December 27, 2025
ਖਾਸ ਖ਼ਬਰਰਾਸ਼ਟਰੀ

ਪ੍ਰਧਾਨ ਮੰਤਰੀ ਕ੍ਰਾਂਤੀਕਾਰੀ ਸਕੀਮ ਦਾ ਸਿਹਰਾ ਲੈਣ ਲਈ MGNREGA ਦਾ ਨਾਮ ਬਦਲ ਰਹੇ: ਕਾਂਗਰਸ

ਪ੍ਰਧਾਨ ਮੰਤਰੀ ਕ੍ਰਾਂਤੀਕਾਰੀ ਸਕੀਮ ਦਾ ਸਿਹਰਾ ਲੈਣ ਲਈ MGNREGA ਦਾ ਨਾਮ ਬਦਲ ਰਹੇ: ਕਾਂਗਰਸ

ਨਵੀਂ ਦਿੱਲੀ- ਕੈਬਨਿਟ ਵੱਲੋਂ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਐਂਪਲਾਇਮੈਂਟ ਗਾਰੰਟੀ ਐਕਟ (MGNREGA) ਦਾ ਨਾਮ ਬਦਲਣ ਲਈ ਇੱਕ ਬਿੱਲ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਕਾਂਗਰਸ ਨੇ ਸ਼ਨਿਚਰਵਾਰ ਨੂੰ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਕ੍ਰਾਂਤੀਕਾਰੀ ਯੋਜਨਾ ਦਾ ਸਿਹਰਾ ਲੈਣ ਲਈ ਅਜਿਹਾ ਕਰ ਰਹੇ ਹਨ ਅਤੇ ਇਹ ਕਦਮ “ਇਸ ਯੋਜਨਾ ਪ੍ਰਤੀ ਕੀਤੀ ਜਾ ਰਹੀ ਜਾਣਬੁੱਝ ਕੇ ਅਣਗਹਿਲੀ ਨੂੰ ਢੱਕਣ ਲਈ ਸਿਰਫ਼ ਇੱਕ ਬਾਹਰੀ ਬਦਲਾਅ ਹੈ।”

ਸੂਤਰਾਂ ਅਨੁਸਾਰ ਕੇਂਦਰੀ ਕੈਬਨਿਟ ਨੇ ਸ਼ੁੱਕਰਵਾਰ ਨੂੰ MGNREGA ਦਾ ਨਾਮ ਬਦਲਣ ਅਤੇ ਕੰਮ ਦੇ ਦਿਨਾਂ ਦੀ ਗਿਣਤੀ ਵਧਾਉਣ ਲਈ ਇੱਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਅਨੁਸਾਰ ਇਸ ਯੋਜਨਾ ਦਾ ਨਾਮ ਹੁਣ ‘ਪੂਜਯ ਬਾਪੂ ਗ੍ਰਾਮੀਣ ਰੋਜ਼ਗਾਰ ਯੋਜਨਾ’ ਰੱਖਿਆ ਜਾਵੇਗਾ ਅਤੇ ਇਸ ਦੇ ਤਹਿਤ ਕੰਮ ਦੇ ਦਿਨਾਂ ਦੀ ਗਿਣਤੀ ਮੌਜੂਦਾ 100 ਦਿਨਾਂ ਤੋਂ ਵਧਾ ਕੇ 125 ਦਿਨ ਕਰ ਦਿੱਤੀ ਜਾਵੇਗੀ।

ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ (ਸੰਗਠਨ) ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ, ਜਿਨ੍ਹਾਂ ਨੇ ਇੱਕ ਵਾਰ MGNREGA ਨੂੰ “ਅਸਫਲਤਾ ਦੀ ਯਾਦਗਾਰ” ਕਿਹਾ ਸੀ, ਹੁਣ ਇਸ ਕ੍ਰਾਂਤੀਕਾਰੀ ਯੋਜਨਾ ਦਾ ਸਿਹਰਾ ਲੈਣ ਲਈ ਇਸ ਦਾ ਨਾਮ ਬਦਲ ਰਹੇ ਹਨ। ਉਨ੍ਹਾਂ ਦੋਸ਼ ਲਾਇਆ, “ਇਹ ਸਾਡੇ ਰਾਸ਼ਟਰੀ ਮਾਨਸਿਕਤਾ ਵਿੱਚੋਂ ਮਹਾਤਮਾ ਗਾਂਧੀ ਨੂੰ ਮਿਟਾਉਣ ਦਾ ਇੱਕ ਹੋਰ ਤਰੀਕਾ ਹੈ, ਖਾਸ ਕਰਕੇ ਪਿੰਡਾਂ ਵਿੱਚੋਂ, ਜਿੱਥੇ ਉਨ੍ਹਾਂ (ਗਾਂਧੀ) ਦੇ ਅਨੁਸਾਰ ਭਾਰਤ ਦੀ ਆਤਮਾ ਵੱਸਦੀ ਹੈ।”

ਵੇਣੂਗੋਪਾਲ ਨੇ ‘X’ ‘ਤੇ ਕਿਹਾ, “ਇਹ ਕਦਮ ਇਸ ਯੋਜਨਾ ਪ੍ਰਤੀ ਕੀਤੀ ਜਾ ਰਹੀ ਜਾਣਬੁੱਝ ਕੇ ਅਣਗਹਿਲੀ ਨੂੰ ਢੱਕਣ ਲਈ ਸਿਰਫ਼ ਇੱਕ ਬਾਹਰੀ ਬਦਲਾਅ ਹੈ।” ਉਨ੍ਹਾਂ ਕਿਹਾ ਕਿ MGNREGA ਵਰਕਰ ਉੱਚ ਮਜ਼ਦੂਰੀ ਦੀ ਮੰਗ ਕਰ ਰਹੇ ਹਨ, ਪਰ ਕੇਂਦਰ ਸਾਲ ਦਰ ਸਾਲ ਇਸ ਯੋਜਨਾ ਲਈ ਅਲਾਟ ਕੀਤੇ ਫੰਡਾਂ ਨੂੰ ਘਟਾ ਰਿਹਾ ਹੈ।

Related posts

ਭਿੱਖੀਵਿੰਡ ਖੇਮਕਰਨ ਰੋਡ ’ਤੇ ਹਾਰਡਵੇਅਰ ਸਟੋਰ ਨੂੰ ਅੱਗ ਲੱਗੀ, ਲੱਖਾਂ ਦਾ ਨੁਕਸਾਨ

Current Updates

ਨਗਰ ਨਿਗਮ ਵੱਲੋਂ ਪ੍ਰਾਪਰਟੀ ਟੈਕਸ ਡਿਫਾਲਟਰਾਂ ਵਿਰੁੱਧ ਸਖ਼ਤੀ

Current Updates

ਕੇਏਪੀ ਸਿਨਹਾ ਵੱਲੋਂ ਰਾਵੀ ਦਰਿਆ ਦੇ ਧੁੱਸੀ ਬੰਨ੍ਹ ਦਾ ਦੌਰਾ

Current Updates

Leave a Comment