September 6, 2026
ਖਾਸ ਖ਼ਬਰਚੰਡੀਗੜ੍ਹਪੰਜਾਬਮਨੋਰੰਜਨਰਾਸ਼ਟਰੀ

ਪਰਮੀਸ਼ ਵਰਮਾ ਵੱਲੋਂ ਪਤਨੀ ਗੀਤ ਗਰੇਵਾਲ ਨਾਲ ਤਲਾਕ ਦੀ ਪੁਸ਼ਟੀ

ਪਰਮੀਸ਼ ਵਰਮਾ ਵੱਲੋਂ ਪਤਨੀ ਗੀਤ ਗਰੇਵਾਲ ਨਾਲ ਤਲਾਕ ਦੀ ਪੁਸ਼ਟੀ

ਚੰਡੀਗੜ੍ਹ-  ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਆਖ਼ਰਕਾਰ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ’ਤੇ ਚੁੱਪੀ ਤੋੜ ਦਿੱਤੀ ਹੈ। ਪਰਮੀਸ਼ ਨੇ ਆਪਣੇ ਇੰਸਟਾਗਰਾਮ ਅਕਾਊਂਟ ‘ਤੇ ਇੱਕ ਭਾਵੁਕ ਪੋਸਟ ਸਾਂਝੀ ਕਰਦੇ ਹੋਏ ਆਪਣੀ ਪਤਨੀ ਗੀਤ ਗਰੇਵਾਲ ਨਾਲ ਤਲਾਕ ਦੀ ਅਧਿਕਾਰਤ ਪੁਸ਼ਟੀ ਕਰ ਦਿੱਤੀ ਹੈ। ਦੋਹਾਂ ਦਾ ਵਿਆਹ 21 ਅਕਤੂਬਰ 2021 ਨੂੰ ਕੈਨੇਡਾ ਵਿੱਚ ਹੋਇਆ ਸੀ, ਜਿਸ ਤੋਂ ਬਾਅਦ ਭਾਰਤ ਵਿੱਚ ਇੱਕ ਰਿਸੈਪਸ਼ਨ ਪਾਰਟੀ ਵੀ ਰੱਖੀ ਗਈ ਸੀ। ਗੀਤ ਗਰੇਵਾਲ ਰਾਜਸੀ ਸ਼ਖਸੀਅਤ ਤੇ ਉਹ ਪੇਸ਼ੇ ਵਜੋਂ ਵਕੀਲ ਹੈ।

ਇਨ੍ਹਾਂ ਦੋਵਾਂ ਦੇ ਘਰ ਸਾਲ 2022 ਵਿੱਚ ਧੀ ਦਾ ਜਨਮ ਹੋਇਆ ਸੀ। ਹਾਲਾਂਕਿ, ਪਿਛਲੇ ਇੱਕ ਸਾਲ ਤੋਂ ਦੋਹਾਂ ਦੇ ਵੱਖ ਹੋਣ ਦੀਆਂ ਖ਼ਬਰਾਂ ਚਰਚਾ ਵਿੱਚ ਸਨ ਅਤੇ ਜਨਵਰੀ 2026 ਵਿੱਚ ਇਨ੍ਹਾਂ ਦੇ ਵੱਖ ਹੋਣ ਦਾ ਕਥਿਤ ਦਸਤਾਵੇਜ਼ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ। ਉਸ ਸਮੇਂ ਦੋਹਾਂ ਨੇ ਕੋਈ ਜਨਤਕ ਬਿਆਨ ਨਹੀਂ ਦਿੱਤਾ ਸੀ ਪਰ ਹੁਣ ਪਰਮੀਸ਼ ਦੇ ਬਿਆਨ ਨਾਲ ਤਲਾਕ ਦੀ ਪੁਸ਼ਟੀ ਹੋ ਗਈ ਹੈ। ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਪਰਮੀਸ਼ ਵਰਮਾ ਨੇ ਲਿਖਿਆ, ‘ਇੱਕ ਪੁਰਸ਼ ਹੋਣਾ ਤੁਹਾਨੂੰ ਇੱਕ ਮਨੋਵਿਗਿਆਨਕ ਤੌਰ ’ਤੇ ਬਲ਼ੀ ਦਾ ਬਕਰਾ ਬਣਾ ਦਿੰਦਾ ਹੈ। ਮੈਂ ਇਸ ਦੀ ਮਨੋਵਿਗਿਆਨ ਨੂੰ ਸਮਝਦਾ ਹਾਂ ਅਤੇ ਬਿਨਾਂ ਕਿਸੇ ਨਾਰਾਜ਼ਗੀ ਦੇ ਇਸ ਬੋਝ ਨੂੰ ਸਵੀਕਾਰ ਕਰਦਾ ਹਾਂ। ਜਦੋਂ ਮੈਂ ਡੁੱਬ ਰਿਹਾ ਸੀ, ਉਦੋਂ ਮੈਨੂੰ ਬਚਾਉਣ ਕੋਈ ਨਹੀਂ ਆਇਆ। ਮੈਂ ਆਪਣੇ ਕੀਤੇ ਦੇ ਨਤੀਜਿਆਂ ਦਾ ਖ਼ੁਦ ਸਾਹਮਣਾ ਕੀਤਾ, ਆਪਣੇ ਦਰਦ ਵਿਚੋਂ ਉਭਰਿਆ। ਇਹ ਵੀ ਇੱਕ ਪੁਰਸ਼ ਹੋਣ ਦਾ ਹਿੱਸਾ ਹੈ।’

ਉਨ੍ਹਾਂ ਨੇ ਅੱਗੇ ਲਿਖਿਆ ਕਿ ਆਪਣੀ ਪੂਰਵ ਪਤਨੀ ਦਾ ਸਤਿਕਾਰ ਕਰਨਾ, ਅੱਜ ਆਪਣੀ ਜ਼ਿੰਦਗੀ ਵਿੱਚ ਮੌਜੂਦ ਮਹਿਲਾ ਦਾ ਸਤਿਕਾਰ ਕਰਨਾ ਅਤੇ ਕੜਵਾਹਟ ਨੂੰ ਮਰਦਾਨਗੀ ਸਮਝਣ ਦੀ ਗਲਤੀ ਨਾ ਕਰਨਾ ਹੀ ਅਸਲ ਅਨੁਸ਼ਾਸਨ ਹੈ। ਕਮਜ਼ੋਰੀ ਨੂੰ ਸਦਗੁਣ ਦੇ ਰੂਪ ਵਿੱਚ ਦਿਖਾਉਣਾ, ਭੀੜ ਵਿੱਚ ਕਾਇਰਾਂ ਵਾਂਗ ਸ਼ਾਮਲ ਹੋਣਾ, ਅਤੇ ਧਿਆਨ ਜਾਂ ਪੈਸੇ ਲਈ ਕਿਸੇ ਏਜੰਡੇ ਨੂੰ ਬੜ੍ਹਾਵਾ ਦੇਣਾ ਮਰਦਾਨਗੀ ਨਹੀਂ ਹੈ। ਪਰਮੀਸ਼ ਨੇ ਸਪੱਸ਼ਟ ਕੀਤਾ ਕਿ ਉਹ ਭੀੜ ਨਾਲ ਚੱਲਣ ਦੀ ਬਜਾਏ ਸਿੱਧੇ ਖੜ੍ਹੇ ਰਹਿਣ ਲਈ ਮਿਲਣ ਵਾਲੀ ਨਫ਼ਰਤ ਸਹਿਣਾ ਪਸੰਦ ਕਰਨਗੇ। ਇਨ੍ਹਾਂ ਚਰਚਾਵਾਂ ਦੇ ਵਿਚਕਾਰ ਉਨ੍ਹਾਂ ਨੇ ਮਾਡਲ ਤੇ ਅਦਾਕਾਰਾ ਹਰਮਨ ਬਰਾੜ ਨਾਲ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਦੇ ਸੰਕੇਤ ਵੀ ਦਿੱਤੇ ਹਨ।

Related posts

ਫੌਜੀ ਜਵਾਨਾਂ ਨਾਲ ਮੁਕਾਬਲੇ ਦੌਰਾਨ ਅੱਠ ਨਕਸਲੀ ਢੇਰ

Current Updates

ਅਦਾਲਤ ਵੱਲੋਂ ਸੋਨੀਆ, ਰਾਹੁਲ ਗਾਂਧੀ ਵਿਰੁੱਧ ਪੀਐੱਮਐੱਲਏ ਕੇਸ ਖਾਰਜ

Current Updates

ਇਟਲੀ ਵਿੱਚ ਮ੍ਰਿਤਕ ਜਵਾਨਾਂ ਦੀਆਂ ਦੇਹਾਂ ਭਾਰਤ ਲਿਆਉਣ ਲਈ ਸੰਤ ਸੀਚੇਵਾਲ ਨੇ ਵਿਦੇਸ਼ ਮੰਤਰੀ ਤੱਕ ਪਹੁੰਚ ਕੀਤੀ

Current Updates

Leave a Comment