October 17, 2026
ਖਾਸ ਖ਼ਬਰਰਾਸ਼ਟਰੀ

ਅਮਰ ਸਿੰਘ ਹਾਜ਼ਰੀ ਵਿੱਚ ਸਭ ਤੋਂ ਅੱਗੇ, ਸਤਨਾਮ ਸੰਧੂ ਨੇ ਪੁੱਛੇ ਸਭ ਤੋਂ ਵੱਧ ਸਵਾਲ

ਅਮਰ ਸਿੰਘ ਹਾਜ਼ਰੀ ਵਿੱਚ ਸਭ ਤੋਂ ਅੱਗੇ, ਸਤਨਾਮ ਸੰਧੂ ਨੇ ਪੁੱਛੇ ਸਭ ਤੋਂ ਵੱਧ ਸਵਾਲ

ਨਵੀਂ ਦਿੱਲੀ- ਬਜਟ ਸੈਸ਼ਨ ਦੌਰਾਨ ਪੰਜਾਬ ਦੇ 20 ਸੰਸਦ ਮੈਂਬਰਾਂ ਦੇ ਪ੍ਰਦਰਸ਼ਨ ਦੇ ਅੰਕੜਿਆਂ ਅਨੁਸਾਰ, ਕਾਂਗਰਸ ਦੇ ਅਮਰ ਸਿੰਘ 100 ਫੀਸਦ ਹਾਜ਼ਰੀ ਨਾਲ ਸਭ ਤੋਂ ਅੱਗੇ ਰਹੇ। ਉਨ੍ਹਾਂ ਤੋਂ ਬਾਅਦ ਭਾਜਪਾ ਦੇ ਸਤਨਾਮ ਸਿੰਘ ਸੰਧੂ ਅਤੇ ਆਪ ਦੇ ਰਾਘਵ ਚੱਢਾ 96.7 ਫੀਸਦ ਹਾਜ਼ਰੀ ਨਾਲ ਦੂਜੇ ਸਥਾਨ ‘ਤੇ ਰਹੇ। ਦੂਜੇ ਪਾਸੇ, ਸਭ ਤੋਂ ਘੱਟ ਹਾਜ਼ਰੀ ਕਾਂਗਰਸ ਦੇ ਸਰਬਜੀਤ ਖਾਲਸਾ (20 ਫੀਸਦ) ਅਤੇ ‘ਆਪ’ ਦੇ ਹਰਭਜਨ ਸਿੰਘ (25.8 ਫੀਸਦ) ਦੀ ਦਰਜ ਕੀਤੀ ਗਈ। ਸਵਾਲ ਪੁੱਛਣ ਦੇ ਮਾਮਲੇ ਵਿੱਚ ਭਾਜਪਾ ਦੇ ਸਤਨਾਮ ਸੰਧੂ ਸਭ ਤੋਂ ਅੱਗੇ ਰਹੇ, ਜਿਨ੍ਹਾਂ ਨੇ 51 ਸਵਾਲ ਪੁੱਛੇ ਅਤੇ ਤਿੰਨ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤੇ। ‘ਆਪ’ ਵੱਲੋਂ ਸੰਦੀਪ ਪਾਠਕ ਨੇ 49, ਜਦਕਿ ਰਾਘਵ ਚੱਢਾ ਅਤੇ ਅਸ਼ੋਕ ਮਿੱਤਲ ਨੇ 48-48 ਸਵਾਲ ਪੁੱਛ ਕੇ ਆਪਣੀ ਸਰਗਰਮੀ ਦਿਖਾਈ। ਅਸ਼ੋਕ ਮਿੱਤਲ ਦੀ ਹਾਜ਼ਰੀ 87.09 ਫੀਸਦ ਰਹੀ।

ਕਾਂਗਰਸ ਦੇ ਹੋਰ ਮੈਂਬਰਾਂ ਵਿੱਚੋਂ ਸ਼ੇਰ ਸਿੰਘ ਘੁਬਾਇਆ ਨੇ 87 ਫੀਸਦ, ਸੁਖਜਿੰਦਰ ਰੰਧਾਵਾ ਨੇ 80.6 ਫੀਸਦ ਅਤੇ ਚਰਨਜੀਤ ਸਿੰਘ ਚੰਨੀ ਨੇ 63.33 ਫੀਸਦ ਹਾਜ਼ਰੀ ਦਰਜ ਕਰਵਾਈ। ਕਾਂਗਰਸ ਵੱਲੋਂ ਸਭ ਤੋਂ ਵੱਧ ਸਵਾਲ ਚਰਨਜੀਤ ਚੰਨੀ (26) ਅਤੇ ਅਮਰ ਸਿੰਘ (25) ਨੇ ਪੁੱਛੇ। ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਨੇ 80 ਫੀਸਦ ਹਾਜ਼ਰੀ ਨਾਲ 17 ਸਵਾਲ ਪੁੱਛ ਕੇ ਆਪਣੀ ਹਾਜ਼ਰੀ ਲਵਾਈ। ‘ਆਪ’ ਦੇ ਹੋਰ ਮੈਂਬਰਾਂ ਜਿਵੇਂ ਮਲਵਿੰਦਰ ਕੰਗ ਦੀ ਹਾਜ਼ਰੀ 93.5 ਫੀਸਦ ਅਤੇ ਮੀਤ ਹੇਅਰ ਦੀ 80.6 ਫੀਸਦ ਰਹੀ, ਜਦਕਿ ਰਾਜਿੰਦਰ ਗੁਪਤਾ ਨੇ 46 ਅਤੇ ਬਲਬੀਰ ਸੀਚੇਵਾਲ ਨੇ 41 ਸਵਾਲ ਸੈਸ਼ਨ ਦੌਰਾਨ ਰੱਖੇ।

Related posts

ਭਾਰਤ ਤੇ ਬੰਗਲਾਦੇਸ਼ ਵਿਚਾਲੇ ਮੁਕਾਬਲਾ ਅੱਜ

Current Updates

ਪ੍ਰਧਾਨ ਮੰਤਰੀ ਮੋਦੀ ਵੱਲੋਂ ਹਿਮਾਚਲ ਪ੍ਰਦੇਸ਼ ਲਈ 1500 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ

Current Updates

1 ਅਰਬ ਤੋਂ ਵੱਧ ਔਰਤਾਂ ਨੇ ਬਚਪਨ ਵਿੱਚ ਜਿਨਸੀ ਹਿੰਸਾ ਦਾ ਸਾਹਮਣਾ ਕੀਤਾ

Current Updates

Leave a Comment