੱਢੇ

ਮੁਹਾਲੀ-  ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ਵਿਖੇ ਅੱਜ ਦੁਪਹਿਰ ਕਰੀਬ 3:30 ਵਜੇ ਹੈਦਰਾਬਾਦ-ਚੰਡੀਗੜ੍ਹ ਫਲਾਈਟ ਦੇ 198 ਯਾਤਰੀਆਂ ਅਤੇ ਚਾਲਕ ਦਲ ਦੇ ਛੇ ਮੈਂਬਰਾਂ ਨੂੰ ਐਮਰਜੈਂਸੀ ਹਾਲਤ ਵਿੱਚ ਬਾਹਰ ਕੱਢਿਆ ਗਿਆ। ਇਹ ਕਾਰਵਾਈ ਇੱਕ ਯਾਤਰੀ ਦੇ ਪਾਵਰ ਬੈਂਕ ਵਾਲੇ ਬੈਗ ਵਿੱਚ ਮਾਮੂਲੀ ਧਮਾਕਾ ਹੋਣ ਕਾਰਨ ਜਹਾਜ਼ ਵਿੱਚ ਧੂੰਆਂ ਫੈਲਣ ਤੋਂ ਬਾਅਦ ਕੀਤੀ ਗਈ। ਜਹਾਜ਼ ਵਿੱਚ 198 ਯਾਤਰੀ ਅਤੇ ਚਾਲਕ ਦਲ ਦੇ ਛੇ ਮੈਂਬਰ ਸਵਾਰ ਸਨ, ਜਿਨ੍ਹਾਂ ਨੂੰ ਸਲਾਈਡਰਾਂ ਦੀ ਵਰਤੋਂ ਕਰਕੇ ਬਾਹਰ ਕੱਢਿਆ ਗਿਆ।

ਸੀਟ ਨੰਬਰ 39C ‘ਤੇ ਬੈਠੇ ਯਾਤਰੀ ਨੇ ਚਾਲਕ ਦਲ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ। ਚਾਲਕ ਦਲ ਨੇ ਅੱਗ ਬੁਝਾਊ ਯੰਤਰ ਨਾਲ ਜਵਾਬ ਦਿੱਤਾ, ਪਰ ਜਹਾਜ਼ ਦੇ ਬੇਅ 1 (Bay 1) ‘ਤੇ ਪਹੁੰਚਣ ਤੱਕ ਧੂੰਆਂ ਪੂਰੇ ਕੈਬਿਨ ਵਿੱਚ ਫੈਲ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਚਾਲਕ ਦਲ ਨੇ ਐਮਰਜੈਂਸੀ ਗੇਟ ਖੋਲ੍ਹਿਆ ਅਤੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਯਾਤਰੀਆਂ ਨੇ ਸਲਾਈਡਰ ਰਾਹੀਂ ਉਤਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਦੌਰਾਨ ਇੱਕ ਮਹਿਲਾ ਯਾਤਰੀ ਦੇ ਗਿੱਟੇ ਦੀ ਹੱਡੀ ਖਿਸਕ ਗਈ। ਏਅਰ ਫੋਰਸ ਦਾ ਇੱਕ ਅੱਗ ਬੁਝਾਊ ਟਰੱਕ ਤੁਰੰਤ ਮੌਕੇ ‘ਤੇ ਪਹੁੰਚਿਆ ਪਰ ਉਸ ਦੀ ਵਰਤੋਂ ਨਹੀਂ ਕੀਤੀ ਗਈ ਕਿਉਂਕਿ ਉਦੋਂ ਤੱਕ ਧੂੰਆਂ ਖਤਮ ਹੋ ਚੁੱਕਾ ਸੀ। ਏਅਰਪੋਰਟ ਦੇ ਸੀਈਓ ਅਜੇ ਵਰਮਾ ਨੇ ਕਿਹਾ, “ਏਅਰਲਾਈਨ ਤੋਂ ਵਿਸਤ੍ਰਿਤ ਰਿਪੋਰਟ ਦੀ ਉਡੀਕ ਹੈ।”

ਧਮਾਕੇ ਕਾਰਨ ਪੈਦਾ ਹੋਏ ਮਾਮੂਲੀ ਡਰ ਤੋਂ ਬਾਅਦ ਇੱਕ ਵਿਅਕਤੀ ਜ਼ਖਮੀ ਹੋ ਗਿਆ। ਜਹਾਜ਼ ਦੇ ਰੁਕਣ ਤੋਂ ਬਾਅਦ ਸਾਵਧਾਨੀ ਦੇ ਤੌਰ ‘ਤੇ ਯਾਤਰੀਆਂ ਨੂੰ ਫਲਾਈਟ ਤੋਂ ਬਾਹਰ ਕੱਢਣਾ ਪਿਆ। ਇੰਡੀਗੋ ਏਅਰਲਾਈਨਜ਼ ਦੇ ਅਧਿਕਾਰੀਆਂ ਨੇ ਯਾਤਰੀਆਂ ਅਤੇ ਚਾਲਕ ਦਲ ਨੂੰ ਜਹਾਜ਼ ਤੋਂ ਬਾਹਰ ਕੱਢਣ ਲਈ ਐਮਰਜੈਂਸੀ ਪ੍ਰੋਟੋਕੋਲ ਦੀ ਪਾਲਣਾ ਕੀਤੀ। ਏਅਰਪੋਰਟ ਅਧਿਕਾਰੀ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਧਮਾਕਾ 39A ਸੀਟ ‘ਤੇ ਬੈਠੇ ਯਾਤਰੀ ਦੇ ਬੈਗ ਵਿੱਚ ਹੋਇਆ ਸੀ। ਘਟਨਾ ਵਾਪਰਨ ਤੋਂ ਬਾਅਦ ਇੱਕ ਘੰਟਾ ਦੇਰੀ ਨਾਲ ਉਡਾਣ ਹੈਦਰਾਬਾਦ ਲਈ ਰਵਾਨਾ ਕਰ ਦਿੱਤੀ ਗਈ।

Related posts

ਨਾਰਲੀਕਰ ਨੂੰ ਵਿਗਿਆਨ ਰਤਨ ਪੁਰਸਕਾਰ

Current Updates

ਅਰਾਵਲੀ ਪਹਾੜੀਆਂ: ਕੁਦਰਤੀ ਕੰਧ ਦੀ ਹੋਂਦ ‘ਤੇ ਮੰਡਰਾ ਰਿਹਾ ਖ਼ਤਰਾ

Current Updates

ਅਦਾਲਤ ਦੇ ਦਖਲ ਤੋਂ ਬਾਅਦ ਪੁਲੀਸ ਨੇ Bikram Majithia ਦੀ ਕਾਨੂੰਨੀ ਟੀਮ ਨੂੰ ਸੌਂਪੀ FIR ਦੀ ਕਾਪੀ

Current Updates

Leave a Comment