December 27, 2025
ਖਾਸ ਖ਼ਬਰਪੰਜਾਬਰਾਸ਼ਟਰੀ

ਸੰਘਣੀ ਧੁੰਦ ਕਰਕੇ ਖਰੜ-ਕੁਰਾਲੀ ਹਾਈਵੇਅ ’ਤੇ ਦੋ ਸਕੂਲ ਬੱਸਾਂ ਦੀ ਆਹਮੋ-ਸਾਹਮਣੀ ਟੱਕਰ

ਸੰਘਣੀ ਧੁੰਦ ਕਰਕੇ ਖਰੜ-ਕੁਰਾਲੀ ਹਾਈਵੇਅ ’ਤੇ ਦੋ ਸਕੂਲ ਬੱਸਾਂ ਦੀ ਆਹਮੋ-ਸਾਹਮਣੀ ਟੱਕਰ

ਮੋਹਾਲੀ- ਸੰਘਣੀ ਧੁੰਦ ਕਰਕੇ ਵੀਰਵਾਰ ਸਵੇਰੇ ਖਰੜ ਕੁਰਾਲੀ ਹਾਈਵੇਅ ਉੱਤੇ ਦੋ ਸਕੂਲ ਬੱਸਾਂ ਦੀ ਆਹਮੋ-ਸਾਹਮਣੀ ਟੱਕਰ ਹੋ ਗਈ। ਹਾਦਸੇ ਵਿਚ ਦੋਵਾਂ ਬੱਸਾਂ ਦੇ ਡਰਾਈਵਰਾਂ ਅਤੇ ਕੁਝ ਸਕੂਲੀ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜ਼ਖਮੀਆਂ ਨੂੰ ਰਾਹਗੀਰਾਂ ਦੀ ਮਦਦ ਮੁੱਢਲੀ ਸਹਾਇਤਾ ਦਿੱਤੀ ਗਈ ਹੈ। ਉਂਝ ਹਾਦਸੇ ਕਰਕੇ ਦਹਿਸ਼ਤ ਫੈਲ ਗਈ।

ਸੰਘਣੀ ਧੁੰਦ ਕਰਕੇ ਖਰੜ-ਕੁਰਾਲੀ ਹਾਈਵੇਅ ’ਤੇ ਦੋ ਸਕੂਲ ਬੱਸਾਂ ਦੀ ਆਹਮੋ-ਸਾਹਮਣੀ ਟੱਕਰਚਸ਼ਮਦੀਦਾਂ ਨੇ ਦੱਸਿਆ ਕਿ ਹਾਦਸੇ ਵਿੱਚ ਦੋਵੇਂ ਬੱਸਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇਨ੍ਹਾਂ ਵਿਚੋਂ ਇਕ ਬੱਸ ਦਿੱਲੀ ਪਬਲਿਕ ਸਕੂਲ ਜਦੋਂਕਿ ਦੂਜੀ ਸੇਂਟ ਐਗਰਾ ਸਕੂਲ ਦੀ ਹੈ।ਪਿਛਲੇ ਦੋ ਦਿਨਾਂ ਤੋਂ ਟ੍ਰਾਈਸਿਟੀ ਵਿੱਚ ਸਵੇਰੇ ਅਤੇ ਦੇਰ ਸ਼ਾਮ ਨੂੰ ਸੰਘਣੀ ਧੁੰਦ ਪੈ ਰਹੀ ਹੈ। ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਵਿੱਚ ਇਸ ਖੇਤਰ ਵਿੱਚ ਸੰਘਣੀ ਧੁੰਦ ਪੈਣ ਦੀ ਭਵਿੱਖਬਾਣੀ ਕੀਤੀ ਹੈ।ਪੰਜਾਬ ਸਰਕਾਰ ਠੰਢ ਕਰਕੇ 24 ਦਸੰਬਰ ਤੋਂ ਸਕੂਲਾਂ ਵਿਚ ਛੁੱਟੀਆਂ ਦਾ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ।

Related posts

ਸਾਬਕਾ ਮੁੱਖ ਮੰਤਰੀ ਦੇ ਪੁੱਤਰ ਨੂੰ ਸ਼ਰਾਬ ਘੁਟਾਲੇ ਵਿੱਚੋਂ ਹਿੱਸੇ ਵਜੋਂ ਮਿਲੇ 250 ਕਰੋੜ: ਚਾਰਜਸ਼ੀਟ

Current Updates

ਮੁੱਖ ਮੰਤਰੀ ਦੀ ਅਗਵਾਈ ਵਿਚ ਵਜ਼ਾਰਤ ਵੱਲੋਂ ਕਿਰਤੀ ਵਰਗ ਨੂੰ ਮਜ਼ਦੂਰ ਦਿਹਾੜੇ ਦਾ ਤੋਹਫ਼ਾ

Current Updates

ਏਏਆਈਬੀ ਦੀ ਮੁੱਢਲੀ ਰਿਪੋਰਟ ਦੇ ਕੁਝ ਪਹਿਲੂ ‘ਗੈਰਜ਼ਿੰਮੇਵਾਰਾਨਾ’

Current Updates

Leave a Comment