October 9, 2026
ਖਾਸ ਖ਼ਬਰਰਾਸ਼ਟਰੀ

ਰਾਣਾ ਅਯੂਬ ਨੂੰ ਜਾਨੋਂ ਮਾਰਨ ਦੀ ਧਮਕੀ, ਕੇਸ ਦਰਜ

ਰਾਣਾ ਅਯੂਬ ਨੂੰ ਜਾਨੋਂ ਮਾਰਨ ਦੀ ਧਮਕੀ, ਕੇਸ ਦਰਜ

ਨਵੀਂ ਦਿੱਲੀ-  ਮਹਿਲਾ ਪੱਤਰਕਾਰ ਰਾਣਾ ਅਯੂਬ ਵੱਲੋਂ ਅਣਪਛਾਤੇ ਕੌਮਾਂਤਰੀ ਨੰਬਰ ਤੋਂ ਵ੍ਹਟਸਐਪ ’ਤੇ ਜਾਨੋਂ ਮਾਰਨ ਦੀ ਧਮਕੀ ਵਾਲਾ ਮੈਸੇਜ ਮਿਲਣ ਦੀ ਸ਼ਿਕਾਇਤ ਕਰਨ ਮਗਰੋਂ ਨਵੀਂ ਮੁੰਬਈ ਪੁਲੀਸ ਨੇ ਕੇਸ ਦਰਜ ਕੀਤਾ ਹੈ। ਕੋਪਰਖੈਰਨੇ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਪੱਤਰਕਾਰ ਨੇ ਸ਼ਿਕਾਇਤ ਕੀਤੀ ਹੈ ਕਿ ‘ਹੈਰੀ ਸ਼ੂਟਰ ਕੈਨੇਡਾ’ ਨਾਮੀ ਸ਼ਖ਼ਸ ਨੇ ਉਨ੍ਹਾਂ ਨੂੰ 2 ਨਵੰਬਰ ਨੂੰ ਕੌਮਾਂਤਰੀ ਨੰਬਰ ਤੋਂ ਵ੍ਹਟਸਐਪ ਕਾਲ ਕੀਤੀ। ਫੋਨ ਕਰਨ ਵਾਲੇ ਨੇ ਰਾਣਾ ਅਯੂਬ ਨੂੰ ਧਮਕੀ ਦਿੱਤੀ ਕਿ ਜੇ ਉਨ੍ਹਾਂ 1984 ਸਿੱਖ ਵਿਰੋਧੀ ਦੰਗਿਆਂ ਤੇ ਇੰਦਰਾ ਗਾਂਧੀ ਨੂੰ ਮਾਰਨ ਵਾਲਿਆਂ ’ਤੇ ‘ਵਾਸ਼ਿੰਗਟਨ ਪੋਸਟ’ ਅਖ਼ਬਾਰ ’ਚ ਲੇਖ ਨਾ ਲਿਖਿਆ ਤਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ ਜਾਵੇਗਾ।

Related posts

ਤਾਮਿਲ ਨਾਡੂ ਵਿਚ ਡੀਜ਼ਲ ਲਿਜਾ ਰਹੀ ਮਾਲਗੱਡੀ ਨੂੰ ਅੱਗ ਲੱਗੀ

Current Updates

ਕੇਜਰੀਵਾਲ ਵੱਲੋਂ ਮੱਧ ਵਰਗ ਲਈ 7 ਨੁਕਤਿਆਂ ਵਾਲਾ ਚੋਣ ਮੈਨੀਫੈੈਸਟੋ ਜਾਰੀ

Current Updates

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਬਦਲਿਆ ਮੌਸਮ: ਮੀਂਹ ਅਤੇ ਤੇਜ਼ ਹਵਾਵਾਂ ਦਾ ਅਲਰਟ

Current Updates

Leave a Comment