December 1, 2025
ਖਾਸ ਖ਼ਬਰਮਨੋਰੰਜਨਰਾਸ਼ਟਰੀ

ਦੂਜੇ ਪੋਸਟਮਾਰਟਮ ਮਗਰੋਂ ਗਾਇਕ ਜ਼ੁਬੀਨ ਗਰਗ ਦੀ ਅੰਤਿਮ ਯਾਤਰਾ ਸ਼ੁਰੂ

ਦੂਜੇ ਪੋਸਟਮਾਰਟਮ ਮਗਰੋਂ ਗਾਇਕ ਜ਼ੁਬੀਨ ਗਰਗ ਦੀ ਅੰਤਿਮ ਯਾਤਰਾ ਸ਼ੁਰੂ

ਗੁਹਾਟੀ- ਪ੍ਰਸਿੱਧ ਗਾਇਕ ਜ਼ੁਬੀਨ ਗਰਗ ਦੀ ਅੰਤਿਮ ਯਾਤਰਾ ਅਰਜੁਨ ਭੋਗੇਸ਼ਵਰ ਬਰੂਆ ਸਪੋਰਟਸ ਕੰਪਲੈਕਸ ਤੋਂ ਸ਼ਮਸ਼ਾਨਘਾਟ ਲਈ ਸ਼ੁਰੂ ਹੋ ਗਈ ਹੈ। ਮੰਗਲਵਾਰ ਨੂੰ ਗੁਹਾਟੀ ਮੈਡੀਕਲ ਕਾਲਜ ਹਸਪਤਾਲ ਵਿੱਚ ਦੂਜੇ ਪੋਸਟਮਾਰਟਮ ਤੋਂ ਬਾਅਦ ਗਾਇਕ ਦੀ ਮ੍ਰਿਤਕ ਦੇਹ ਇਥੇ ਲਿਆਂਦੀ ਗਈ ਸੀ। ਗਾਇਕ ਦੀ ਦੇਹ ਸਪੋਰਟਸ ਕੰਪਲੈਕਸ ਵਿਚ ਵਾਪਸ ਲਿਆਂਦੀ ਗਈ, ਜਿੱਥੇ ਐਤਵਾਰ ਤੋਂ ਲੱਖਾਂ ਪ੍ਰਸ਼ੰਸਕਾਂ, ਸ਼ੁਭਚਿੰਤਕਾਂ ਅਤੇ ਮਸ਼ਹੂਰ ਹਸਤੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।

ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਅੰਤਿਮ ਸੰਸਕਾਰ ਮੌਕੇ ਕੇਂਦਰ ਸਰਕਾਰ ਦੀ ਨੁਮਾਇੰਦਗੀ ਕਰਨਗੇ। ਮੁੱਖ ਮੰਤਰੀ ਤੋਂ ਇਲਾਵਾ ਰਾਜਪਾਲ ਲਕਸ਼ਮਣ ਪ੍ਰਸਾਦ ਆਚਾਰੀਆ, ਗੁਹਾਟੀ ਹਾਈ ਕੋਰਟ ਦੇ ਮੁੱਖ ਜੱਜ ਆਸ਼ੂਤੋਸ਼ ਕੁਮਾਰ, ਵਿਧਾਨ ਸਭਾ ਸਪੀਕਰ ਬਿਸਵਜੀਤ ਦੈਮਾਰੀ, ਵਿਰੋਧੀ ਧਿਰ ਦੇ ਨੇਤਾ ਦੇਬਬ੍ਰਤ ਸੈਕੀਆ ਅਤੇ ਆਲ ਅਸਾਮ ਸਟੂਡੈਂਟਸ ਯੂਨੀਅਨ (ਏਏਐਸਯੂ) ਦੇ ਨੁਮਾਇੰਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣਗੇ।

ਗਾਇਕ ਦੀ ਦੇਹ ਨੂੰ ਰਵਾਇਤੀ ਅਸਮੀ ‘ਗਾਮੋਸਾ’ ਵਿਚ ਲਪੇਟ ਕੇ ਸ਼ੀਸ਼ੇ ਦੇ ਤਾਬੂਤ ਵਿਚ ਰੱਖਿਆ ਗਿਆ ਹੈ। ਤਾਬੂਤ ਨੂੰ ਫੁੱਲਾਂ ਨਾਲ ਸਜੀ ਐਂਬੂਲੈਂਸ ਵਿੱਚ ਲਿਜਾਇਆ ਗਿਆ ਤੇ ਇਸ ਦੇ ਅੱਗੇ ਗਾਇਕ ਦੀ ਇੱਕ ਵੱਡੀ ਸ਼ਿਆਮ ਸ਼ਵੇਤ ਤਸਵੀਰ ਰੱਖੀ ਸੀ। ਗਾਇਕ ਦਾ ਪਰਿਵਾਰ, ਜਿਸ ਵਿੱਚ ਉਸ ਦੇ 85 ਸਾਲਾ ਪਿਤਾ ਅਤੇ ਪਤਨੀ ਗਰਿਮਾ ਸੈਕੀਆ ਸ਼ਾਮਲ ਸਨ, ਵੱਖ-ਵੱਖ ਵਾਹਨਾਂ ਵਿੱਚ ਉਸ ਦੇ ਪਿੱਛੇ-ਪਿੱਛੇ ਸਨ।

ਹਜ਼ਾਰਾਂ ਪ੍ਰਸ਼ੰਸਕ ਗਾਇਕ ਦੀ ਮ੍ਰਿਤਕ ਦੇਹ ਵਾਲੀ ਗੱਡੀ ਦੇ ਨਾਲ-ਨਾਲ ਅਤੇ ਪਿੱਛੇ ਚੱਲ ਰਹੇ ਸਨ। ਜ਼ੁਬੀਨ ਦਾ ਅੰਤਿਮ ਸੰਸਕਾਰ ਸਪੋਰਟਸ ਕੰਪਲੈਕਸ ਤੋਂ ਕਰੀਬ 20 ਕਿਲੋਮੀਟਰ ਦੂਰ ਕਮਾਰਕੁਚੀ ਐਨਸੀ ਪਿੰਡ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਅੱਜ ਗੁਹਾਟੀ ਦੇ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਗਾਇਕ ਜ਼ੁਬੀਨ ਗਰਗ ਦੀ ਦੇਹ ਦਾ ਦੂਜੀ ਵਾਰ ਪੋਸਟਮਾਰਟਮ ਕੀਤਾ ਗਿਆ। ਮ੍ਰਿਤਕ ਦੇਹ ਨੂੰ ਹਸਪਤਾਲ ਵਿਚ ਲਿਜਾਏ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਅਰਜੁਨ ਭੋਗੇਸ਼ਵਰ ਬਰੂਆ ਖੇਡ ਕੰਪਲੈਕਸ ਵਿਚ ਜਾ ਕੇ ਗਾਇਕ ਨੂੰ ਸ਼ਰਧਾਂਜਲੀ ਭੇਟ ਕੀਤੀ।

ਗਾਇਕ ਦੀ ਅੰਤਿਮ ਯਾਤਰਾ ਦੇ ਮੱਦੇਨਜ਼ਰ ਸਨਮਾਨ ਵਜੋਂ ਪੂਰੇ ਸੂਬੇ ਵਿਚ ਸਾਰੀਆਂ ਸਿੱਖਿਆ ਸੰਸਥਾਵਾਂ ਬੰਦ ਹਨ, ਜਦੋਂ ਕਿ ਸਰਕਾਰੀ ਦਫ਼ਤਰ ਸਿਰਫ਼ ਕਾਮਰੂਪ (ਮੈਟਰੋ) ਜ਼ਿਲ੍ਹੇ ਵਿੱਚ ਬੰਦ ਕੀਤੇ ਗਏ ਹਨ। ਸੂਬੇ ਭਰ ਵਿੱਚ ਕਈ ਥਾਵਾਂ ’ਤੇ ਵੱਡੀਆਂ LED ਸਕਰੀਨਾਂ ਲਗਾਈਆਂ ਗਈਆਂ ਹਨ ਤਾਂ ਜੋ ਪ੍ਰਸ਼ੰਸਕ ਗਰਗ ਦੀ ਅੰਤਿਮ ਯਾਤਰਾ ਨੂੰ ਦੇਖ ਸਕਣ। ਗਰਗ ਦਾ ਅੰਤਿਮ ਸੰਸਕਾਰ ਪੂਰੇ ਰਾਜਕੀ ਸਨਮਾਨ ਨਾਲ ਕੀਤਾ ਜਾਵੇਗਾ। ਸੂਬਾ ਸਰਕਾਰ ਨੇ ਅੱਜ ਪੂਰੇ ਰਾਜ ਵਿਚ ‘ਡਰਾਈ ਡੇਅ’ ਐਲਾਨਿਆ ਹੈ, ਜਦੋਂ ਕਿ ਮੇਘਾਲਿਆ ਸਰਕਾਰ ਨੇ ਵੀ ਕਿਹਾ ਹੈ ਕਿ ਜ਼ੁਬੀਨ ਦੀ ਮ੍ਰਿਤਕ ਦੇਹ ਜਿਸ ਰਸਤੇ ਤੋਂ ਲੰਘੇਗੀ, ਉਸ ਦੇ ਆਲੇ ਦੁਆਲੇ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ।

Related posts

ਪੰਜਾਬ ਨੇ ਲਖਨਊ ਨੂੰ 37 ਦੌੜਾਂ ਨਾਲ ਹਰਾਇਆ

Current Updates

ਦਿਲਜੀਤ ਨੇ ਇੰਸਟਾ ’ਤੇ ਤਸਵੀਰਾਂ ਕੀਤੀਆਂ ਸਾਂਝੀਆਂ

Current Updates

ਗੈਰ-ਕਾਨੂੰਨੀ ਮਾਈਨਿੰਗ ਅਤੇ ਓਵਰਲੋਡ ਵਾਹਨਾਂ ਖਿਲਾਫ਼ ਸਖ਼ਤ ਕਾਰਵਾਈ ਦਾ ਐਲਾਨ

Current Updates

Leave a Comment