December 27, 2025
ਪੰਜਾਬ

ਖੰਨਾ ’ਚ 6 ’ਤੇ ‘ਆਪ’, 5 ’ਤੇ ਸ਼੍ਰੋਮਣੀ ਅਕਾਲੀ ਦਲ ਅਤੇ 5 ’ਤੇ ਕਾਂਗਰਸ ਜੇਤੂ

ਖੰਨਾ ’ਚ 6 ’ਤੇ ‘ਆਪ’, 5 ’ਤੇ ਸ਼੍ਰੋਮਣੀ ਅਕਾਲੀ ਦਲ ਅਤੇ 5 ’ਤੇ ਕਾਂਗਰਸ ਜੇਤੂ

ਖੰਨਾ- ਬਲਾਕ ਸਮਿਤੀ ਦੀਆਂ 14 ਦਸੰਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਵਿਚ ਪੰਜਾਬ ਦੀਆਂ ਤਿੰਨ ਪ੍ਰਮੁੱਖ ਪਾਰਟੀਆਂ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਿਚ ਕਾਂਟੇ ਦੀ ਟੱਕਰ ਦੇਖਣ ਨੂੰ ਮਿਲੀ। ਬਲਾਕ ਸਮਿਤੀ ਹਲਕਾ ਖੰਨਾ ਵਿਚ ਕੁੱਲ 16 ਬਲਾਕ ਸਨ। ਇਸ ਬਲਾਕ ਦੇ ਪਿੰਡ ਗੋਹ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਹਰਵਿੰਦਰ ਕੌਰ ਨੇ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਲਲਹੇੜੀ ਤੋਂ ਕਾਂਗਰਸ ਦੇ ਕਰਮ ਸਿੰਘ, ਸਾਹਿਬਪੁਰਾ ਜ਼ੋਨ ਤੋਂ ਆਪ ਦੇ ਲਖਬੀਰ ਸਿੰਘ, ਅਲ੍ਹੀਪੁਰ ਤੋਂ ਕਾਂਗਰਸ ਦੀ ਗੁਰਿੰਦਰ ਕੌਰ, ਖੱਟੜਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮਲਕੀਤ ਸਿੰਘ, ਇਕੋਲਾਹਾ ਤੋਂ ਕਾਂਗਰਸ ਦੇ ਹਰਜਿੰਦਰ ਸਿੰਘ, ਲਿਬੜਾ ਤੋਂ ਅਕਾਲੀ ਦਲ ਦੇ ਪਰਮਿੰਦਰ ਸਿੰਘ, ਕੌੜੀ ਤੋਂ ਆਪ ਦੀ ਸ਼ਰਨਜੀਤ ਕੌਰ, ਕੋਟ ਸੇਖੋਂ ਤੋਂ ਅਕਾਲੀ ਦਲ ਦੀ ਬਲਵਿੰਦਰ ਕੌਰ, ਜਟਾਣਾ ਤੋਂ ਅਕਾਲੀ ਦਲ ਦੀ ਜਸਵਿੰਦਰ ਕੌਰ, ਘੁੰਗਰਾਲੀ ਰਾਜਪੂਤਾਂ ਤੋਂ ਆਪ ਦੇ ਮਨਦੀਪ ਸਿੰਘ, ਭੁਮੱਦੀ ਤੋਂ ਕਾਂਗਰਸ ਦੇ ਪਵਨਦੀਪ ਸਿੰਘ, ਈਸੜੂ ਜ਼ੋਨ ਤੋਂ ਆਪ ਦੀ ਕਿਰਨਜੀਤ ਕੌਰ, ਰਾਜੇਵਾਲ ਤੋਂ ਆਪ ਦੇ ਪ੍ਰਗਟ ਸਿੰਘ, ਤੁਰਮਰੀ ਜ਼ੋਨ ਤੋਂ ਕਾਂਗਰਸ ਦੇ ਕਮਲਦੀਪ ਕੌਰ ਅਤੇ ਨਸਰਾਲੀ ਤੋਂ ਆਪ ਦੀ ਰਾਜਵੀਰ ਕੌਰ ਜੇਤੂ ਰਹੇ। ਇਸੇ ਤਰ੍ਹਾਂ ਖੰਨਾ ਜ਼ਿਲ੍ਹਾ ਪਰਿਸ਼ਦ ਦੇ ਦੋ ਹਲਕਿਆਂ ਦੀ ਹੋਈ ਚੋਣ ਵਿਚ ਲਲਹੇੜੀ ਜ਼ੋਨ ਤੋਂ ਅਕਾਲੀ ਦਲ ਦੇ ਜਤਿੰਦਰ ਸਿੰਘ ਔਜਲਾ ਅਤੇ ਬੀਜਾ ਜ਼ੋਨ ਤੋਂ ਆਪ ਦੇ ਅਵਤਾਰ ਸਿੰਘ ਜੇਤੂ ਰਹੇ।

ਦੋਰਾਹਾ ਬਲਾਕ ਸਮਿਤੀ ਦੇ 17 ਜ਼ੋਨਾਂ ਦੀ ਵੋਟਾਂ ਦੀ ਗਿਣਤੀ ਬੀਤੀ ਸਵੇਰੇ 9 ਵਜੇ ਸ਼ੁਰੂ ਹੋਈ ਅਤੇ ਕਰੀਬ ਅੱਧੀ ਰਾਤ ਤੱਕ ਹੋਈ ਗਿਣਤੀ ਉਪਰੰਤ ਹੀ ਫਾਈਨਲ ਨਤੀਜੇ ਐਲਾਨੇ ਗਏ। ਇਨ੍ਹਾਂ ਚੋਣਾਂ ਵਿਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ਵਿਚਾਲੇ ਰਹੇ। ਦੇਰ ਰਾਤ ਐਲਾਨੇ ਗਏ ਨਤੀਜਿਆਂ ਵਿਚ ਆਪ-7, ਕਾਂਗਰਸ-6, ਅਕਾਲੀ ਦਲ-3 ਅਤੇ ਅਜ਼ਾਦ-1 ਸੀਟ ’ਤੇ ਕਾਬਜ਼ ਹੋਏ।

Related posts

ਪੁਲੀਸ ਨੇ 52 ਗ੍ਰਾਮ ਆਈਸ ਸਮੇਤ 2 ਨਸ਼ਾ ਤਸਕਰ ਕੀਤੇ ਕਾਬੂ

Current Updates

ਸ਼੍ਰੋਮਣੀ ਕਮੇਟੀ ਵੱਲੋਂ ਤਖ਼ਤਾਂ ਦੇ ਜਥੇਦਾਰਾਂ ਨੂੰ ਦੂਜੇ ਸਥਾਨਕ ਤਖ਼ਤਾਂ ਨਾਲ ਸਬੰਧਤ ਮਾਮਲਿਆਂ ’ਚ ‘ਬੇਲੋੜਾ’ ਦਖ਼ਲ ਨਾ ਦੇਣ ਦੀ ਅਪੀਲ

Current Updates

ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣਗੀਆਂ: ਡਾ. ਬਲਬੀਰ ਸਿੰਘ

Current Updates

Leave a Comment