October 23, 2026
ਖਾਸ ਖ਼ਬਰਪੰਜਾਬਰਾਸ਼ਟਰੀ

41.6 ਡਿਗਰੀ ਨਾਲ ਸਭ ਤੋਂ ਗਰਮ ਰਿਹਾ ਬਠਿੰਡਾ

41.6 ਡਿਗਰੀ ਨਾਲ ਸਭ ਤੋਂ ਗਰਮ ਰਿਹਾ ਬਠਿੰਡਾ

ਬਠਿੰਡਾ-  ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐਮ.ਡੀ.) ਨੇ ਉੱਤਰ-ਪੱਛਮੀ ਭਾਰਤ ਵਿੱਚ ਲੂ ਨੂੰ ਲੈ ਕੇ ਜਾਰੀ ਕੀਤੀ ਆਪਣੀ ਪੇਸ਼ੀਨਗੋਈ ਵਿੱਚ ਇੱਕ ਦਿਨ ਦਾ ਹੋਰ ਵਾਧਾ ਕਰ ਦਿੱਤਾ ਹੈ। ਹਾਲਾਂਕਿ, ਵਿਭਾਗ ਨੇ ਬਾਅਦ ਵਿੱਚ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਕੁੱਝ ਹਿੱਸਿਆਂ ਵਿੱਚ ਮੀਂਹ ਪੈਣ ਦੀ ਉਮੀਦ ਵੀ ਜਤਾਈ ਹੈ, ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਆਉਣ ਕਰਕੇ ਲੋਕਾਂ ਨੂੰ ਚੱਲ ਰਹੀ ਭਿਆਨਕ ਗਰਮੀ ਤੋਂ ਰਾਹਤ ਮਿਲ ਸਕਦੀ ਹੈ।

ਮੌਸਮ ਮਾਹਿਰਾਂ ਅਨੁਸਾਰ ਖ਼ਿੱਤੇ ਵਿੱਚ 25 ਅਪਰੈਲ ਤੱਕ ਲੂ ਅਤੇ ਰਾਤਾਂ ਗਰਮ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 26 ਤੋਂ 28 ਅਪਰੈਲ ਦਰਮਿਆਨ ਗਰਜ-ਚਮਕ ਅਤੇ ਤੇਜ਼ ਹਵਾਵਾਂ ਦੇ ਨਾਲ ਹਲਕੀ ਬਾਰਿਸ਼ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵਿਭਾਗ ਨੇ 24 ਅਪਰੈਲ ਤੱਕ ਲੂ ਅਤੇ 26-27 ਅਪਰੈਲ ਨੂੰ ਮੀਂਹ ਦੀ ਭਵਿੱਖਬਾਣੀ ਕੀਤੀ ਸੀ। ਪਿਛਲੇ 24 ਘੰਟਿਆਂ ਦੇ ਅੰਕੜਿਆਂ ਮੁਤਾਬਿਕ ਪੰਜਾਬ ਵਿੱਚ ਬਠਿੰਡਾ 41.6 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਰਿਹਾ, ਜਦਕਿ ਆਦਮਪੁਰ ਵਿੱਚ  ਘੱਟੋ-ਘੱਟ ਤਾਪਮਾਨ 17 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।ਹਰਿਆਣਾ ਵਿੱਚ ਭਿਵਾਨੀ 42.5 ਡਿਗਰੀ ਨਾਲ ਸਭ ਤੋਂ ਤਪਿਆ ਹੋਇਆ ਸ਼ਹਿਰ ਰਿਹਾ, ਜਦਕਿ ਕਰਨਾਲ ਵਿੱਚ ਘੱਟੋ-ਘੱਟ ਤਾਪਮਾਨ 19.9 ਡਿਗਰੀ ਸੈਲਸੀਅਸ ਰਿਹਾ।

ਆਈ.ਐਮ.ਡੀ. ਅਨੁਸਾਰ ਅਗਲੇ ਚਾਰ ਦਿਨਾਂ ਵਿੱਚ ਦੋਵਾਂ ਸੂਬਿਆਂ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 3 ਤੋਂ 4 ਡਿਗਰੀ ਦਾ ਹੋਰ ਵਾਧਾ ਹੋ ਸਕਦਾ ਹੈ, ਪਰ 27 ਅਤੇ 28 ਅਪਰੈਲ ਨੂੰ ਇਸ ਵਿੱਚ 2-3 ਡਿਗਰੀ ਦੀ ਗਿਰਾਵਟ ਆਉਣ ਦੇ ਆਸਾਰ ਹਨ। ਬੁੱਧਵਾਰ ਨੂੰ ਜਾਰੀ ਬੁਲਿਟਿਨ ਅਨੁਸਾਰ ਦੋਵਾਂ ਸੂਬਿਆਂ ਵਿੱਚ ਮੌਸਮ ਖ਼ੁਸ਼ਕ ਰਿਹਾ ਅਤੇ ਦਿਨ ਦਾ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਗਿਆ। ਅੰਕੜਿਆਂ ਮੁਤਾਬਿਕ 1 ਮਾਰਚ ਤੋਂ 22 ਅਪਰੈਲ ਤੱਕ ਹਰਿਆਣਾ ਵਿੱਚ ਆਮ ਨਾਲੋਂ 33 ਫ਼ੀਸਦੀ ਅਤੇ ਪੰਜਾਬ ਵਿੱਚ 27 ਫ਼ੀਸਦੀ ਵੱਧ ਮੀਂਹ ਪੈ ਚੁੱਕਾ ਹੈ। ਮੌਸਮ ਵਿੱਚ ਆ ਰਹੀ ਇਸ ਤਬਦੀਲੀ ਦਾ ਮੁੱਖ ਕਾਰਨ ਇਰਾਨ ਦੇ ਉੱਪਰ ਬਣੀ ਤਾਜ਼ਾ ‘ਪੱਛਮੀ ਗੜਬੜੀ’ (ਵੈਸਟਰਨ ਡਿਸਟਰਬੈਂਸ) ਅਤੇ ਰਾਜਸਥਾਨ ਤੇ ਪਾਕਿਸਤਾਨ ਦੇ ਖੇਤਰ ਵਿੱਚ ਬਣਿਆ ਚੱਕਰਵਾਤੀ ਘੇਰਾ ਹੈ। ਇਸ ਦੇ ਪ੍ਰਭਾਵ ਹੇਠ 24-25 ਅਪਰੈਲ ਨੂੰ ਜੰਮੂ-ਕਸ਼ਮੀਰ, ਲਦਾਖ਼ ਤੇ ਉੱਤਰਾਖੰਡ ਅਤੇ 25-28 ਅਪਰੈਲ ਦੌਰਾਨ ਹਿਮਾਚਲ ਪ੍ਰਦੇਸ਼ ਵਿੱਚ ਗਰਜ-ਚਮਕ ਨਾਲ ਮੀਂਹ ਅਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ।

Related posts

ਈ ਡੀ ਵੱਲੋਂ ਆਈ ਏ ਐਸ ਅਧਿਕਾਰੀ Kanwal Preet Brar ਤੋਂ ਸਾਢੇ ਅੱਠ ਘੰਟੇ ਪੁੱਛਗਿੱਛ

Current Updates

ਠਾਣੇ ਵਿੱਚ 13 ਕਰੋੜ ਰੁਪਏ ਤੋਂ ਵੱਧ ਦੇ ਨਸ਼ੀਲੇ ਪਦਾਰਥ ਜ਼ਬਤ

Current Updates

ਮੂਸੇ ਵਾਲਾ ਕਤਲ ਕੇਸ ਦੇ ਸ਼ੂਟਰ ਰੂਪਾ ਦੇ ਭਰਾ ਦਾ ਗੋਲੀਆਂ ਮਾਰ ਕੇ ਕਤਲ, ਗੈਂਗਸਟਰ ਗਰੁੱਪ ਨੇ ਲਈ ਜ਼ਿੰਮੇਵਾਰੀ

Current Updates

Leave a Comment