December 27, 2025
ਖਾਸ ਖ਼ਬਰਰਾਸ਼ਟਰੀ

ਮੇਰੇ ਬਾਰੇ ਗਲਤ ਅਫਵਾਹਾਂ ਫੈਲਾਈਆਂ ਗਈਆਂ: ਪਲਾਸ਼ ਮੁੱਛਲ

ਮੇਰੇ ਬਾਰੇ ਗਲਤ ਅਫਵਾਹਾਂ ਫੈਲਾਈਆਂ ਗਈਆਂ: ਪਲਾਸ਼ ਮੁੱਛਲ

ਮੁੰਬਈ- ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਲ ਰਹੀਆਂ ਅਫਵਾਹਾਂ ਦਰਮਿਆਨ ਸੰਗੀਤਕਾਰ ਪਲਾਸ਼ ਮੁੱਛਲ ਨੇ ਭਾਰਤ ਦੀ ਕ੍ਰਿਕਟਰ ਸਮ੍ਰਿਤੀ ਮੰਧਾਨਾ ਨਾਲ ਆਪਣਾ ਵਿਆਹ ਰੱਦ ਹੋਣ ਤੋਂ ਬਾਅਦ ਆਪਣੀ ਚੁੱਪੀ ਤੋੜੀ ਹੈ। ਉਸ ਨੇ ਇੰਸਟਾਗ੍ਰਾਮ ਸਟੋਰੀ ’ਤੇ ਮੰਧਾਨਾ ਤੋਂ ਵੱਖ ਹੋਣ ਦੀ ਪੁਸ਼ਟੀ ਕਰਦੇ ਹੋਏ ਇੱਕ ਲੰਮਾ ਨੋਟ ਸਾਂਝਾ ਕਰਦਿਆਂ ਲਿਖਿਆ, ‘ਮੈਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਅਤੇ ਆਪਣੇ ਨਿੱਜੀ ਰਿਸ਼ਤੇ ਤੋਂ ਪਿੱਛੇ ਹਟਣ ਦਾ ਫੈਸਲਾ ਕੀਤਾ ਹੈ।’ ਪਲਾਸ਼ ਨੇ ਅਫਵਾਹਾਂ ਦਾ ਜਵਾਬ ਦਿੰਦਿਆਂ ਇਨ੍ਹਾਂ ਅਫਵਾਹਾਂ ਨੂੰ ਨਿਰਆਧਾਰ ਅਤੇ ਗਲਤ ਦੱਸਿਆ। ਉਸ ਨੇ ਆਪਣੇ ਖ਼ਿਲਾਫ਼ ਭੰਡੀ ਪ੍ਰਚਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ।

ਉਸ ਨੇ ਕਿਹਾ, ‘ਮੇਰੇ ਲਈ ਇਹ ਬਹੁਤ ਮੁਸ਼ਕਲ ਭਰਿਆ ਸਮਾਂ ਰਿਹਾ ਹੈ। ਲੋਕ ਬੇਬੁਨਿਆਦ ਅਫਵਾਹਾਂ ’ਤੇ ਇੰਨੀ ਆਸਾਨੀ ਨਾਲ ਪ੍ਰਤੀਕਿਰਿਆ ਕਰਦੇ ਹਨ ਜੋ ਮੇਰੇ ਲਈ ਸਭ ਤੋਂ ਪਵਿੱਤਰ ਰਹੀ ਹੈ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਪੜਾਅ ਹੈ ਅਤੇ ਮੈਂ ਇਸ ਨਾਲ ਨਜਿੱਠਾਂਗਾ।’ ਇਸ ਤੋਂ ਪਹਿਲਾਂ ਅੱਜ ਭਾਰਤੀ ਮਹਿਲਾ ਟੀਮ ਦੀ ਉਪ-ਕਪਤਾਨ ਸਮ੍ਰਿਤੀ ਮੰਧਾਨਾ ਨੇ ਪੁਸ਼ਟੀ ਕੀਤੀ ਸੀ ਕਿ ਉਸ ਦਾ ਸੰਗੀਤਕਾਰ ਪਲਾਸ਼ ਮੁੱਛਲ ਨਾਲ ਵਿਆਹ ਰੱਦ ਹੋ ਗਿਆ ਹੈ।

ਸਟਾਰ ਬੱਲੇਬਾਜ਼ ਨੇ ਪ੍ਰਸ਼ੰਸਕਾਂ ਅਤੇ ਮੀਡੀਆ ਨੂੰ ਦੋਵਾਂ ਪਰਿਵਾਰਾਂ ਦੀ ਨਿੱਜਤਾ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ ਹੈ। ਭਾਰਤ ਦੀਆਂ ਸਭ ਤੋਂ ਪ੍ਰਮੁੱਖ ਮਹਿਲਾ ਕ੍ਰਿਕਟਰਾਂ ਵਿੱਚੋਂ ਇੱਕ ਮੰਧਾਨਾ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਪਿਛਲੇ ਮਹੀਨੇ ਤੇਜ਼ ਹੋਈਆਂ ਅਫਵਾਹਾਂ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਆਪਣਾ ਪਹਿਲਾ ਜਨਤਕ ਬਿਆਨ ਜਾਰੀ ਕੀਤਾ। ਉਸਨੇ ਲਿਖਿਆ, “ਮੈਨੂੰ ਇਹ ਸਪੱਸ਼ਟ ਕਰਨ ਦੀ ਲੋੜ ਹੈ ਕਿ ਵਿਆਹ ਰੱਦ ਹੋ ਗਿਆ ਹੈ। ਮੈਂ ਇਸ ਮਾਮਲੇ ਨੂੰ ਇੱਥੇ ਹੀ ਖਤਮ ਕਰਨਾ ਚਾਹੁੰਦੀ ਹਾਂ ਅਤੇ ਤੁਹਾਡੇ ਸਾਰਿਆਂ ਨੂੰ ਵੀ ਅਜਿਹਾ ਹੀ ਕਰਨ ਦੀ ਬੇਨਤੀ ਕਰਦੀ ਹਾਂ।” ਉਸ ਦਾ ਵਿਆਹ 23 ਨਵੰਬਰ ਨੂੰ ਮੁਛਾਲ ਨਾਲ ਹੋਣਾ ਸੀ ਪਰ ਮੰਧਾਨਾ ਦੇ ਪਿਤਾ ਸ਼੍ਰੀਨਿਵਾਸ ਨੂੰ ਦਿਲ ਦੀ ਬਿਮਾਰੀ ਕਾਰਨ ਹਸਪਤਾਲ ਦਾਖਲ ਕਰਾਉਣ ਤੋਂ ਬਾਅਦ ਵਿਆਹ ਮੁਲਤਵੀ ਕਰ ਦਿੱਤਾ ਗਿਆ ਸੀ।

Related posts

ਪਿਛਲੇ ਦਿਨਾਂ ਦੀ ਗਿਰਾਵਟ ਤੋਂ ਬਾਅਦ ਸ਼ੁੱਕਰਵਾਰ ਨੂੰ ਸ਼ੇਅਰ ਮਾਰਕੀਟ ਵਿਚ ਤੇਜ਼ੀ

Current Updates

ਪੋਰਸ਼ ਕਾਰ ਹਾਦਸਾ: ਵਿਅਕਤੀ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਹੰਗਾਮਾ, ਲਾਸ਼ ਲੈਣ ਤੋਂ ਇਨਕਾਰ

Current Updates

ਦੇਸ਼ ਅਤੇ ਸੂਬਿਆਂ ਨੂੰ ਬਚਾਉਣ ਲਈ ਸੰਘੀ ਢਾਂਚੇ ਦੀ ਮਜ਼ਬੂਤੀ ਜ਼ਰੂਰੀ: ਸਪੀਕਰ ਕੁਲਤਾਰ ਸਿੰਘ ਸੰਧਵਾਂ

Current Updates

Leave a Comment