September 29, 2026
ਖਾਸ ਖ਼ਬਰਪੰਜਾਬਰਾਸ਼ਟਰੀ

ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫ਼ਲੇ ਨਾਲ ਸੜਕੀ ਹਾਦਸਾ

ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫ਼ਲੇ ਨਾਲ ਸੜਕੀ ਹਾਦਸਾ

ਬਰਨਾਲਾ- ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇਅ ’ਤੇ ਪਿੰਡ ਖੁੱਡੀ ਖੁਰਦ ਤੋਂ ਗੁਜ਼ਰ ਰਹੇ ਪਰਮੇਸ਼ਰ ਦੁਆਰ ਦੇ ਮੁੱਖ ਪ੍ਰਬੰਧਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫਲੇ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ। ਜਾਣਕਾਰੀ ਮੁਤਾਬਿਕ ਢੱਡਰੀਆਂ ਵਾਲੇ ਦਾ ਕਾਫ਼ਲਾ ਬਰਨਾਲਾ ਵਾਲੇ ਪਾਸਿਓਂ ਬਠਿੰਡਾ ਜਾ ਰਿਹਾ ਸੀ। ਅਚਾਨਕ ਜਦੋਂ ਉਹ ਪਿੰਡ ਖੁੱਡੀ ਖੁਰਦ ਕੋਲ ਪਹੁੰਚੇ, ਤਾਂ ਹਾਈਵੇਅ ’ਤੇ ਡਿਵਾਈਡਰ ਦੀ ਸਫ਼ਾਈ ਕਰ ਰਹੇ ਟਰੈਕਟਰ-ਟਰਾਲੀ ਚਾਲਕ ਦੀ ਲਾਪਰਵਾਹੀ ਕਾਰਨ ਹਾਦਸੇ ਵਰਗੀ ਸਥਿਤੀ ਬਣ ਗਈ। ਟਰੈਕਟਰ-ਟਰਾਲੀ ਡਿਵਾਈਡਰ ਦੇ ਨਾਲ ਸੜਕ ਉੱਪਰ ਹੀ ਖੜ੍ਹੀ ਸੀ। ਪਰਮੇਸ਼ਰ ਦੁਆਰ ਦੇ ਕਾਫ਼ਲੇ ਵਿੱਚ ਸ਼ਾਮਲ ਟੈਂਪੂ ਟਰੈਵਲਰ ਦੇ ਚਾਲਕ ਦੀ ਹੁਸ਼ਿਆਰੀ ਅਤੇ ਸੂਝ-ਬੂਝ ਨਾਲ ਇਹ ਵੱਡਾ ਹਾਦਸਾ ਟਲ ਗਿਆ। ਮਿਲੀ ਜਾਣਕਾਰੀ ਮੁਤਾਬਕ ਪਿੱਛੋਂ ਆ ਰਹੀ ਇੱਕ ਬੱਸ ਵੱਲੋਂ ਵੀ ਕੱਟ ਮਾਰਿਆ ਗਿਆ ਸੀ। ਕਾਫ਼ਲੇ ਵਿੱਚ ਸ਼ਾਮਲ ਕਾਰ ਸਵਾਰਾਂ ਨੇ ਵੀ ਹਾਈਵੇਅ ’ਤੇ ਲਾਪਰਵਾਹੀ ਨਾਲ ਟਰੈਕਟਰ-ਟਰਾਲੀ ਖੜ੍ਹਾਉਣ ਵਾਲੇ ਚਾਲਕ ਦੀ ਗ਼ਲਤੀ ਬਾਰੇ ਦੱਸਿਆ। ਸੜਕ ਵਿਚਕਾਰ ਖੜ੍ਹੀ ਟਰੈਕਟਰ-ਟਰਾਲੀ ਕਾਰਨ ਵੱਡਾ ਨੁਕਸਾਨ ਹੋ ਸਕਦਾ ਸੀ, ਪਰ ਟੈਂਪੂ ਟਰੈਵਲਰ ਚਾਲਕ ਨੇ ਗੱਡੀ ਸੰਭਾਲ ਲਈ।

ਦੂਜੇ ਪਾਸੇ, ਸੜਕ ’ਤੇ ਡਿਵਾਈਡਰ ਦੀ ਸਫ਼ਾਈ ਕਰਨ ਵਾਲੇ ਟਰੈਕਟਰ ਚਾਲਕ ਰੇਸ਼ਮ ਸਿੰਘ ਦਾ ਕਹਿਣਾ ਸੀ ਕਿ ਉਸ ਨੇ ਆਪਣਾ ਟਰੈਕਟਰ-ਟਰਾਲੀ ਖੜ੍ਹਾਇਆ ਹੋਇਆ ਸੀ, ਪਰ ਪਿੱਛੋਂ ਇੱਕ ਬੱਸ ਵੱਲੋਂ ਮਾਰੇ ਗਏ ਕੱਟ ਕਾਰਨ ਇਹ ਹਾਦਸਾ ਵਾਪਰਿਆ ਅਤੇ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਹਾਲਾਂਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਉਨ੍ਹਾਂ ਦੇ ਕਾਫ਼ਲੇ ਵਿੱਚ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਈਆ, ਪਰ ਟੈਂਪੂ ਟਰੈਵਲਰ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ।

ਘਟਨਾ ਵਾਲੀ ਥਾਂ ’ਤੇ ਲੋਕਾਂ ਦਾ ਭਾਰੀ ਇਕੱਠ ਹੋ ਗਿਆ, ਪਰ ਮੌਕੇ ’ਤੇ ਸੜਕ ਸੁਰੱਖਿਆ ਫ਼ੋਰਸ ਨਹੀਂ ਪਹੁੰਚੀ। ਜ਼ਿਕਰਯੋਗ ਹੈ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਅਕਸਰ ਪੰਜਾਬ ਅਤੇ ਦੇਸ਼-ਵਿਦੇਸ਼ ਵਿੱਚ ਧਰਮ ਪ੍ਰਚਾਰ ਲਈ ਜਾਂਦੇ ਹਨ ਅਤੇ ਇਸੇ ਤਰ੍ਹਾਂ ਅੱਜ ਉਹ ਆਪਣੇ ਕਾਫ਼ਲੇ ਸਮੇਤ ਬਠਿੰਡਾ ਜਾ ਰਹੇ ਸਨ। ਉਹ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਠੀਕ-ਠਾਕ ਹਨ।

Related posts

ਏਅਰ ਇੰਡੀਆ ਦੀ ਅੰਮ੍ਰਿਤਸਰ-ਬਰਮਿੰਘਮ ਉਡਾਣ ਦੌਰਾਨ RAT ਅਮਲ ’ਚ ਆਇਆ, ਜਹਾਜ਼ ਦੀ ਸੁਰੱਖਿਅਤ ਲੈਂਡਿੰਗ

Current Updates

ਈਡੀ ਦੇ ਸੰਮਨਾਂ ਦੀ ਪਾਲਣਾ ਨਾ ਕਰਨ ‘ਤੇ ਸੁਪਰੀਮ ਕੋਰਟ ਨੇ ਅਪਰਾਧਿਕ ਮਾਮਲੇ ਦੀ ਸੁਣਵਾਈ ‘ਤੇ ਰੋਕ ਲਗਾਈ

Current Updates

ਕਰਨਲ ਬਾਠ ਮਾਮਲਾ: ਪੁਲੀਸ ਅਧਿਕਾਰੀਆਂ ਵਿਰੁੱਧ ਅਨੁਸਾਸ਼ਨੀ ਕਾਰਵਾਈ ਦੀ ਸਿਫਾਰਸ਼

Current Updates

Leave a Comment