September 19, 2026
ਖਾਸ ਖ਼ਬਰਪੰਜਾਬਰਾਸ਼ਟਰੀ

ਖਾਲਿਸਤਾਨ ਐਲਾਨਨਾਮੇ ਦੀ 40ਵੀਂ ਵਰੇਗੰਢ ਮੌਕੇ ਵੱਖ-ਵੱਖ ਜਥੇਬੰਦਆਂ ਵੱਲੋਂ ਮਾਰਚ

ਖਾਲਿਸਤਾਨ ਐਲਾਨਨਾਮੇ ਦੀ 40ਵੀਂ ਵਰੇਗੰਢ ਮੌਕੇ ਵੱਖ-ਵੱਖ ਜਥੇਬੰਦਆਂ ਵੱਲੋਂ ਮਾਰਚ

ਅੰਮ੍ਰਿਤਸਰ-  ਖਾਲਿਸਤਾਨ ਐਲਾਨਨਾਮੇ ਦੀ 40ਵੀਂ ਵਰੇਗੰਢ ਮੌਕੇ ਅੱਜ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਇਸ ਸਬੰਧ ਵਿੱਚ ਮਾਰਚ ਕੀਤਾ ਗਿਆ ਅਤੇ ਇਸ ਮੁਹਿੰਮ ਨੂੰ ਜਾਰੀ ਰੱਖਣ ਦੀ ਸ੍ਰੀ ਅਕਾਲ ਤਖ਼ਤ ’ਤੇ ਅਰਦਾਸ ਕੀਤੀ ਗਈ ਹੈ। ਇਸ ਵਰੇਗੰਢ ਪ੍ਰੋਗਰਾਮ ਵਿੱਚ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ ਦਲ), ਹਵਾਰਾ ਕਮੇਟੀ ਅਤੇ ਪੰਚ ਪ੍ਰਧਾਨੀ ਜਥੇਬੰਦੀਆਂ ਸ਼ਾਮਿਲ ਸਨ। ਇਸ ਸਬੰਧ ਵਿੱਚ ਮਾਰਚ ਦੀ ਸ਼ੁਰੂਆਤ ਗੁਰਦੁਆਰਾ ਬੁਰਜ ਅਕਾਲੀ ਫੁੱਲਾ ਸਿੰਘ ਤੋਂ ਕੀਤੀ ਗਈ ਅਤੇ ਸ੍ਰੀ ਅਕਾਲ ਤਖ਼ਤ ਤੱਕ ਮਾਰਚ ਕੀਤਾ ਗਿਆ। ਉਪਰੰਤ ਸ੍ਰੀ ਅਕਾਲ ਤਖ਼ਤ ਵਿਖੇ ਅਰਦਾਸ ਕੀਤੀ ਗਈ ਅਤੇ ਸਕੱਤਰੇਤ ਦੇ ਬਾਹਰ ਖਾਲਿਸਤਾਨ ਐਲਾਨਨਾਮੇ ਸਬੰਧੀ ਨੀਤੀ ਦਸਤਾਵੇਜ਼ ਜਾਰੀ ਕੀਤਾ ਗਿਆ।

ਇਸ ਮੌਕੇ ਦਲ ਖਾਲਸਾ ਦੇ ਕੰਵਰਪਾਲ ਸਿੰਘ, ਪਰਮਜੀਤ ਸਿੰਘ ਮੰਡ, ਮਾਨ ਦਲ ਦੇ ਮੁਖੀ ਸਿਮਰਨਜੀਤ ਸਿੰਘ ਮਾਨ, ਹਵਾਰਾ ਕਮੇਟੀ ਤੋਂ ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਪੰਚ ਪ੍ਰਧਾਨੀ ਜਥੇ ਤੋਂ ਭਾਈ ਦਲਜੀਤ ਸਿੰਘ ਬਿੱਟੂ ਸਮੇਤ ਹੋਰ ਆਗੂ ਸ਼ਾਮਿਲ ਸਨ। ਮਾਰਚ ਵਿੱਚ ਸ਼ਾਮਿਲ ਕਾਰਕੁੰਨਾ ਨੇ ਖਾਲਿਸਤਾਨੀ ਝੰਡੇ ਚੁੱਕੇ ਹੋਏ ਸਨ । ਇਸ ਸਬੰਧ ਜਾਣਕਾਰੀ ਦਿੰਦਿਆਂ ਦਲ ਖਾਲਸਾ ਦੇ ਕੰਵਰਪਾਲ ਸਿੰਘ ਨੇ ਆਖਿਆ ਕਿ ਇਸ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ ।

Related posts

ਬਠਿੰਡਾ: ਪੁਲੀਸ ਨੇ ਸੁਲਝਾਈ ਕਤਲ ਦੀ ਗੁੱਥੀ; ਪਤੀ ਨਿਕਲਿਆ ਕਾਤਲ

Current Updates

ਬਲੋਚਿਸਤਾਨ ’ਚ 5.3 ਸ਼ਿੱਦਤ ਦਾ ਭੂਚਾਲ; ਪੰਜ ਵਿਅਕਤੀ ਜ਼ਖਮੀ

Current Updates

ਵਿਦਿਆਰਥੀਆਂ ਦੇ ਦੋ ਗੁੱਟਾਂ ਵਿਚ ਝੜਪ; ਗੋਲੀਬਾਰੀ ’ਚ ਇੱਕ ਦੀ ਮੌਤ ਚਾਰ ਜ਼ਖ਼ਮੀ

Current Updates

Leave a Comment