October 11, 2026
ਖਾਸ ਖ਼ਬਰਰਾਸ਼ਟਰੀ

ਚਿੱਤਰਕੂਟ ਬਾਲ ਸੋਸ਼ਣ ਕਾਂਡ ਮਾਮਲੇ ‘ਚ ਜੇ.ਈ. ਅਤੇ ਉਸ ਦੀ ਪਤਨੀ ਨੂੰ ਮੌਤ ਦੀ ਸਜ਼ਾ

ਚਿੱਤਰਕੂਟ ਬਾਲ ਸੋਸ਼ਣ ਕਾਂਡ ਮਾਮਲੇ 'ਚ ਜੇ.ਈ. ਅਤੇ ਉਸ ਦੀ ਪਤਨੀ ਨੂੰ ਮੌਤ ਦੀ ਸਜ਼ਾ

ਨਵੀਂ ਦਿੱਲੀ: ਬਾਂਦਾ ਅਦਾਲਤ ਨੇ ਚਿਤਰਕੂਟ ਦੇ ਦਹਿਲਾ ਦੇਣ ਵਾਲੇ ਬਾਲ ਯੌਨ ਸੋਸ਼ਣ ਮਾਮਲੇ ਵਿਚ ਵੱਡਾ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਬਿਜਲੀ ਵਿਭਾਗ ਦੇ ਜੂਨੀਅਰ ਇੰਜੀਨੀਅਰ (ਜੇ.ਈ.) ਅਤੇ ਉਸ ਦੀ ਪਤਨੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਦੋਸ਼ੀਆਂ ਨੇ 33 ਬੱਚਿਆਂ ਨਾਲ ਦੁਰਵਿਵਹਾਰ ਕਰ ਕੇ 2 ਲੱਖ ਤੋਂ ਵੱਧ ਅਸ਼ਲੀਲ ਫੋਟੋਆਂ ਅਤੇ ਵੀਡੀਉਜ਼ ਤਿਆਰ ਕੀਤੀਆਂ ਅਤੇ ਇਨ੍ਹਾਂ ਨੂੰ ਵਿਦੇਸ਼ ਭੇਜਿਆ। ਇਹ ਮਾਮਲਾ 2021 ਵਿਚ ਸਾਹਮਣੇ ਆਇਆ ਸੀ, ਜਦੋਂ ਪੁਲਿਸ ਨੇ ਛਾਪੇਮਾਰੀ ਕਰ ਕੇ  ਵੱਡੀ ਗਿਣਤੀ ਵਿਚ ਅਸ਼ਲੀਲ ਸਮੱਗਰੀ ਬਰਾਮਦ ਕੀਤੀ ਸੀ। ਜਾਂਚ ਦੌਰਾਨ ਪ੍ਰਗਟਾਵਾ ਹੋਇਆ ਕਿ ਦੋਸ਼ੀਆਂ ਨੇ ਬੱਚਿਆਂ ਨੂੰ ਲਾਲਚ ਅਤੇ ਧਮਕੀ ਦੇ ਕੇ ਸੋਸ਼ਣ  ਕੀਤਾ।

ਅਦਾਲਤ ਨੇ ਕਿਹਾ ਕਿ ਇਹ ਅਪਰਾਧ ਮਨੁੱਖਤਾ ਦੇ ਵਿਰੁਧ ਹੈ ਅਤੇ ਸਮਾਜ ਵਿਚ ਡਰਾਉਣਾ ਸੰਦੇਸ਼ ਦਿੰਦਾ ਹੈ। ਇਸ ਲਈ ਸੱਭ ਤੋਂ ਕਠੋਰ ਸਜ਼ਾ ਹੀ ਨਿਆਂ ਹੈ। ਇਸ ਫ਼ੈਸਲੇ ਨਾਲ ਪੀੜਤ ਪਰਵਾਰ ਾਂ ਨੇ ਰਾਹਤ ਦੀ ਸਾਹ ਲਿਆ ਹੈ। ਸਮਾਜਕ  ਸੰਸਥਾਵਾਂ ਨੇ ਵੀ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਸਜ਼ਾ ਭਵਿੱਖ ਵਿਚ ਅਜਿਹੇ ਅਪਰਾਧਾਂ ਨੂੰ ਰੋਕਣ ਲਈ ਮਿਸਾਲ ਬਣੇਗੀ।

Related posts

ਨਵੀਂ ਲੈਂਡ ਪੂਲਿੰਗ ਨੀਤੀ ਕਿਸਾਨਾਂ ਲਈ ਪੱਕੀ ਆਮਦਨ ਦਾ ਹੀਲਾ ਬਣੇਗੀ

Current Updates

ਗਣਤੰਤਰ ਦਿਵਸ: ਪਟਿਆਲਾ-ਸੰਗਰੂਰ ਵਿੱਚ ਫੁੱਲ ਡਰੈੱਸ ਰਿਹਰਸਲ

Current Updates

ਹੋਲਾ ਮਹੱਲਾ: ਖਾਲਸੇ ਦੀ ਧਰਤੀ ਆਨੰਦਪੁਰ ਸਾਹਿਬ ’ਚ ਲੱਗੀਆਂ ਰੌਣਕਾਂ

Current Updates

Leave a Comment