September 28, 2026
ਅੰਤਰਰਾਸ਼ਟਰੀਖਾਸ ਖ਼ਬਰ

ਅਮਰੀਕਾ ਨੂੰ ਵੈਨੇਜ਼ੁਏਲਾ ਤੋਂ ਪੰਜ ਕਰੋੜ ਬੈਰਲ ਤੇਲ ਮਿਲੇਗਾ

ਅਮਰੀਕਾ ਨੂੰ ਵੈਨੇਜ਼ੁਏਲਾ ਤੋਂ ਪੰਜ ਕਰੋੜ ਬੈਰਲ ਤੇਲ ਮਿਲੇਗਾ

ਅਮਰੀਕਾ- ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਸੋਸ਼ਲ ਮੀਡੀਆ ਸਾਈਟ ’ਤੇ ਕਿਹਾ ਹੈ ਕਿ ਵੈਨੇਜ਼ੁਏਲਾ ਦੇ ‘ਅੰਤਰਿਮ ਅਧਿਕਾਰੀ’ ਅਮਰੀਕਾ ਨੂੰ ਆਪਣੇ ਬਾਜ਼ਾਰੀ ਮੁੱਲ ’ਤੇ ‘ਉੱਚ ਗੁਣਵੱਤਾ ਵਾਲਾ’ 3-5 ਕਰੋੜ ਬੈਰਲ ਤੇਲ ਦੇਣਗੇ। ਅਮਰੀਕਾ ਦਾ ਇਹ ਐਲਾਨ ਕਰਾਕਸ ਦੇ ਅਧਿਕਾਰੀਆਂ ਵੱਲੋਂ ਇਹ ਦੱਸੇ ਜਾਣ ਕਿ ਨਿਕੋਲਸ ਮਾਦੁੂਰੋ ਨੂੰ ਫੜਨ ਅਤੇ ਉਸਨੂੰ ਨਸ਼ੀਲੇ ਪਦਾਰਥਾਂ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਅਮਰੀਕਾ ਲਿਜਾਣ ਲਈ ਕੀਤੇ ਗਏ ਹਮਲਿਆਂ ਵਿੱਚ ਵੈਨੇਜ਼ੁਏਲਾ ਦੇ ਘੱਟੋ-ਘੱਟ 24 ਸੁਰੱਖਿਆ ਅਧਿਕਾਰੀ ਮਾਰੇ ਗਏ ਹਨ।

ਟਰੰਪ ਨੇ ਟਰੁੱਥ ਸੋਸ਼ਲ ’ਤੇ ਪੋਸਟ ਕੀਤਾ ਕਿ ਤੇਲ ‘ਸਟੋਰੇਜ ਜਹਾਜ਼ਾਂ’ ਰਾਹੀਂ ਅਮਰੀਕਾ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪੈਸੇ ’ਤੇ ਬਤੌਰ ਰਾਸ਼ਟਰਪਤੀ ਉਨ੍ਹਾਂ ਦਾ ਕੰਟਰੋਲ ਰਹੇਗਾ ਅਤੇ ਇਸ ਦੀ ਵਰਤੋਂ ਵੈਨੇਜ਼ੁਏਲਾ ਅਤੇ ਅਮਰੀਕਾ ਦੇ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਕੀਤੀ ਜਾਵੇਗੀ। ਇਸ ਸਬੰਧੀ ਨਾਂ ਜਨਤਕ ਨਾ ਕਰਨ ਦੀ ਸ਼ਰਤ ’ਤੇ ਇਕ ਵਿਅਕਤੀ ਨੇ ਦੱਸਿਆ ਕਿ ਵ੍ਹਾਈਟ ਹਾਊਸ ਦੇ ਓਵਲ ਦਫ਼ਤਰ ਵਿੱਚ ਵੈਨੇਜ਼ੁਏਲਾ ਦੇ ਸਬੰਧ ਵਿੱਚ ਤੇਲ ਕੰਪਨੀਆਂ ਦੇ ਅਧਿਕਾਰੀਆਂ ਦੀ ਸ਼ੁਕਰਵਾਰ ਨੂੰ ਮੀਟਿੰਗ ਸੱਦੀ ਗਈ ਹੈ, ਜਿਸ ਵਿੱਚ ਐਕਸਨ, ਸ਼ੇਵਰੋਨ ਅਤੇ ਕੋਨੋਕ ਫਿਲਿਪਸ ਦੇ ਪ੍ਰਤੀਨਿਧਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਅੱਜ ਸਵੇਰੇ ਵੈਨੇਜ਼ੁਏਲਾ ਦੇ ਅਧਿਕਾਰੀਆਂ ਨੇ ਅਮਰੀਕੀ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਦੱਸੀ; ਮੁਲਕ ਦੀ ਕਾਰਜਕਾਰੀ ਰਾਸ਼ਟਰਪਤੀ ਡੇਲਸੀ ਰੋਡਰਿਗਜ਼ ਨੇ ਟਰੰਪ ’ਤੇ ਜਵਾਬੀ ਹਮਲਾ ਕੀਤਾ।

Related posts

ਮੇਰੇ ਲਈ ‘ਏਕ ਦੀਵਾਨੇ ਕੀ ਦੀਵਾਨੀਅਤ’ ਫਿਲਮ ਸਭ ਤੋਂ ਮੁਸ਼ਕਲ ਰਹੀ: ਸੋਨਮ ਬਾਜਵਾ

Current Updates

ਉਚ ਅਧਿਕਾਰੀਆਂ ਨੂੰ ਸਭਾ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ

Current Updates

ਪੁਲੀਸ ਅਤੇ ਗੈਂਗਸਟਰਾਂ ਦਰਮਿਆਨ ਗੋਲੀਬਾਰੀ; ਮੁਕਾਬਲੇ ਵਿੱਚ ਦੋ ਜ਼ਖ਼ਮੀ

Current Updates

Leave a Comment