September 26, 2026
ਖਾਸ ਖ਼ਬਰਰਾਸ਼ਟਰੀਵਪਾਰ

ਸੈਂਸੈਕਸ ’ਚ 1 ਫੀਸਦੀ ਤੋਂ ਵੱਧ ਦਾ ਉਛਾਲ

ਸੈਂਸੈਕਸ ’ਚ 1 ਫੀਸਦੀ ਤੋਂ ਵੱਧ ਦਾ ਉਛਾਲ

ਮੁੰਬਈ-ਯੂਟਿਲਿਟੀਜ਼ ਅਤੇ ਪਾਵਰ ਸ਼ੇਅਰਾਂ ਵਿੱਚ ਖਰੀਦਦਾਰੀ ਅਤੇ ਆਲਮੀ ਬਾਜ਼ਾਰਾਂ ਵਿੱਚ ਮਜ਼ਬੂਤ ​​ਰੁਝਾਨ ਦੇ ਚਲਦਿਆਂ ਬੁੱਧਵਾਰ ਨੂੰ ਬੈਂਚਮਾਰਕ ਬੀਐੱਸਈ ਸੈਂਸੈਕਸ ਵਿੱਚ 740 ਅੰਕਾਂ ਦਾ ਵਾਧਾ ਹੋਇਆ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 740.30 ਅੰਕ ਜਾਂ 1.01 ਫੀਸਦੀ ਵਧ ਕੇ 73,730.23 ’ਤੇ ਬੰਦ ਹੋਇਆ। ਆਪਣੀ 10 ਦਿਨਾਂ ਦੀ ਗਿਰਾਵਟ ਦੇ ਰਿਕਾਰਡ ਨੂੰ ਘਟਾਉਂਦੇ ਹੋਏ NSE ਨਿਫਟੀ 254.65 ਅੰਕ ਜਾਂ 1.15 ਪ੍ਰਤੀਸ਼ਤ ਦੀ ਤੇਜ਼ੀ ਨਾਲ 22,337.30 ’ਤੇ ਬੰਦ ਹੋਇਆ।

ਸੈਂਸੈਕਸ ਪੈਕ ਤੋਂ ਅਡਾਨੀ ਪੋਰਟਸ, ਟਾਟਾ ਸਟੀਲ, ਪਾਵਰ ਗਰਿੱਡ, ਮਹਿੰਦਰਾ ਐਂਡ ਮਹਿੰਦਰਾ, ਐੱਨਟੀਪੀਸੀ, ਟੈੱਕ ਮਹਿੰਦਰਾ, ਟਾਟਾ ਮੋਟਰਜ਼, ਆਈਟੀਸੀ, ਨੇਸਲੇ ਇੰਡੀਆ, ਐੱਚਸੀਐੱਲ ਟੈਕਨਾਲੋਜੀ, ਭਾਰਤੀ ਏਅਰਟੈੱਲ, ਸਟੇਟ ਬੈਂਕ ਆਫ ਇੰਡੀਆ, ਏਸ਼ੀਅਨ ਪੇਂਟਸ ਅਤੇ ਕੋਟਕ ਮਹਿੰਦਰਾ ਬੈਂਕ ਲਾਭਕਾਰੀ ਸਨ। ਬਜਾਜ ਫਾਈਨਾਂਸ, ਇੰਡਸਇੰਡ ਬੈਂਕ, ਐੱਚਡੀਐਫਸੀ ਬੈਂਕ ਅਤੇ ਜ਼ੋਮੈਟੋ ਪਿੱਛੇ ਰਹੇ।

Related posts

ਅਕਾਲੀ ਦਲ ਦੇ ਸੀਨੀਅਰ ਆਗੂ ਅਨਿਲ ਜੋਸ਼ੀ ਦੀ ਕਾਂਗਰਸ ’ਚ ਸ਼ਾਮਲ ਹੋਣ ਦੀ ਤਿਆਰੀ

Current Updates

ਪੰਜਾਬ ਸਰਕਾਰ ਨਵੇਂ ਰੂਟ ਨਾਲ ਸ੍ਰੀ ਅਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰੋਜੈਕਟ ਮੁੜ ਕਰੇਗੀ ਸ਼ੁਰੂ

Current Updates

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਆਦਮਪੁਰ ਹਵਾਈ ਬੇਸ ਦਾ ਦੌਰਾ

Current Updates

Leave a Comment