September 25, 2026
ਖਾਸ ਖ਼ਬਰਪੰਜਾਬਰਾਸ਼ਟਰੀ

ਬਦਲੇ ਮੌਸਮ ਨੇ ਦਸੰਬਰ ਯਾਦ ਕਰਾਇਆ

ਬਦਲੇ ਮੌਸਮ ਨੇ ਦਸੰਬਰ ਯਾਦ ਕਰਾਇਆ

ਪਟਿਆਲਾ- ਪਟਿਆਲਾ ਖੇਤਰ ਵਿੱਚ ਅੱਜ ਹਲਕਾ ਮੀਂਹ ਪਿਆ ਅਤੇ ਜ਼ਿਲ੍ਹੇ ਵਿੱਚ 0.4 ਐੱਮ ਐੱਮ ਬਾਰਿਸ਼ ਦਰਜ ਕੀਤੀ ਗਈ। ਮੀਂਹ ਕਾਰਨ ਦਿਨ ਦਾ ਤਾਪਮਾਨ ਆਮ ਨਾਲੋਂ 8.6 ਡਿਗਰੀ ਡਿੱਗ ਗਿਆ। ਸ਼ਨਿਚਰਵਾਰ ਤੋਂ ਮੌਸਮ ਦਾ ਮਿਜ਼ਾਜ ਬਦਲਿਆ ਹੋਇਆ। ਇਸ ਮਗਰੋਂ ਰੋਜ਼ਾਨਾ ਜਾਂ ਤਾਂ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ ਜਾਂ ਕਿਣ-ਮਿਣ ਵਾਲੇ ਹਾਲਾਤ ਬਣਦੇ ਆ ਰਹੇ ਹਨ। ਠੰਢ ਦਾ ਮੌਸਮ ਖਤਮ ਹੋਣ ’ਤੇ ਇੱਕ ਵਾਰ ਲੋਕਾਂ ਨੇ ਠੰਢ ਵਾਲੇ ਗਰਮ ਕੱਪੜੇ, ਕੋਟੀਆਂ ਸਵੈਟਰ ਅਤੇ ਜੈਕੇਟਾਂ ਆਦਿ ਸੰਭਾਲ ਕੇ ਰੱਖ ਦਿੱਤੇ ਸਨ। ਲਗਪਗ ਹਫ਼ਤੇ ਭਰ ਤੋਂ ਮੌਸਮ ਨੇ ਅਜਿਹੇ ਮਿਜ਼ਾਜ ਬਦਲੇ ਕਿ ਲੋਕਾਂ ਨੂੰ ਮਾਰਚ ’ਚ ਸਰਦੀਆਂ ਦਾ ਦਸੰਬਰ ਮਹੀਨਾ ਯਾਦ ਕਰਵਾ ਦਿੱਤਾ। ਮੀਂਹ ਤੇ ਤੇਜ਼ ਹਵਾਵਾਂ ਮਗਰੋਂ ਪਾਰਾ ਡਿੱਗਣ ਕਾਰਨ ਲੋਕਾਂ ਨੇ ਗਰਮ ਕੱਪੜੇ ਮੁੜ ਪਾਉਣੇ ਸ਼ੁਰੂ ਕਰ ਦਿੱਤੇ ਹਨ। ਵੀਰਵਾਰ ਨੂੰ ਲਗਪਗ ਪੂਰਾ ਦਿਨ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ ਅਤੇ ਅੱਜ ਵੀ ਬੂੰਦਾ-ਬਾਂਦੀ ਹੋਈ। ਸਾਰਾ ਦਿਨ ਆਸਮਾਨ ’ਚ ਬੱਦਲ ਮੰਡਰਾਉਂਦੇ ਰਹੇ। ਅੱਜ ਦਿਨ ਦਾ ਤਾਪਮਾਨ 20.3 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ 8.6 ਡਿਗਰੀ ਸੈਲਸੀਅਸ ਘੱਟ ਹੈ, ਜਦਕਿ ਘੱਟ ਤੋਂ ਘੱਟ ਤਾਪਮਾਨ 15 ਡਿਗਰੀ ਸੈਲਸੀਅਸ ਰਿਹਾ। ਇਸ ਤਰ੍ਹਾਂ ਦਿਨ ਅਤੇ ਰਾਤ ਦੇ ਤਾਪਮਾਨ ’ਚ ਅਜੇ 5 ਡਿਗਰੀ ਸੈਲਸੀਅਸ ਦਾ ਫ਼ਰਕ ਹੈ। ਤਾਪਮਾਨ ਡਿੱਗਣ ਕਾਰਨ ਮਾਰਚ ਮਹੀਨੇ ਵਿਚ ਵੀ ਦਸੰਬਰ ਵਰਗੀ ਠੰਢਕ ਮਹਿਸੂਸ ਹੋ ਰਹੀ ਹੈ। ਹਾਲ ਹੀ ’ਚ ਭਾਰਤੀ ਫੌਜ ਵਿਚੋਂ ਸੂਬੇਦਾਰ ਵਜੋਂ ਸੇਵਾਮੁਕਤ ਹੋਏ ਨੇੜਲੇ ਪਿੰਡ ਕਰਤਾਰਪੁਰ (ਰਵਾਸ ਬ੍ਰਾਹਮਣਾ) ਦੇ ਵਸਨੀਕ ਇੰਦਰਜੀਤ ਸਿੰਘ ਸੇਖੋਂ (ਰਿਸਕੀ) ਦਾ ਕਹਿਣਾ ਸੀ ਕਿ ਆਮ ਤੌਰ ’ਤੇ ਮਾਰਚ ਦੇ ਇਨ੍ਹਾਂ ਦਿਨਾਂ ’ਚ ਚੰਗੀ ਗਰਮੀ ਪੈਣ ਲੱਗ ਜਾਂਦੀ ਹੈ, ਪਰ ਐਤਕੀਂ ਮੌਸਮ ’ਚ ਆਈ ਤਬਦੀਲੀ ਦੌਰਾਨ ਮੌਸਮ ’ਚ ਠੰਢਕ ਹੈ। ਪੂਰਾ ਹਫ਼ਤਾ ਮੌਸਮ ਸਾਫ਼ ਰਹਿਣ ਦੀ ਪੇਸ਼ੀਨਗੋਈ ਮੌਸਮ ਵਿਭਾਗ ਮੁਤਾਬਕ ਪੂਰਾ ਹਫ਼ਤਾ ਮੌਸਮ ਸਾਫ਼ ਰਹੇਗਾ ਅਤੇ ਮੌਸਮ ‘ਚ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਦੇ ਆਸਾਰ ਨਹੀਂ ਹਨ। ਇਸ ਤਰ੍ਹਾਂ ਸਾਫ਼ ਮੌਸਮ ਦੌਰਾਨ ਪਹਿਲਾਂ ਦੀ ਤਰ੍ਹਾਂ ਹੀ ਮੌਸਮ ’ਚ ਮੁੜ ਤੋਂ ਤਪਸ ਵਧਣ ਦੀ ਸੰਭਾਵਨਾ ਵੀ ਰੱਦ ਨਹੀਂ ਕੀਤੀ ਜਾ ਸਕਦੀ।

Related posts

उर्दू विकीस्रोत को पंजाबी बनाया जाएगा

Current Updates

ਦਸ ਦਿਨਾਂ ਬਾਅਦ ਮਲਬੇ ਵਿੱਚੋਂ ਜ਼ਿੰਦਾ ਕੱਢੀ ਗਈ ਔਰਤ

Current Updates

ਹਿਮਾਚਲ ਪ੍ਰਦੇਸ਼ ‘ਚ ਆਫ਼ਤ: ਭਾਰੀ ਮੀਂਹ ਤੇ ਢਿੱਗਾਂ ਡਿੱਗਣ ਕਾਰਨ ਕੀਰਤਪੁਰ-ਮਨਾਲੀ ਹਾਈਵੇਅ ਮੁਕੰਮਲ ਬੰਦ

Current Updates

Leave a Comment