ਮੁੰਬਈ- ਉਦਯੋਗ ਦੇ ਇੱਕ ਅੰਦਰੂਨੀ ਸੂਤਰ ਨੇ ਸੋਮਵਾਰ ਨੂੰ ਦੱਸਿਆ ਕਿ ਅਭਿਨੇਤਾ ਧਰਮਿੰਦਰ, ਜੋ ਕਈ ਦਿਨਾਂ ਤੋਂ ਹਸਪਤਾਲ ਵਿੱਚ ਹਨ, ਦੀ ਹਾਲਤ ਗੰਭੀਰ ਹੈ ਪਰ ਉਹ ਸਥਿਰ ਹਨ। 89 ਸਾਲਾ ਅਭਿਨੇਤਾ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਹੁੰਦੇ ਰਹੇ ਹਨ। ਅੰਦਰੂਨੀ ਸੂਤਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ, ‘‘ਧਰਮ ਜੀ ਦੀ ਸਿਹਤ ਬਹੁਤੀ ਠੀਕ ਨਹੀਂ ਹੈ।’’ ਦੂਜੇ ਪਾਸੇ ਪੁੱਤਰ ਸੰਨੀ ਦਿਓਲ ਦੇ ਪ੍ਰਤੀਨਿਧੀ ਨੇ ਉਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਕਿ ਧਰਮਿੰਦਰ ਵੈਂਟੀਲੇਟਰ ’ਤੇ ਹਨ। ਪੀਆਰ ਪ੍ਰਤੀਨਿਧੀ ਨੇ ਦੱਸਿਆ ਕਿ, ‘‘ਧਰਮ ਜੀ ਅਜੇ ਵੀ ਹਸਪਤਾਲ ਵਿੱਚ ਹਨ। ਡਾਕਟਰਾਂ ਨੇ ਉਨ੍ਹਾਂ ਨੂੰ ਘਰ ਜਾਣ ਦੀ ਸਲਾਹ ਨਹੀਂ ਦਿੱਤੀ ਹੈ। ਉਹ ਤੰਦਰੁਸਤ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਉਹ ਵੈਂਟੀਲੇਟਰ ’ਤੇ ਨਹੀਂ ਹਨ।’’
