October 23, 2026
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਸੈਕਟਰ 25 ਦੇ ਰੈਲੀ ਗਰਾਊਂਡ ਤੋਂ ਬਿਨਾ ਹੋਰ ਕਿਤੇ ਨਹੀਂ ਹੋਣਗੇ ਧਰਨੇ ਪ੍ਰਦਰਸ਼ਨ

ਸੈਕਟਰ 25 ਦੇ ਰੈਲੀ ਗਰਾਊਂਡ ਤੋਂ ਬਿਨਾ ਹੋਰ ਕਿਤੇ ਨਹੀਂ ਹੋਣਗੇ ਧਰਨੇ ਪ੍ਰਦਰਸ਼ਨ

ਚੰਡੀਗੜ੍ਹ:  ਪ੍ਰਸ਼ਾਸਨ ਨੇ ਸ਼ਹਿਰ ਵਿੱਚ ਜਲੂਸਾਂ, ਰੈਲੀਆਂ, ਧਰਨਿਆਂ ਅਤੇ ਜਨਤਕ ਇਕੱਠਾਂ ਸਬੰਧੀ ਸਖ਼ਤ ਹੁਕਮ ਜਾਰੀ ਕੀਤੇ ਹਨ। ਚੰਡੀਗੜ੍ਹ ਪੁਲਿਸ ਵਲੋਂ ਜਾਰੀ ਨੋਟਿਸ ਦੇ ਅਨੁਸਾਰ, ਸੈਕਟਰ 25 ਰੈਲੀ ਗਰਾਊਂਡ ਨੂੰ ਹੁਣ ਅਜਿਹੇ ਸਮਾਗਮਾਂ ਲਈ ਇੱਕੋ ਇੱਕ ਪ੍ਰਵਾਨਿਤ ਸਥਾਨ ਤੈਅ ਕੀਤਾ ਗਿਆ ਹੈ। ਸ਼ਹਿਰ ਵਿੱਚ ਕਿਤੇ ਵੀ ਅਜਿਹੇ ਸਮਾਗਮਾਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਨੋਟਿਸ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਜਨਤਕ ਵਿਵਸਥਾ, ਸੁਚਾਰੂ ਆਵਾਜਾਈ ਪ੍ਰਵਾਹ ਅਤੇ ਸ਼ਾਂਤੀ ਬਣਾਈ ਰੱਖਣ ਲਈ ਲਿਆ ਗਿਆ ਹੈ। ਪ੍ਰਸ਼ਾਸਨ ਨੂੰ ਜਾਣਕਾਰੀ ਮਿਲੀ ਸੀ ਕਿ ਕੁਝ ਸਮੂਹ ਨਿਰਧਾਰਤ ਸਥਾਨ ਤੋਂ ਇਲਾਵਾ ਹੋਰ ਥਾਵਾਂ ’ਤੇ ਪ੍ਰਦਰਸ਼ਨਾਂ ਦੀ ਯੋਜਨਾ ਬਣਾ ਰਹੇ ਸਨ। ਜਿਸ ਨਾਲ ਜਨਤਕ ਅਸੁਵਿਧਾ ਹੋ ਸਕਦੀ ਹੈ ਅਤੇ ਕਾਨੂੰਨ ਵਿਵਸਥਾ ਪ੍ਰਭਾਵਿਤ ਹੋ ਸਕਦੀ ਹੈ।

ਜ਼ਿਲ੍ਹਾ ਮੈਜਿਸਟ੍ਰੇਟ, ਯੂਟੀ ਚੰਡੀਗੜ੍ਹ ਵੱਲੋਂ ਭਾਰਤੀ ਸਿਵਲ ਸੁਰੱਖਿਆ ਕੋਡ (ਬੀਐਨਐਸਐਸ) ਦੀ ਧਾਰਾ 163 ਦੇ ਤਹਿਤ ਜਾਰੀ ਹੁਕਮ ਦੇ ਅਨੁਸਾਰ, ਸੈਕਟਰ 25 ਰੈਲੀ ਗਰਾਊਂਡ ਨੂੰ ਛੱਡ ਕੇ, ਪੂਰੇ ਸ਼ਹਿਰ ’ਚ ਜਲੂਸ, ਰੈਲੀ, ਪ੍ਰਦਰਸ਼ਨ, ਨਾਅਰੇਬਾਜ਼ੀ ਜਾਂ ਜਨਤਕ ਭਾਸ਼ਣਾਂ ਦੇ ਉਦੇਸ਼ ਲਈ ਪੰਜ ਜਾਂ ਵੱਧ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਹੋਵੇਗੀ।ਪ੍ਰਸ਼ਾਸਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸੈਕਟਰ-25 ਰੈਲੀ ਗਰਾਊਂਡ ’ਚ ਕੋਈ ਵੀ ਸਮਾਗਮ ਕਰਨ ਤੋਂ ਪਹਿਲਾਂ ਜ਼ਿਲ੍ਹਾ ਮੈਜਿਸਟ੍ਰੇਟ ਜਾਂ ਸਬੰਧਤ ਉਪ-ਮੰਡਲ ਮੈਜਿਸਟ੍ਰੇਟ ਤੋਂ ਪਹਿਲਾਂ ਇਜਾਜ਼ਤ ਲੈਣੀ ਲਾਜ਼ਮੀ ਹੋਵੇਗੀ। ਬਿਨਾਂ ਇਜਾਜ਼ਤ ਦੇ ਕੀਤੇ ਗਏ ਕਿਸੇ ਵੀ ਇਕੱਠ ਜਾਂ ਪ੍ਰਦਰਸ਼ਨ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਅਧਿਕਾਰੀਆਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਾਨੂੰਨ ਦੀ ਪਾਲਣਾ ਕਰਨ ਅਤੇ ਕਿਸੇ ਵੀ ਅਸੁਵਿਧਾ ਤੋਂ ਬਚਣ ਲਈ ਸਥਾਪਿਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ।

Related posts

ਚੀਨ ਨੇ ਮਾਊਂਟ ਐਵਰੇਸਟ ਦੇ ਖੇਤਰਾਂ ਨੂੰ ਸੈਲਾਨੀਆਂ ਲਈ ਬੰਦ ਕੀਤਾ

Current Updates

मंदिर श्री केदारनाथ में हसीजा परिवार ने कुलचे छोले का लंगर लगाया और मंदिर में पौधे लगाए

Current Updates

ਮਈ ਮਹੀਨੇ ’ਚ ਛੁੱਟੀਆਂ ਦਾ ‘ਸੋਕਾ’; ਨਾ ਗਰਮੀ ਤੋਂ ਰਾਹਤ ਨਾ ਕੰਮ ਤੋਂ

Current Updates

Leave a Comment