November 4, 2026
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਰਾਜ ਸਭਾ ਮੈਂਬਰ ਸੰਦੀਪ ਪਾਠਕ ਵਿਰੁੱਧ ਦੋ FIRs ਦਰਜ: ਕਿਸੇ ਸਮੇਂ ਵੀ ਗ੍ਰਿਫ਼ਤਾਰੀ ਸਭੰਵ

ਰਾਜ ਸਭਾ ਮੈਂਬਰ ਸੰਦੀਪ ਪਾਠਕ ਵਿਰੁੱਧ ਦੋ FIRs ਦਰਜ: ਕਿਸੇ ਸਮੇਂ ਵੀ ਗ੍ਰਿਫ਼ਤਾਰੀ ਸਭੰਵ

ਚੰਡੀਗੜ੍ਹ- ਹਾਲ ਹੀ ਵਿੱਚ ‘ਆਪ’ ਛੱਡ ਕੇ ਭਾਜਪਾ ਵਿੱਚ ਗਏ ਰਾਜ ਸਭਾ ਮੈਂਬਰ ਸੰਦੀਪ ਪਾਠਕ ਵਿਰੁੱਧ ਪੰਜਾਬ ਪੁਲੀਸ ਨੇ ਸੂਬੇ ਦੇ ਦੋ ਵੱਖ-ਵੱਖ ਜ਼ਿਲ੍ਹਿਆਂ ਵਿੱਚ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਦੋ ਐਫ.ਆਈ.ਆਰ. (FIRs) ਦਰਜ ਕੀਤੀਆਂ ਹਨ। ਸਰਕਾਰੀ ਸੂਤਰਾਂ ਅਨੁਸਾਰ ਪਾਠਕ ਦੀ ਕਿਸੇ ਵੀ ਸਮੇਂ ਗ੍ਰਿਫ਼ਤਾਰੀ ਹੋ ਸਕਦੀ ਹੈ। ਇਹ ਕਾਰਵਾਈ ਅਜਿਹੇ ਸਮੇਂ ਹੋਈ ਹੈ ਜਦੋਂ ਪੰਜਾਬ ਦੀ ਸਿਆਸਤ ਵਿੱਚ ਦਲ-ਬਦਲੀ ਨੂੰ ਲੈ ਕੇ ਭਾਰੀ ਹੰਗਾਮਾ ਚੱਲ ਰਿਹਾ ਹੈ।

ਸਰਕਾਰੀ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਸੰਦੀਪ ਪਾਠਕ ਵਿਰੁੱਧ ਇਹ ਮਾਮਲੇ ਪੰਜਾਬ ਦੇ ਦੋ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਦਰਜ ਕੀਤੇ ਗਏ ਹਨ। ਇੱਕ ਉੱਚ ਅਧਿਕਾਰੀ ਨੇ ਦੱਸਿਆ, “ ਸੰਦੀਪ ਪਾਠਕ ਵਿਰੁੱਧ ਦਰਜ ਕੀਤੇ ਗਏ ਅਪਰਾਧ ਗੈਰ-ਜ਼ਮਾਨਤੀ ਹਨ ਅਤੇ ਪੁਲੀਸ ਉਨ੍ਹਾਂ ਨੂੰ ਕਦੇ ਵੀ ਹਿਰਾਸਤ ਵਿੱਚ ਲੈ ਸਕਦੀ ਹੈ।” ਜ਼ਿਕਰਯੋਗ ਹੈ ਕਿ ਸੰਦੀਪ ਪਾਠਕ ਸਣੇ ਆਮ ਆਦਮੀ ਪਾਰਟੀ ਦੇ ਛੇ ਰਾਜ ਸਭਾ ਮੈਂਬਰਾਂ ਨੇ ਹਾਲ ਹੀ ਵਿੱਚ ਬਗ਼ਾਵਤ ਕਰਦਿਆਂ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਮੂਲੀਅਤ ਕਰ ਲਈ ਸੀ। ਇਸ ਪੂਰੇ ਗਰੁੱਪ ਨੇ ਆਪਣਾ ਰਲੇਵਾਂ ਭਾਜਪਾ ਵਿੱਚ ਕਰ ਲਿਆ ਸੀ, ਜਿਸ ਨਾਲ ‘ਆਪ’ ਨੂੰ ਵੱਡਾ ਸਿਆਸੀ ਝਟਕਾ ਲੱਗਾ ਸੀ।

ਇਸੇ ਸਿਆਸੀ ਖਿੱਚੋਤਾਣ ਦੇ ਦਰਮਿਆਨ, ਪੰਜਾਬ ਦੀ ‘ਆਪ’ ਸਰਕਾਰ ਨੇ ਕੱਲ੍ਹ ਹੀ ਪੰਜਾਬ ਵਿਧਾਨ ਸਭਾ ਵਿੱਚ ਭਰੋਸਗੀ ਮਤਾ (Confidence Motion) ਪੇਸ਼ ਕੀਤਾ ਸੀ ਅਤੇ ਇਸ ਨੂੰ ਸਫਲਤਾਪੂਰਵਕ ਜਿੱਤ ਲਿਆ। ਭਰੋਸਗੀ ਮਤਾ ਜਿੱਤਣ ਦੇ ਤੁਰੰਤ ਬਾਅਦ ਸੰਦੀਪ ਪਾਠਕ ਵਿਰੁੱਧ ਹੋਈ ਇਸ ਪੁਲੀਸ ਕਾਰਵਾਈ ਨੂੰ ਸਿਆਸੀ ਮਾਹਿਰ ਬਦਲੇ ਦੀ ਰਾਜਨੀਤੀ ਅਤੇ ਦਲ-ਬਦਲੂਆਂ ਵਿਰੁੱਧ ਸਖ਼ਤ ਸ਼ਿਕੰਜੇ ਵਜੋਂ ਦੇਖ ਰਹੇ ਹਨ। ਫਿਲਹਾਲ, ਪੁਲੀਸ ਵੱਲੋਂ ਪਾਠਕ ਦੇ ਟਿਕਾਣਿਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ।

Related posts

ਹਾਂਗਕਾਂਗ ਓਪਨ ਦੇ ਫਾਈਨਲ ਵਿੱਚ ਹਾਰੇ ਸਾਤਵਿਕ-ਚਿਰਾਗ

Current Updates

ਪਰਮੀਸ਼ ਵਰਮਾ ਵੱਲੋਂ ਪਤਨੀ ਗੀਤ ਗਰੇਵਾਲ ਨਾਲ ਤਲਾਕ ਦੀ ਪੁਸ਼ਟੀ

Current Updates

ਜਿਹੜਾ ਕਿਸਾਨ ਅੱਜ ਅੰਨਦਾਤਾ ਅਖਵਾਉਂਦਾ, ਥੋੜ੍ਹੇ ਦਿਨਾਂ ਬਾਅਦ ਪਰਾਲੀ ਸਾੜਨ ਕਰਕੇ ਅਪਰਾਧੀ ਬਣਾ ਦਿੱਤਾ ਜਾਵੇਗਾ

Current Updates

Leave a Comment