October 31, 2026
ਖਾਸ ਖ਼ਬਰਪੰਜਾਬਰਾਸ਼ਟਰੀ

SSOC ਦੀ ਵੱਡੀ ਕਾਰਵਾਈ; ਦੋ ਆਈ ਈ ਡੀ ਤੇ ਪਿਸਤੌਲ ਸਣੇ ਇੱਕ ਗ੍ਰਿਫ਼ਤਾਰ

SSOC ਦੀ ਵੱਡੀ ਕਾਰਵਾਈ; ਦੋ ਆਈ ਈ ਡੀ ਤੇ ਪਿਸਤੌਲ ਸਣੇ ਇੱਕ ਗ੍ਰਿਫ਼ਤਾਰ

ਅੰਮ੍ਰਿਤਸਰ- ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਅੰਮ੍ਰਿਤਸਰ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ ਲਗਪਗ ਢਾਈ-ਢਾਈ ਕਿੱਲੋ ਦੀਆਂ ਦੋ ਇੰਪ੍ਰੋਵਾਈਜ਼ਡ ਐਕਸਪਲੂਸਿਵ ਡਿਵਾਈਸ (ਆਈ ਆਈ ਡੀ) ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਆਧੁਨਿਕ 30 ਬੋਰ ਪਿਸਤੌਲ ਸਮੇਤ ਕਾਰਤੂਸ ਵੀ ਬਰਾਮਦ ਕੀਤੇ ਹਨ।

ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਕਾਬੂ ਕੀਤਾ ਵਿਅਕਤੀ ਅਤਿਵਾਦੀ ਮਾਡਿਊਲ ਦਾ ਮੁੱਖ ਸੰਚਾਲਕ ਹੈ। ਮੁਲਜ਼ਮ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਟਿੱਡੀ ਵਾਸੀ ਪਿੰਡ ਕੋਟਲਾ ਤਰਖਾਣਾ ਅੰਮ੍ਰਿਤਸਰ ਵਜੋਂ ਹੋਈ ਹੈ, ਜਿਸ ਦੇ ਖ਼ਿਲਾਫ਼ ਥਾਣਾ ਸਦਰ ਬਟਾਲਾ ਅਤੇ ਕਲਾਨੌਰ ਵਿੱਚ ਦੋ ਮਾਮਲੇ ਦਰਜ ਹਨ।

SSOC ਅੰਮ੍ਰਿਤਸਰ ਦੇ ਏ ਆਈ ਜੀ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਗੁਪਤ ਸੂਚਨਾ ’ਤੇ ਕਾਰਵਾਈ ਕਰਦਿਆਂ ਟੀਮ ਨੇ ਮਨਪ੍ਰੀਤ ਸਿੰਘ ਉਰਫ਼ ਟਿੱਡੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ ਪਿਸਤੌਲ ਬਰਾਮਦ ਕੀਤਾ ਸੀ। ਪੁੱਛ-ਪੜਤਾਲ ਤੋਂ ਬਾਅਦ ਪਿੰਡ ਕੋਟਲਾ ਤਰਖਾਣਾ ਦੇ ਖੇਤਰ ਤੋਂ ਦੋ ਇਹ ਡਿਵਾਈਸ, ਜੋ ਹਾਈ ਗ੍ਰੇਡ ਆਰ ਡੀ ਐੱਕਸ ਨਾਲ ਧਾਤ ਦੇ ਕੰਟੇਨਰਾਂ ਵਿੱਚ ਸਨ, ਵੀ ਬਰਾਮਦ ਕੀਤੀਆਂ।

Related posts

ਸੈਕਟਰ 25 ਦੇ ਰੈਲੀ ਗਰਾਊਂਡ ਤੋਂ ਬਿਨਾ ਹੋਰ ਕਿਤੇ ਨਹੀਂ ਹੋਣਗੇ ਧਰਨੇ ਪ੍ਰਦਰਸ਼ਨ

Current Updates

ਕੇਂਦਰੀ ਰਾਜ ਮੰਤਰੀ Ravneet Bittu ਪੰਜਾਬ SC ਕਮਿਸ਼ਨ ਅੱਗੇ ਨਹੀਂ ਹੋਏ ਪੇਸ਼

Current Updates

41.6 ਡਿਗਰੀ ਨਾਲ ਸਭ ਤੋਂ ਗਰਮ ਰਿਹਾ ਬਠਿੰਡਾ

Current Updates

Leave a Comment