October 30, 2026
ਖਾਸ ਖ਼ਬਰਪੰਜਾਬਰਾਸ਼ਟਰੀ

ਆਪਣੀ ਧੀ ਦੇ ਸਹੁਰੇ ਘਰ ਗਏ ਵਿਅਕਤੀ ਦਾ ਕੁੱਟ-ਕੁੱਟ ਕੇ ਕਤਲ

ਆਪਣੀ ਧੀ ਦੇ ਸਹੁਰੇ ਘਰ ਗਏ ਵਿਅਕਤੀ ਦਾ ਕੁੱਟ-ਕੁੱਟ ਕੇ ਕਤਲ

ਫਰੀਦਕੋਟ-  ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰਾਮੇਆਣਾ ਵਿਖੇ ਆਪਣੀ ਧੀ ਦੇ ਸਹੁਰੇ ਘਰ ਆਏ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਦੋਦਾ ਦੇ ਇੱਕ ਵਿਅਕਤੀ ਦਾ ਵਿਵਾਦ ਤੋਂ ਬਾਅਦ ਕਥਿਤ ਤੌਰ ‘ਤੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ। ਪੀੜਤ ਆਪਣੀ ਧੀ ਦੇ ਪੁੱਤਰ ਨੂੰ ਲੈਣ ਲਈ ਆਇਆ ਸੀ। ਪੁਲੀਸ ਨੇ ਮ੍ਰਿਤਕ ਦੇ ਜਵਾਈ ਸਮੇਤ ਪੰਜ ਨਾਮਜ਼ਦ ਅਤੇ 6-7 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪਿੰਡ ਦੋਦਾ ਵਾਸੀ ਪੱਪੂ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਉਸ ਦੀ ਭੈਣ ਜਸਪ੍ਰੀਤ ਕੌਰ ਨੇ ਕਰੀਬ ਛੇ ਸਾਲ ਪਹਿਲਾਂ ਪਿੰਡ ਰਾਮੇਆਣਾ ਦੇ ਪ੍ਰਕਾਸ਼ ਸਿੰਘ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਇੱਕ ਦਿਨ ਪਹਿਲਾਂ ਜਸਪ੍ਰੀਤ ਨੇ ਆਪਣੇ ਭਰਾ ਨੂੰ ਫੋਨ ਕਰਕੇ ਦੋਸ਼ ਲਾਇਆ ਸੀ ਕਿ ਉਸ ਦੇ ਪਤੀ ਪ੍ਰਕਾਸ਼ ਸਿੰਘ ਅਤੇ ਜੇਠ ਜਗਜੀਤ ਸਿੰਘ ਨੇ ਉਸ ਦੀ ਕੁੱਟਮਾਰ ਕੀਤੀ ਹੈ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਇਸ ਤੋਂ ਬਾਅਦ ਪੱਪੂ ਸਿੰਘ ਆਪਣੇ ਪਿਤਾ ਕ੍ਰਿਪਾਲ ਸਿੰਘ ਅਤੇ ਦੋਸਤ ਰਛਪਾਲ ਸਿੰਘ ਨਾਲ ਪਿੰਡ ਰਾਮੇਆਣਾ ਪਹੁੰਚਿਆ ਅਤੇ ਆਪਣੀ ਭੈਣ ਅਤੇ ਉਸ ਦੀ ਧੀ ਨੂੰ ਪਿੰਡ ਦੋਦਾ ਲੈ ਗਿਆ।

ਸ਼ਿਕਾਇਤ ਅਨੁਸਾਰ 29 ਅਕਤੂਬਰ ਦੀ ਸ਼ਾਮ ਨੂੰ ਪੱਪੂ ਸਿੰਘ ਅਤੇ ਉਸ ਦੇ ਪਿਤਾ ਕ੍ਰਿਪਾਲ ਸਿੰਘ ਜਸਪ੍ਰੀਤ ਦੇ ਪੁੱਤਰ ਸਹਿਜ ਨੂਰ ਨੂੰ ਵਾਪਸ ਲਿਆਉਣ ਲਈ ਪਿੰਡ ਰਾਮੇਆਣਾ ਪਰਤੇ। ਹਾਲਾਂਕਿ, ਜਦੋਂ ਉਨ੍ਹਾਂ ਨੇ ਬੱਚੇ ਨੂੰ ਲਿਜਾਣ ਲਈ ਕਿਹਾ, ਤਾਂ ਪ੍ਰਕਾਸ਼ ਸਿੰਘ ਨੇ ਕਥਿਤ ਤੌਰ ‘ਤੇ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਕੁਝ ਦੇਰ ਬਾਅਦ ਹੀ ਪ੍ਰਕਾਸ਼ ਸਿੰਘ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਸਾਥੀਆਂ ਨਾਲ ਮਿਲ ਕੇ ਪੱਪੂ ਸਿੰਘ ਅਤੇ ਕ੍ਰਿਪਾਲ ਸਿੰਘ ‘ਤੇ ਹਮਲਾ ਕਰ ਦਿੱਤਾ।

ਇਸ ਹਮਲੇ ਵਿੱਚ ਕ੍ਰਿਪਾਲ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਉਸਨੂੰ ਕੋਟਕਪੂਰਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਡੀ ਐੱਸ ਪੀ ਜੈਤੋ ਇਕਬਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਜੈਤੋ ਥਾਣੇ ਵਿੱਚ ਪ੍ਰਕਾਸ਼ ਸਿੰਘ, ਉਸ ਦੇ ਭਰਾ ਜਗਜੀਤ ਸਿੰਘ, ਮਾਤਾ ਛਿੰਦਰ ਕੌਰ, ਭਰਜਾਈ ਕੁਲਦੀਪ ਕੌਰ, ਸੁਖਪਾਲ ਉਰਫ਼ ਪਾਲਾ ਸਿੰਘ ਅਤੇ 6-7 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਸਮੇਤ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

Related posts

‘ਬਿਕਨੀ’ ਟਿੱਪਣੀ ’ਤੇ Kangana ਨਾਲ ਹੋਈ ਬਹਿਸ ਤੋਂ ਬਾਅਦ Kriti Sanon ਦਾ ਰੱਖੜੀ ਵਾਲਾ ਇਸ਼ਤਿਹਾਰ ਹਟਾਇਆ

Current Updates

ਨਿਤੀਸ਼ ਸਰਕਾਰ ਦਾ ਜਾਤੀ ਸਰਵੇਖਣ ਲੋਕਾਂ ਨੂੰ ਮੂਰਖ ਬਣਾਉਣ ਲਈ ਸੀ: ਰਾਹੁਲ

Current Updates

ਸਿੰਧੂ ਉਦੈਪੁਰ ’ਚ ਵੈਂਕਟ ਦੱਤਾ ਸਾਈ ਨਾਲ ਵਿਆਹ ਦੇ ਬੰਧਨ ’ਚ ਬੱਝੀ

Current Updates

Leave a Comment