October 5, 2026
ਖਾਸ ਖ਼ਬਰਪੰਜਾਬਰਾਸ਼ਟਰੀ

ਭਿੰਡਰ ਖੁਰਦ ’ਚ ਕਾਂਗਰਸ ਵਰਕਰ ਦੀ ਗੋਲੀਆਂ ਮਾਰ ਕੇ ਹੱਤਿਆ

ਭਿੰਡਰ ਖੁਰਦ ’ਚ ਕਾਂਗਰਸ ਵਰਕਰ ਦੀ ਗੋਲੀਆਂ ਮਾਰ ਕੇ ਹੱਤਿਆ

ਧਰਮਕੋਟ- ਇਥੋਂ ਨੇੜਲੇ ਪਿੰਡ ਭਿੰਡਰ ਖੁਰਦ ਵਿੱਚ ਅੱਜ ਸਵੇਰੇ ਕਰੀਬ ਸੱਤ ਵਜੇ ਕਾਰ ਸਵਾਰ ਹਮਲਾਵਰਾਂ ਨੇ ਕਾਂਗਰਸ ਵਰਕਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਉਮਰਸੀਰ ਸਿੰਘ ਉਰਫ਼ ਸ਼ੀਰਾ ਵਜੋਂ ਹੋਈ ਹੈ। ਉਹ ਮੋਗਾ ਸਥਿਤ ਨੈਸਲੇ ਇੰਡੀਆ ਵਿੱਚ ਮੁਲਾਜ਼ਮ ਅਤੇ ਯੂਨੀਅਨ ਆਗੂ ਵੀ ਸੀ। ਉਮਰਸੀਰ ਸਵੇਰੇ ਕਾਰ ’ਤੇ ਡਿਊਟੀ ਲਈ ਜਾ ਰਿਹਾ ਸੀ। ਘਰ ਦੇ ਨੇੜੇ ਹੀ ਕਾਲੀ ਕਾਰ ਵਿੱਚ ਸਵਾਰ ਪੰਜ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਉਸ ਦੇ ਕਰੀਬ 25 ਗੋਲੀਆਂ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਸਰਪੰਚ ਸਣੇ ਸੱਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਇਸ ਵਾਰਦਾਤ ਨੂੰ ਸਿਆਸੀ ਰੰਜਿਸ਼ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸ਼ੀਰਾ ਦੇ ਪਰਿਵਾਰਕ ਮੈਂਬਰ ਨੇ ਕਾਂਗਰਸ ਦੀ ਟਿਕਟ ’ਤੇ ਪੰਚਾਇਤ ਸਮਿਤੀ ਚੋਣਾਂ ਵਿੱਚ ਭਿੰਡਰ ਖੁਰਦ ਜ਼ੋਨ ਤੋਂ ਜਿੱਤ ਹਾਸਲ ਕੀਤੀ ਸੀ। ਪਰਿਵਾਰ ਦਾ ਦੋਸ਼ ਹੈ ਕਿ ਸੱਤਾਧਾਰੀ ਧਿਰ ਦੇ ਆਗੂ ਉਨ੍ਹਾਂ ਨੂੰ ਆਪਣੇ ਨਾਲ ਰਲਾਉਣ ਲਈ ਦਬਾਅ ਪਾ ਰਹੇ ਸਨ ਅਤੇ ਇਨਕਾਰ ਕਰਨ ’ਤੇ ਇਹ ਹੱਤਿਆ ਕਰਵਾਈ ਗਈ। ਵਾਰਦਾਤ ਮਗਰੋਂ ਸਾਬਕਾ ਵਿਧਾਇਕ ਕਾਕਾ ਸੁਖਜੀਤ ਸਿੰਘ ਲੋਹਗੜ੍ਹ ਅਤੇ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਸੋਹਨ ਸਿੰਘ ਖੇਲਾ ਦੀ ਅਗਵਾਈ ਹੇਠ ਪਰਿਵਾਰ ਨੇ ਲਾਸ਼ ਥਾਣਾ ਧਰਮਕੋਟ ਅੱਗੇ ਰੱਖ ਕੇ ਪ੍ਰਦਰਸ਼ਨ ਕੀਤਾ। ਮਾਮਲੇ ਦੀ ਉਚ ਪੱਧਰੀ ਜਾਂਚ ਮੰਗੀ ਹੈ। ਪੁਲੀਸ ਨੇ ਸ਼ੀਰਾ ਦੇ ਭਰਾ ਗੁਰਵਿੰਦਰ ਸਿੰਘ ਦੇ ਬਿਆਨ ’ਤੇ ਪਿੰਡ ਦੇ ਮੌਜੂਦਾ ਸਰਪੰਚ ਇੰਦਰਪਾਲ ਸਿੰਘ, ਗੋਵਿੰਦਾ, ਮਨਪ੍ਰੀਤ ਸਿੰਘ, ਗਗਨਦੀਪ ਸਿੰਘ, ਬਲਕਾਰ ਸਿੰਘ, ਮਨਪ੍ਰੀਤ ਸਿੰਘ ਬੁੱਘੀਪੁਰੀਆ ਅਤੇ ਦੋ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਦੋਵਾਂ ਧਿਰਾਂ ਵਿਚਾਲੇ ਸਾਲ 2018 ਵਿੱਚ ਵੀ ਝੜਪ ਹੋਈ ਸੀ। ਪੁਲੀਸ ਵੱਲੋਂ ਕਾਰਵਾਈ ਦੇ ਭਰੋਸੇ ਮਗਰੋਂ ਪਰਿਵਾਰ ਨੇ ਧਰਨਾ ਸਮਾਪਤ ਕਰ ਦਿੱਤਾ ਅਤੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ।

Related posts

ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

Current Updates

ਆਮਦਨ ਕਰ ਵਿਭਾਗ ਨੇ ਸਰਵੇਖਣ ਦੌਰਾਨ ਰੈਸਟੋਰੈਂਟਾਂ ਵਿੱਚ 408 ਕਰੋੜ ਰੁਪਏ ਦੀ ਵਿਕਰੀ ਛੁਪਾਉਣ ਦਾ ਪਤਾ ਲਗਾਇਆ

Current Updates

ਸੁਪਰੀਮ ਕੋਰਟ ਨੇ ਫਲਿੱਪਕਾਰਟ ਵਿਰੁੱਧ CCI ਜਾਂਚ ਦੇ NCLAT ਦੇ ਹੁਕਮ ਨੂੰ ਰੱਦ ਕਰ ਦਿੱਤਾ

Current Updates

Leave a Comment