October 5, 2026
ਖਾਸ ਖ਼ਬਰਰਾਸ਼ਟਰੀ

ਵਿਦੇਸ਼ ਮੰਤਰਾਲੇ ਵਲੋਂ ਭਾਰਤੀਆਂ ਨੂੰ ਵੈਨੇਜ਼ੁਏਲਾ ਦੀ ਯਾਤਰਾ ਨਾ ਕਰਨ ਦੀ ਸਲਾਹ

ਵਿਦੇਸ਼ ਮੰਤਰਾਲੇ ਵਲੋਂ ਭਾਰਤੀਆਂ ਨੂੰ ਵੈਨੇਜ਼ੁਏਲਾ ਦੀ ਯਾਤਰਾ ਨਾ ਕਰਨ ਦੀ ਸਲਾਹ

ਨਵੀਂ ਦਿੱਲੀ- ਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਦੱਖਣੀ ਅਮਰੀਕੀ ਦੇਸ਼ ਵੈਨਜ਼ੁਏਲਾ ’ਤੇ ਅਮਰੀਕਾ ਹਮਲੇ ਤੋਂ ਬਾਅਦ ਵਧ ਰਹੇ ਤਣਾਅ ਕਾਰਨ ਵੈਨਜ਼ੁਏਲਾ ਨਾ ਜਾਣ ਦੀ ਸਲਾਹ ਦਿੱਤੀ ਹੈ। ਮੰਤਰਾਲੇ ਨੇ ਕਿਹਾ ਕਿ ਭਾਰਤੀ ਸਿਰਫ ਜ਼ਰੂਰੀ ਕੰਮਾਂ ਲਈ ਇਸ ਦੇਸ਼ ਵਿਚ ਜਾਣ ਤੇ ਗੈਰ-ਜ਼ਰੂਰੀ ਯਾਤਰਾ ਤੋਂ ਗੁਰੇਜ਼ ਕਰਨ। ਵਿਦੇਸ਼ ਮੰਤਰਾਲੇ ਨੇ ਕਿਹਾ, ‘ਭਾਰਤ ਨੇ ਵੈਨਜ਼ੁਏਲਾ ਵਿਚ ਮੌਜੂਦ ਭਾਰਤੀਆਂ ਨੂੰ ਚੌਕਸੀ ਵਰਤਣ, ਕਰਾਕਸ ਵਿਚ ਭਾਰਤੀ ਦੂਤਾਵਾਸ ਦੇ ਸੰਪਰਕ ਵਿਚ ਰਹਿਣ ਅਤੇ ਸਹਾਇਤਾ ਲਈ ਇਕ ਐਮਰਜੈਂਸੀ ਹੈਲਪਲਾਈਨ ਨੰਬਰ ਸਾਂਝਾ ਕਰਨ ਦੀ ਵੀ ਅਪੀਲ ਕੀਤੀ ਹੈ।’

ਭਾਰਤੀ ਵਿਦੇਸ਼ ਮੰਤਰਾਲੇ ਨੇ ਭਾਰਤੀਆਂ ਨੂੰ ਆਪਣੀਆਂ ਗਤੀਵਿਧੀਆਂ ਨੂੰ ਸੀਮਤ ਕਰਨ ਅਤੇ ਕਰਾਕਸ ਵਿਚ ਭਾਰਤ ਦੇ ਦੂਤਾਵਾਸ ਨਾਲ ਆਪਣੇ ਈਮੇਲ ਜਾਂ ਐਮਰਜੈਂਸੀ ਫੋਨ ਨੰਬਰ +58-412-9584288 (ਵਟਸਐਪ ਕਾਲਾਂ ਲਈ ਵੀ) ਰਾਹੀਂ ਸੰਪਰਕ ਵਿਚ ਰਹਿਣ ਦੀ ਸਲਾਹ ਦਿੱਤੀ ਹੈ। ਇਸ ਤੋਂ ਪਹਿਲਾਂ ਅਮਰੀਕਾ ਵਲੋਂ ਵੈਨਜ਼ੁਏਲਾ ’ਤੇ ਹਮਲਾ ਕਰ ਕੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਕਾਬੂ ਕਰ ਲਿਆ ਸੀ ਜਿਸ ਨਾਲ ਤਣਾਅ ਵਧ ਗਿਆ ਹੈ।

Related posts

ਅਮਰੀਕਾ ਤੋਂ 54 ਹਰਿਆਣਵੀ ਨੌਜਵਾਨ ਡਿਪੋਰਟ; ਗਰਮੀ ’ਚ ਹੀਟਰ ਤੇ ਸਰਦੀ ’ਚ ਏਸੀ ਚਲਾ ਕੇ ਦਿੱਤੇ ਤਸੀਹੇ

Current Updates

ਦਿਲਜੀਤ ਦੋਸਾਂਝ ਦੀ ‘ਸਰਦਾਰ ਜੀ 3’ ਪਾਕਿਸਤਾਨ ਵਿਚ ਰਿਲੀਜ਼ ਲਈ ਤਿਆਰ

Current Updates

ਆਸਟਰੇਲੀਆ ਨੇ ਭਾਰਤ ਨੂੰ 184 ਦੌੜਾਂ ਨਾਲ ਹਰਾਇਆ

Current Updates

Leave a Comment